Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 12:16 pm

+91 90915 01313 , +91 90916 01313

punjabbanni@gmail.com
punjabbani@yahoo.com

ਮੇਅਰ ਕੁੰਦਨ ਗੋਗੀਆ ਦਾ ਨਿਵੇਕਲਾ ਉਪਰਾਲਾ : ਹਰ ਕੰਮ ਤੋਂ ਪਹਿਲਾਂ ਜਾਣਕਾਰੀ ਬੋਰਡ ਲਾਜ਼ਮੀ

ਮੇਅਰ ਕੁੰਦਨ ਗੋਗੀਆ ਦਾ ਨਿਵੇਕਲਾ ਉਪਰਾਲਾ : ਹਰ ਕੰਮ ਤੋਂ ਪਹਿਲਾਂ ਜਾਣਕਾਰੀ ਬੋਰਡ ਲਾਜ਼ਮੀ

ਪਟਿਆਲਾ, 29 ਦਸੰਬਰ  — ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਸ਼ਹਿਰ ਦੀਆਂ ਸੜਕਾਂ ਨੂੰ ਗੁਣਵੱਤਾ ਅਤੇ ਪਾਰਦਰਸ਼ੀ ਪ੍ਰਣਾਲੀ ਨਾਲ ਜੋੜਨ ਲਈ ਇੱਕ ਨਿਵੇਕਲਾ ਅਤੇ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਹੈ। ਰਣਜੀਤ ਨਗਰ ਅਤੇ ਅਲੀਪੁਰ ਅਰਾਈਆ ਵਿਖੇ ਅਚਾਨਕ ਚੈਕਿੰਗ ਦੌਰਾਨ ਕਈ ਥਾਵਾਂ ‘ਤੇ ਮੁਰੰਮਤ ਤੋਂ ਬਾਅਦ ਵੀ ਖਾਮੀਆਂ ਸਾਹਮਣੇ ਆਉਣ ‘ਤੇ ਮੇਅਰ ਨੇ ਕੜੀ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਨਵੇਂ ਨਿਰਦੇਸ਼ ਜਾਰੀ ਕੀਤੇ। ਹੁਣ ਸ਼ਹਿਰ ਵਿਚ ਜਿੱਥੇ ਵੀ ਸੜਕ ਦੀ ਮੁਰੰਮਤ ਜਾਂ ਮੁੜ ਉਸਾਰੀ ਦਾ ਕੰਮ ਸ਼ੁਰੂ ਹੋਵੇਗਾ, ਉੱਥੇ ਸਭ ਤੋਂ ਪਹਿਲਾਂ ਇੱਕ ਜਾਣਕਾਰੀ ਬੋਰਡ ਲਗਾਉਣਾ ਲਾਜ਼ਮੀ ਹੋਵੇਗਾ।
ਮੇਅਰ ਗੋਗੀਆ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਲੋਕਾਂ ਦੀ ਰੋਜ਼ਾਨਾ ਕੰਮਕਾਜ ਅਤੇ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹਨ। ਇਸ ਲਈ ਮਟੀਰੀਅਲ ਦੀ ਕੁਆਲਟੀ, ਕੰਮ ਦੀ ਗਤੀ ਅਤੇ ਪੂਰੇ ਪ੍ਰੋਜੈਕਟ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਇਹ ਕਦਮ ਲਿਆ ਗਿਆ ਹੈ। ਜਾਰੀ ਨਿਰਦੇਸ਼ਾਂ ਅਨੁਸਾਰ ਬੋਰਡ ਉੱਤੇ ਠੇਕੇਦਾਰ ਦਾ ਨਾਮ, ਵਰਤੀ ਜਾਣ ਵਾਲਾ ਸਮੱਗਰੀ ਦਾ ਵੇਰਵਾ, ਸੜਕ ਦੀ ਕੁੱਲ ਲੰਬਾਈ ਅਤੇ ਚੌੜਾਈ, ਕੰਮ ਸ਼ੁਰੂ ਕਰਨ ਦੀ ਤਾਰੀਖ ਅਤੇ ਮੁਕੰਮਲ ਹੋਣ ਦੀ ਨਿਰਧਾਰਤ ਤਾਰੀਖ, ਗਲੀ ਦਾ ਨਾਂ ਅਤੇ ਏਰੀਏ ਦਾ ਨਾਂ ਸਪਸ਼ਟ ਤੌਰ ‘ਤੇ ਲਿਖਣਾ ਹੋਵੇਗਾ। ਇਸ ਦੇ ਨਾਲ ਹੀ ਬੋਰਡ ਉੱਪਰ ਕਾਰਜਕਾਰੀ ਅਧਿਕਾਰੀਆਂ ਦੇ ਨਾਮ ਅਤੇ ਸੰਪਰਕ ਨੰਬਰ ਵੀ ਦਰਸਾਏ ਜਾਣ ਤਾਂ ਜੋ ਨਾਗਰਿਕ ਸਿੱਧੇ ਸ਼ਿਕਾਇਤ ਜਾਂ ਸੁਝਾਅ ਦੇ ਸਕਣ।
ਮੇਅਰ ਨੇ ਕਿਹਾ ਕਿ ਜੇ ਕੋਈ ਠੇਕੇਦਾਰ ਇਹ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਜਾਂ ਬੋਰਡ ਬਿਨਾ ਕੰਮ ਸ਼ੁਰੂ ਕਰਦਾ ਹੈ, ਤਾਂ ਉਸਦੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਉਸਦੀ ਅਗਲੀ ਟੈਂਡਰ ਭਰਤੀ ‘ਤੇ ਵੀ ਰੋਕ ਲਗ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਨਾ ਸਿਰਫ਼ ਲੋਕਾਂ ਨੂੰ ਕੰਮ ਬਾਰੇ ਸਹੀ ਜਾਣਕਾਰੀ ਮਿਲੇਗੀ, ਸਗੋਂ ਜਵਾਬਦੇਹੀ ਅਤੇ ਗੁਣਵੱਤਾ ਦੋਵੇਂ ਵਿੱਚ ਸੁਧਾਰ ਆਵੇਗਾ।
ਮੇਅਰ ਗੋਗੀਆ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਹੈ ਕਿ ਪਟਿਆਲਾ ਦੀਆਂ ਸੜਕਾਂ ‘ਤੇ ਨਿਕਲਣ ਵਾਲੇ ਹਰ ਨਾਗਰਿਕ ਨੂੰ ਸੁਖਵੀਂ ਯਾਤਰਾ ਮਿਲ ਸਕੇ ਅਤੇ ਕੰਮ ਦਿਖਾਈ ਦੇਣ ਦੇ ਨਾਲ ਨਾਲ ਸਬੰਧਤ ਠੇਕੇਦਾਰ ਜਵਾਬਦੇਹ ਵੀ ਹੋਵੇ। ਇਸ ਮੌਕੇ ਠੇਕੇਦਾਰ ਤਰਸੇਮ ਕੁਮਾਰ, ਵਾਰਡ ਨੰਬਰ 15 ਦੇ ਐਮਸੀ ਮੈਡਮ ਤਜਿੰਦਰ ਕੌਰ , ਜੇਈ ਜਗਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਤੇ ਮੌਜੂਦ ਰਹੇ ।
Advertisement
Advertisement
Advertisement
Advertisement
Scroll to Top