Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 27 Sep 2026 | 6:02 pm

+91 90915 01313 , +91 90916 01313

punjabbanni@gmail.com
punjabbani@yahoo.com

ਜੈਮਸ ਪਬਲਿਕ ਸਕੂਲ ਦੇ ਕਾਰਨੀਵਲ ਵਿੱਚ 6,000 ਦਰਸ਼ਕਾਂ ਦੀ ਭਾਰੀ ਆਮਦ

ਜੈਮਸ ਪਬਲਿਕ ਸਕੂਲ ਦੇ ਕਾਰਨੀਵਲ ਵਿੱਚ 6,000 ਦਰਸ਼ਕਾਂ ਦੀ ਭਾਰੀ ਆਮਦ

ਪਟਿਆਲਾ, 15 ਦਸੰਬਰ  — ਜੈਮਸ ਪਬਲਿਕ ਸਕੂਲ ਵੱਲੋਂ ਆਯੋਜਿਤ ਇੱਕ ਦਿਨੀਂ ਕਾਰਨੀਵਲ ਨੇ ਸ਼ਹਿਰ ਵਿੱਚ ਨਵਾਂ ਰਿਕਾਰਡ ਕਾਇਮ ਕਰ ਦਿੱਤਾ, ਜਿੱਥੇ ਲਗਭਗ 6,000 ਦਰਸ਼ਕਾਂ ਦੀ ਭਾਰੀ ਭੀੜ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਕਾਰਨੀਵਲ ਨੇ ਨਾ ਸਿਰਫ਼ ਬੱਚਿਆਂ, ਬਲਕਿ ਮਾਪਿਆਂ ਅਤੇ ਸ਼ਹਿਰ ਵਾਸੀਆਂ ਵਿੱਚ ਵੀ ਖ਼ਾਸ ਉਤਸ਼ਾਹ ਪੈਦਾ ਕੀਤਾ। ਸਕੂਲ ਦੇ ਵਿਹੜੇ ਲੱਗੇ ਇਸ ਕਾਰਨੀਵਲ ਵਿੱਚ ਦਿਨ ਭਰ ਰੌਣਕਾਂ ਰਹੀਆਂ ਅਤੇ ਹਰ ਉਮਰ ਵਰਗ ਦੇ ਲੋਕਾਂ ਨੇ ਮਨੋਰੰਜਨ ਨਾਲ ਭਰਪੂਰ ਸਮਾਂ ਬਿਤਾਇਆ। ਦੱਸਣਯੋਗ ਹੈ ਕਿ ਇਸ ਮੌਕੇ ਕਾਰਨੀਵਲ ਦੌਰਾਨ ਦਿਲਚਸਪ ਸਟਾਲਾਂ, ਨਿੱਕੇ ਬੱਚਿਆਂ ਵਲੋਂ ਸਟੇਜ ਸੰਗੀਤ ਤੇ ਨਾਚ ਦੇ ਪ੍ਰਦਰਸ਼ਨ, ਮਜ਼ੇਦਾਰ ਖੇਡਾਂ, ਰੈਂਪ ਵਾਕ ਅਤੇ ਬੱਚਿਆਂ ਲਈ ਤਿਆਰ ਕੀਤੇ ਵਿਭਿੰਨ ਮਨੋਰੰਜਕ ਸਟਾਲ ਦਰਸ਼ਕਾਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਬਣੇ ਰਹੇ। ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੇ ਇਸ ਮੇਲੇ ਦਾ ਖੂਬ ਆਨੰਦ ਲਿਆ।

ਕਾਰਨੀਵਲ ਵਿੱਚ ਸ਼ਹਿਰ ਦੀਆਂ ਕਈ ਉੱਘੀਆਂ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਜਿਨ੍ਹਾਂ ਵਿੱਚ ਮੁੱਖ ਮਹਿਮਾਨ ਵਜੋਂ ਮੇਅਰ ਪਟਿਆਲਾ ਕੁੰਦਨ ਗੋਗੀਆ, ਸ਼੍ਰੀ ਤੇਜਿੰਦਰ ਮਹਿਤਾ ਚੇਅਰਮੈਨ ਪਲਾਨਿੰਗ ਬੋਰਡ, ਸ਼੍ਰੀ ਰਾਕੇਸ਼ ਕੁਮਾਰ ਬੱਗਾ, ਸੌਰਵ ਬਾਂਸਲ (ਐਲ.ਜੀ), ਗਰਗ (ਹੈਮਲੇਟ), ਅਰਵਿੰਦਰ ਸਿੰਘ ਪ੍ਰਧਾਨ ਉਮੰਗ ਫਾਊਂਡੇਸ਼ਨ, ਸ਼੍ਰੀਮਤੀ ਮਿੰਨੀ ਸੋਢੀ (ਨੂਰਾਨੀ), ਸ਼੍ਰੀਮਤੀ ਮੇਘਨਾ ਚੋਪੜਾ, ਡਾ. ਪਰਮਿੰਦਰ ਪਾਲ ਸਿੰਘ, ਸ਼੍ਰੀਮਤੀ ਪਰਮਜੀਤ, ਸ਼੍ਰੀਮਤੀ ਸ਼ਮਿੰਦਰ ਸੰਧੂ, ਸ਼੍ਰੀ ਗੁਰਵਿੰਦਰ ਕਾਂਸਲ, ਸ਼੍ਰੀ ਲਖਵਿੰਦਰ, ਸ਼੍ਰੀ ਮਨਮੋਹਨ ਸਿੰਘ ਅਤੇ ਹੋਰ ਬਹੁਤ ਪਤਵੰਤੇ ਲੋਕ ਸ਼ਾਮਲ ਸਨ.

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਮੰਜਰੀ ਤੇਜਪਾਲ ਨੇ ਦੱਸਿਆ ਕਿ ਕਾਰਨੀਵਲ ਬੱਚਿਆਂ ਨੂੰ ਆਪਣੀ ਰਚਨਾਤਮਕਤਾ ਦਿਖਾਉਣ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਵਧਾਉਣ ਲਈ ਸਭ ਤੋਂ ਵੱਡਾ ਮੰਚ ਸਾਬਤ ਹੁੰਦਾ ਹੈ.

ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਅਜਿਹੇ ਉਪਰਾਲੇ ਹੋਰ ਸਕੂਲਾਂ ਲਈ ਵੀ ਪ੍ਰੇਰਣਾ ਬਣਦੇ ਹਨ. ਕਾਰਨੀਵਲ ਵਿੱਚ ਸ਼ਾਮਲ ਹੋਏ ਮਾਪਿਆਂ ਨੇ ਸਕੂਲ ਪ੍ਰਬੰਧਨ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ। ਮਾਪਿਆਂ ਦਾ ਕਹਿਣਾ ਸੀ ਕਿ ਅਜਿਹੇ ਉਪਰਾਲੇ ਬੱਚਿਆਂ ਦੇ ਮੁਢਲੇ ਵਿਕਾਸ ਲਈ ਬਹੁਤ ਲਾਭਕਾਰੀ ਹੁੰਦੇ ਹਨ ਅਤੇ ਹੋਰਨਾਂ ਸਕੂਲਾਂ ਨੂੰ ਵੀ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਾਰਜਕ੍ਰਮਾਂ ਨਾਲ ਬੱਚਿਆਂ ਵਿੱਚ ਸਹਿਯੋਗ, ਸਮਾਜਿਕਤਾ ਅਤੇ ਆਤਮ-ਵਿਸ਼ਵਾਸ ਵਧਦਾ ਹੈ।

ਡਾ. ਮੰਜਰੀ ਤੇਜਪਾਲ ਨੇ ਸਕੂਲ ਪ੍ਰਬੰਧਕੀ ਅਤੇ ਦਰਸ਼ਕਾਂ ਦੀ ਵੱਡੀ ਗਿਣਤੀ ਲਈ ਪਟਿਆਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੈਮਸ ਪਬਲਿਕ ਸਕੂਲ ਮੁੜ ਮਾਪਿਆਂ, ਸਪਾਂਸਰ ਅਤੇ ਹੋਰਨਾਂ ਦੇ ਸਾਂਝੇ ਸਹਿਯੋਗ ਨਾਲ ਅੱਗੇ ਵੀ ਬੱਚਿਆਂ ਲਈ ਅਜਿਹੇ ਸਿੱਖਣ ਅਤੇ ਮਨੋਰੰਜਨ ਨਾਲ ਭਰਪੂਰ ਮੌਕੇ ਪ੍ਰਦਾਨ ਕਰਦਾ ਰਹੇਗਾ।

Advertisement
Advertisement
Advertisement
Advertisement
Scroll to Top