Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Sunday, 02 Aug 2026 | 6:52 pm

+91 90915 01313 , +91 90916 01313

punjabbanni@gmail.com
punjabbani@yahoo.com

ਦਿੱਲੀ ਪੁਲੀਸ ਦੀ SWAT ਕਮਾਂਡੋ ਕਾਜਲ ਚੌਧਰੀ ਦੀ ਦਰਦਨਾਕ ਮੌਤ, ਪਰਿਵਾਰ ਨੇ ਲਾਇਆ ਦੋਸ਼

ਦਿੱਲੀ ਪੁਲੀਸ ਦੀ SWAT ਕਮਾਂਡੋ ਕਾਜਲ ਚੌਧਰੀ ਦੀ ਦਰਦਨਾਕ ਮੌਤ, ਪਰਿਵਾਰ ਨੇ ਲਾਇਆ ਦੋਸ਼

ਦਿੱਲੀ, 30 ਜਨਵਰੀ : ਦਿੱਲੀ ਪੁਲੀਸ ਵਿੱਚ ਤਾਇਨਾਤ 24 ਸਾਲਾ SWAT ਕਮਾਂਡੋ ਕਾਜਲ ਚੌਧਰੀ ਦੀ ਮੌਤ ਨੇ ਨਾ ਸਿਰਫ਼ ਪੁਲੀਸ ਮਹਿਕਮੇ ਸਗੋਂ ਸਮਾਜ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਮਾਮਲਾ ਇੱਕ ਦਰਦਨਾਕ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਹੈ, ਜਿਸਤੋ ਬਾਅਦ ਕਾਜਲ ਦੇ ਪਰਿਵਾਰ ਵਾਲਿਆਂ ਨੇ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਉਪਰ ਕਾਜਲ ਨੂੰ ਮਾਰਨ ਦੇ ਦੋਸ਼ ਲਗਾਏ ਹਨ।

ਦਸ ਦਈਏ ਕਿ ਇਸ ਘਟਨਾ ਨੇ ਮਹਿਲਾ ਸੁਰੱਖਿਆ ਅਤੇ ਘਰੇਲੂ ਹਿੰਸਾ ਦੇ ਮਸਲੇ ’ਤੇ ਇੱਕ ਵਾਰ ਫਿਰ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਮ੍ਰਿਤਕਾ ਦੇ ਭਰਾ ਨਿਖਿਲ ਨੇ ਦੱਸਿਆ ਕਿ 22 ਜਨਵਰੀ ਦੀ ਰਾਤ ਉਹ ਫ਼ੋਨ ਰਾਹੀਂ ਆਪਣੀ ਭੈਣ ਨਾਲ ਗੱਲ ਕਰ ਰਿਹਾ ਸੀ, ਇਸ ਦੌਰਾਨ ਉਸ ਨੇ ਅਚਾਨਕ ਕਾਜਲ ਦੀਆਂ ਚੀਕਾਂ ਸੁਣੀਆਂ। ਕੁਝ ਹੀ ਮਿੰਟਾਂ ਬਾਅਦ ਕਾਜਲ ਦੇ ਪਤੀ ਅੰਕੁਰ ਵੱਲੋਂ ਫ਼ੋਨ ਆਇਆ, ਜਿਸ ਵਿੱਚ ਉਸ ਨੇ ਘਬਰਾਏ ਹੋਏ ਅੰਦਾਜ਼ ਵਿੱਚ ਕਿਹਾ ਕਿ ਕਾਜਲ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਨੂੰ ਤੁਰੰਤ ਆ ਕੇ ਦੇਹ ਲੈ ਜਾਣ ਲਈ ਕਿਹਾ। ਪਰਿਵਾਰ ਨੇ ਇਸਮਾਮਲੇ ਨੂੰ ਲੈ ਕੇ ਇਨਸਾਫ ਦੀ ਗੁਹਾਰ ਲਗਾਈ ਹੈ।

Scroll to Top