Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Monday, 03 Aug 2026 | 6:56 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿਖੇ ਸਿਵਲ ਡਿਫੈਂਸ ਐਂਡ ਕਪੈਸਟੀ ਬਿਲਡਿੰਗ ਪ੍ਰੋਗਰਾਮ ਸੰਪੰਨ

ਪੰਜਾਬੀ ਯੂਨੀਵਰਸਿਟੀ ਵਿਖੇ ਸਿਵਲ ਡਿਫੈਂਸ ਐਂਡ ਕਪੈਸਟੀ ਬਿਲਡਿੰਗ ਪ੍ਰੋਗਰਾਮ ਸੰਪੰਨ

ਪਟਿਆਲਾ, 12 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਅਤੇ ਪੰਜਾਬ ਹੋਮ ਗਾਰਡਜ਼ ਐਂਡ ਸਿਵਲ ਡਿਫੈਂਸ ਪਟਿਆਲਾ ਵੱਲੋਂ ਕਰਵਾਇਆ ਗਿਆ ਸਿਵਲ ਡਿਫੈਂਸ ਐਂਡ ਕਪੈਸਟੀ ਬਿਲਡਿੰਗ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋ ਗਿਆ । ਇਸ ਪ੍ਰੋਗਰਾਮ ਦੇ ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ।
ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਿਵਲ ਡਿਫੈਂਸ ਦੀ ਮਹੱਤਤਾ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਇਹ ਸਿਖਲਾਈ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਸਮਾਜ ਲਈ ਲਾਹੇਵੰਦ ਸਕਦੀ ਹੈ। ਅਜਿਹਾ ਕਰ ਕੇ ਵਿਦਿਆਰਥੀ ਸਮਾਜ ਵਿਚ ਵਾਪਰਣ ਵਾਲੀਆਂ ਕੁਦਰਤੀ ਅਤੇ ਮਾਨਵੀ ਆਫ਼ਤਾਂ ਤੋਂ ਆਪਣਾ ਅਤੇ ਆਮ ਲੋਕਾਂ ਦਾ ਬਚਾਅ ਕਰ ਸਕਦੇ ਹਨ।
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।
 ਇਸ ਮੌਕੇ ਆਰਮੀ ਏਅਰ ਡਿਫੈਂਸ ਮੇਜਰ ਵਿਜੈ ਸਿੰਘ ਵੱਲੋਂ ਡਰੋਨਜ਼ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਉਨ੍ਹਾਂ ਵੱਲੋਂ ਡਰੋਨ ਵਰਤੋਂ ਦੇ ਪ੍ਰਯੋਗ ਕਰ ਕੇ ਵੀ ਵਿਖਾਏ ਗਏ
ਐੱਨ. ਐੱਸ. ਐੱਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ  ਸਿੰਘ ਗਿੱਲ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਲਈ ਸਿਵਲ ਡਿਫੈਂਸ ਦੇ ਵੱਖ-ਵੱਖ ਵਿਸ਼ੇ ਜਿਵੇਂ ਫਾਇਰ ਅਤੇ ਐਮਰਜੈਂਸੀ ਸਰਵਿਸ, ਐਮਰਜੈਂਸੀ ਹੈਲਪ ਲਾਇਨ ਨੰਬਰਜ਼, ਡਿਜ਼ਾਸਟਰ ਮੈਨਜਮੈਂਟ, ਸੀ.ਪੀ.ਆਰ., ਸੀ.ਆਰ.ਬੀ.ਐੱਨ., ਰੇਡੀਏਸ਼ਨ ਡਿਟੈਕਸ਼ਨ ਟੂਲਜ਼, ਫਲੱਡ ਰਿਲੀਫ਼ ਵਰਕਸ ਆਦਿ ਬਾਰੇ ਮਾਹਿਰਾਂ ਵੱਲੋਂ ਭਾਸ਼ਣ ਦਿੱਤੇ ਗਏ ਅਤੇ ਅਮਲੀ ਪੱਧਰ ਉੱਤੇ ਸਿਖਲਾਈ ਦਿੱਤੀ ਗਈ।
 ਨੋਡਲ ਅਫਸਰ ਸਿਵਲ ਡਿਫੈਂਸ ਪਟਿਆਲਾ ਸ਼੍ਰੀ ਮੋਹਨਦੀਪ ਸਿੰਘ ਵੱਲੋਂ ਵਿਦਾਇਗੀ ਭਾਸ਼ਣ ਦਿੱਤਾ ਗਿਆ।
ਇਸ ਮੌਕੇ ਚੀਫ਼ ਵਾਰਡਨ ਸ਼੍ਰੀ ਕੇ. ਐੱਸ. ਸੇਖੋਂ ਸਮੇਤ ਡਿਵਿਜ਼ਨ ਵਾਰਡਨ ਅਤੇ ਵਾਰਡਨ ਸਿਵਲ ਡਿਫੈਂਸ ਪਟਿਆਲਾ ਨੇ ਸ਼ਮੂਲੀਅਤ ਕੀਤੀ।
 ਇਸ ਸਿਖਲਾਈ ਪ੍ਰੋਗਰਾਮ ਵਿੱਚ ਐੱਨ. ਐੱਸ.ਐੱਸ. ਪ੍ਰੋਗਰਾਮ ਅਫਸਰਾਂ ਸਮੇਤ 180 ਵਲੰਟੀਅਰਾਂ ਨੇ ਭਾਗ ਲਿਆ।
Scroll to Top