Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 12:55 pm

+91 90915 01313 , +91 90916 01313

punjabbanni@gmail.com
punjabbani@yahoo.com

ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਅਦਾਰਿਆਂ ਦੀ ਭੂਮਿਕਾ ਅਹਿਮ: ਡਾ. ਜਗਦੀਪ ਸਿੰਘ

ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਅਦਾਰਿਆਂ ਦੀ ਭੂਮਿਕਾ ਅਹਿਮ: ਡਾ. ਜਗਦੀਪ ਸਿੰਘ

ਪਟਿਆਲਾ, 26 ਦਸੰਬਰ -‘ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਪੱਖੋਂ ਅਦਾਰਿਆਂ ਨੂੰ ਸੁਚੇਤ ਯਤਨ ਕਰਦੇ ਰਹਿਣਾ ਚਾਹੀਦਾ ਹੈ। ਸੰਗੀਤ ਦੀ ਇਸ ਸ਼ੈਲੀ ਨੂੰ ਸੁਰੱਖਿਅਤ ਰੱਖਣ ਲਈ ਅਦਾਰਿਆਂ ਦੀ ਭੂਮਿਕਾ ਅਹਿਮ ਸਾਬਿਤ ਹੋ ਸਕਦੀ ਹੈ।’

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਯੂਨੀਵਰਸਿਟੀ ਵਿਖੇ ਹੋਏ ਸ਼ਾਸਤਰੀ ਸੰਗੀਤ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।
ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਗਿਆਨੀ ਮਹਿੰਦਰ ਸਿੰਘ ਸਿੱਬਲ ਫਾਊਂਡੇਸ਼ਨ ਛੱਤੀਸਗੜ੍ਹ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਸੰਮੇਲਨ ਵਿੱਚ ਧਾਰਾਵਾੜ ਤੋਂ ਪਧਾਰੇ ਕਿਰਾਨਾ ਘਰਾਣੇ ਦੇ ਪ੍ਰਮੁੱਖ ਸ਼ਾਸਤਰੀ ਗਾਇਕ ਪੰਡਤ ਕੈਵੱਲਯ ਕੁਮਾਰ ਗੌਰਵ ਨੇ ਆਪਣੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ।
ਪੰਡਤ ਕੈਵੱਲਯ ਕੁਮਾਰ ਗੌਰਵ ਨੇ ਰਾਗ ‘ਮਧੂਵੰਤੀ’ ਦੇ ਗਾਇਨ ਨਾਲ਼ ਆਪਣੇ ਗਾਇਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵੱਲੋਂ ਵਿਲੰਭਤ ਇੱਕ ਤਾਲ ਵਿੱਚ ‘ਸਾਵਨ ਕੀ ਰਿਤੂ ਆਈ’ ਬੰਦਿਸ਼ ਨਾਲ਼ ਖ਼ੂਬ ਰੰਗ ਬੰਨ੍ਹਿਆ ਗਿਆ। ਇਸ ਉਪਰੰਤ ਦਰੁਤ ਖਿ਼ਆਲ ਦੀ ਬੰਦਿਸ਼ ‘ਬੈਰਨ ਵਰਖਾ ਰਿਤੂ ਆਈ’ ਤਿੰਨ ਤਾਲ ਵਿੱਚ ਗ ਕੇ ਸਮਾਂ ਬੰਨ੍ਹਿਆ। ਉਨ੍ਹਾਂ ਦੀ ਗਾਇਕੀ ਵਿੱਚ ਰਾਗ, ਤਾਲ ਅਤੇ ਭਾਵ ਦਾ ਸੁਮੇਲ ਬਾਖ਼ੂਬੀ ਨਜ਼ਰ ਆਇਆ। ਇਸ ਉਪਰੰਤ ਉਨ੍ਹਾਂ ਵੱਲੋਂ ਤਰਾਨਾ, ਠੁਮਰੀ ਅਤੇ ਹੋਰੀ ਗਾਇਨ ਦੀ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਨਾਲ਼ ਤਬਲੇ ਉੱਤੇ ਸ੍ਰੀ ਜੈਦੇਵ ਅਤੇ ਹਰਮੋਨੀਅਮ ਉੱਤੇ ਜਨਾਬ ਅਲੀ ਅਕਬਰ ਵੱਲੋਂ ਸੰਗਤ ਕੀਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਮੁਖੀ ਡਾ. ਜਯੋਤੀ ਸ਼ਰਮਾ ਵੱਲੋਂ ਦਿੱਤੇ ਸਵਾਗਤੀ ਭਾਸ਼ਣ ਨਾਲ਼ ਹੋਈ।
ਸਮਾਗਮ ਦੀ ਪਹਿਲੀ ਪੇਸ਼ਕਾਰੀ ਵਿੱਚ ਸੰਗੀਤ ਗਾਇਨ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ ਰਾਗ ‘ਅਹੀਰ ਭੈਰਵ’ ਵਿੱਚ ਗਾਇਨ ਕਰ ਕੇ ਦਿੱਤੀ। ਸੰਗਤਕਾਰ ਵਜੋਂ ਸ. ਨਰਿੰਦਰਪਾਲ ਸਿੰਘ (ਤਬਲਾ ਵਾਦਕ) ਅਤੇ ਜਨਾਬ ਅਲੀ ਅਕਬਰ (ਹਰਮੋਨੀਅਮ ਵਾਦਕ) ਨੇ ਸੇਵਾ ਨਿਭਾਈ।
ਅੰਤ ਵਿੱਚ ਪ੍ਰੋ. ਨਿਵੇਦਿਤਾ ਉੱਪਲ ਵੱਲੋਂ ਧੰਨਵਾਦੀ ਭਾਸ਼ਣ ਦਿੰਦਿਆਂ ਕਿਹਾ ਕਿ ਸੰਗੀਤ ਵਿਭਾਗ ਸ਼ਾਸਤਰੀ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਵਚਨਬੱਧ ਹੈ। ਮੰਚ ਸੰਚਾਲਨ ਦਾ ਕਾਰਜ ਡਾ. ਅਲੰਕਾਰ ਸਿੰਘ ਅਤੇ ਡਾ. ਵਨੀਤਾ ਨੇ ਕੀਤਾ।
ਇਸ ਮੌਕੇ ਪ੍ਰੋ ਰਾਜਿੰਦਰ ਗਿੱਲ, ਡਾ. ਜਸਬੀਰ ਕੌਰ, ਪੰ. ਕਾਲੇ ਰਾਮ (ਪੰਜਾਬ ਘਰਾਣੇ ਦੇ ਉੱਘੇ ਤਬਲਾ ਨਵਾਜ਼), ਸ. ਦਵਿੰਦਰ ਸਿੰਘ ਸਿੱਬਲ, ਡਾ. ਪਰਮੀਤ ਕੌਰ, ਡਾ. ਮਨਮੋਹਨ ਸ਼ਰਮਾ, ਡਾ. ਜਗਮੋਹਨ ਸ਼ਰਮਾ, ਡਾ. ਹਰਮੋਹਨ ਸ਼ਰਮਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ। ਕਲਾਕਾਰਾਂ ਦੀ ਜਾਣ-ਪਛਾਣ ਡਾ. ਕਮਲਜੀਤ ਕੌਰ ਨੇ ਕਰਵਾਈ।
Advertisement
Advertisement
Advertisement
Advertisement
Scroll to Top