Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Saturday, 01 Aug 2026 | 7:43 am

+91 90915 01313 , +91 90916 01313

punjabbanni@gmail.com
punjabbani@yahoo.com

ਆਪ ਦੇ ਪਟਿਆਲਾ ਮੇਅਰ ਨੇ ਪਟਿਆਲਵੀਆ ਮੂਹਰੇ ਪੇਸ਼ ਕੀਤਾ ਆਪਣਾ ਰਿਪੋਰਟ ਕਾਰਡ

ਆਪ ਦੇ ਪਟਿਆਲਾ ਮੇਅਰ ਨੇ ਪਟਿਆਲਵੀਆ ਮੂਹਰੇ ਪੇਸ਼ ਕੀਤਾ ਆਪਣਾ ਰਿਪੋਰਟ ਕਾਰਡ

ਪਟਿਆਲਾ 12 ਜਨਵਰੀ – ਆਮ ਆਦਮੀ ਪਾਰਟੀ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦਾ ਹਰ ਫੈਸਲਾ ਸ਼ਹਿਰ ਵਾਸੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾ ਰਿਹਾ ਹੈ। ਜਿੱਥੇ ਫਜ਼ੂਲ ਖਰਚਿਆਂ ‘ਤੇ ਰੋਕ ਲਗਾਈ ਗਈ ਹੈ, ਉੱਥੇ ਹੀ ਆਮਦਨ ਦੇ ਸਾਧਨ ਵਧਾ ਕੇ ਵਿਕਾਸ ਕਾਰਜਾਂ ਨੂੰ ਨਵੀਂ ਦਿਸ਼ਾ ਦਿੱਤੀ ਗਈ ਹੈ। ਉਨ੍ਹਾਂ ਕਿਹਾ, “ਸਾਡਾ ਟੀਚਾ ਸਿਰਫ਼ ਵਿਕਾਸ ਕਰਨਾ ਨਹੀਂ, ਬਲਕਿ ਇਮਾਨਦਾਰ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੇਣਾ ਹੈ। ਫ਼ਾਲਤੂ ਖ਼ਰਚਾਂ ’ਤੇ ਰੋਕ ਲਗਾ ਕੇ ਅਸੀਂ ਇਹ ਸਾਬਤ ਕੀਤਾ ਹੈ ਕਿ ਲੋਕਾਂ ਦੇ ਟੈਕਸ ਦਾ ਹਰ ਰੁਪਇਆ ਸਹੀ ਥਾਂ ਵਰਤਿਆ ਜਾਵੇਗਾ।
ਕਰਮਚਾਰੀਆਂ ਨੂੰ ਸਮੇਂ ਸਿਰ ਤਨਖ਼ਾਹ ਮਿਲਣ ਨਾਲ ਉਹ ਦਿਲੋਂ ਕੰਮ ਕਰ ਰਹੇ ਹਨ, ਜਿਸ ਦਾ ਸਿੱਧਾ ਲਾਭ ਸ਼ਹਿਰ ਨੂੰ ਮਿਲ ਰਿਹਾ ਹੈ। ਚਾਹੇ ਸਫਾਈ ਹੋਵੇ, ਸੜਕਾਂ, ਪਾਣੀ ਦੀ ਸਪਲਾਈ ਜਾਂ ਬੇਜ਼ੁਬਾਨ ਜਾਨਵਰਾਂ ਦੀ ਸੰਭਾਲ ਆਦਿ ਹਰ ਖੇਤਰ ਵਿੱਚ ਨਗਰ ਨਿਗਮ ਪਟਿਆਲਾ ਨੂੰ ਇੱਕ ਮਿਸਾਲੀ ਸ਼ਹਿਰ ਬਣਾਉਣ ਲਈ ਵਚਨਬੱਧ ਹੈ। ਆਉਣ ਵਾਲੇ ਸਮੇਂ ਵਿੱਚ ਇਲੈਕਟ੍ਰਿਕ ਬੱਸਾਂ, ਮਲਟੀ ਸਟੋਰੀ ਪਾਰਕਿੰਗ ਅਤੇ ਕੂੜਾ ਮੁਕਤ ਪਟਿਆਲਾ ਸਾਡੇ ਪ੍ਰਮੁੱਖ ਟੀਚੇ ਹਨ। ਇਹ ਪ੍ਰਗਟਾਵਾ ਮੇਅਰ ਕੁੰਦਨ ਗੋਗੀਆ ਨੇ ਆਪਣੇ ਇੱਕ ਸਾਲ ਪੂਰਾ ਹੋਣ ਤੇ ਜਨਤਾ ਮੂਹਰੇ ਆਪਣਾ ਰਿਪੋਰਟ ਕਾਰਡ ਰੱਖਣ ਲਈ ਪ੍ਰੈਸ ਕਾਨਫਰੰਸ ਮੌਕੇ ਕੀਤਾ।
ਦਸ ਦੇਈਏ ਕਿ ਕੁੰਦਨ ਗੋਗੀਆ ਨੂੰ ਮੇਅਰ ਬਣੇ ਨੂੰ ਕਰੀਬ ਇਕ ਸਾਲ ਹੋ ਚੁੱਕਾ ਹੈ, ਜਿਸ ਮਗਰੋਂ ਉਨ੍ਹਾਂ ਨਿਗਮ ਵਿੱਚ ਮੁਲਾਜਮਾਂ ਦੇ ਹਿੱਤ ਅਤੇ ਲੋਕ ਹਿਤ ਲਈ ਕਈ ਅਹਿਮ ਫੈਂਸਲੇ ਲਏ. ਇਸ ਤੋਂ ਇਲਾਵਾ ਉਨ੍ਹਾਂ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਪੂਰੇ ਸਾਲ ਕੋਈ ਵੀ ਛੁੱਟੀ ਨਹੀਂ ਕੀਤੀ ਅਤੇ ਕਦੇ ਵੀ ਆਪਣੇ ਲਈ ਸਰਕਾਰ ਤੋਂ ਗੰਨਮੈਨਾਂ ਦੀ ਮੰਗ ਨਹੀਂ ਕੀਤੀ। ਉਨ੍ਹਾਂ ਨੇ ਵੱਧ ਤੋਂ ਵੱਧ ਲੋਕ ਪੱਖੀ ਸ਼ਿਕਾਇਤਾ ਦਾ ਹੱਲ ਕਰਨ ਲਈ ਟੋਕਨ ਸਿਸਟਮ ਖਤਮ ਕਰਕੇ ਖੁੱਲੇ ਦਰਬਾਰ ਵਜੋਂ ਲੋਕਾਂ ਨੂੰ ਕੰਮ ਕਰਵਾਉਣ ਲਈ ਬਿਨਾ ਕਿਸੇ ਝਿਜਕ ਅਤੇ ਸਿਫਾਰਸ਼ ਤੋਂ ਆਉਣ ਸੱਦਾ ਦਿੱਤਾ। ਅੱਜ ਕਰੀਬ ਇਕ ਸਾਲ ਪੂਰਾ ਹੋਣ ਤੇ ਉਨ੍ਹਾਂ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੋਕ ਪੱਖੀ ਕੰਮ ਨੂੰ ਪਹਿਲ ਦੇਣਾ ਮੁੱਢਲੀ ਜਿੰਮੇਵਾਰੀ ਹੈ.

ਪ੍ਰਾਪਰਟੀ ਟੈਕਸ ਅਤੇ ਹੋਰ ਵਸੀਲਿਆਂ ਤੋਂ ਵਧੀ ਆਮਦਨ

ਮੇਅਰ ਨੇ ਕਿਹਾ ਕਿ ਨਿਗਮ ਦੀ ਕਮਾਈ ਦਾ ਮੁੱਖ ਸਾਧਨ ਪ੍ਰਾਪਰਟੀ ਟੈਕਸ ਰਿਹਾ ਹੈ। ਪਿਛਲੇ ਸਾਲ (2023-24) ਇਸੇ ਸਮੇਂ ਦੌਰਾਨ ਪ੍ਰਾਪਰਟੀ ਟੈਕਸ ਤੋਂ 16.76 ਕਰੋੜ ਰੁਪਏ ਇਕੱਠੇ ਹੋਏ ਸਨ, ਜੋ ਕਿ ਇਸ ਸਾਲ ਸਖਤੀ ਕਾਰਨ ਵੱਧ ਕੇ 28.52 ਕਰੋੜ ਰੁਪਏ ਹੋ ਗਏ ਹਨ। ਇਸ ਮੱਦ ਵਿੱਚ ਸਿੱਧਾ 70% ਦਾ ਵਾਧਾ ਦਰਜ ਕੀਤਾ ਗਿਆ ਹੈ। ਨਜਾਇਜ਼ ਕੁਨੈਕਸ਼ਨਾਂ ‘ਤੇ ਕੀਤੀ ਗਈ ਕਾਰਵਾਈ ਕਾਰਨ ਇਹ ਆਮਦਨ 0.38 ਕਰੋੜ ਤੋਂ ਵੱਧ ਕੇ 1.42 ਕਰੋੜ ਹੋ ਗਈ ਹੈ, ਜੋ ਕਿ ਰਿਕਾਰਡ 274% ਦਾ ਵਾਧਾ ਹੈ। ਇਸੇ ਤਰ੍ਹਾਂ ਰੈਂਟ ਅਤੇ ਲੀਜ਼ ਰਾਹੀਂ ਹੋਣ ਵਾਲੀ ਆਮਦਨ ਵੀ 129% ਵਾਧੇ ਨਾਲ 0.17 ਕਰੋੜ ਤੋਂ ਵੱਧ ਕੇ 0.39 ਕਰੋੜ ਹੋ ਗਈ ਹੈ।
ਇਸ ਦੇ ਨਾਲ ਹੀ ਇਸ਼ਤਿਹਾਰ ਅਤੇ ਕਾਉ ਸੈੱਸ ਤੋਂ ਹੋਣ ਵਾਲੀ ਕਮਾਈ ਵਿੱਚ ਵੀ 70% ਦਾ ਵਾਧਾ ਹੋਇਆ ਹੈ। ਇਸ਼ਤਿਹਾਰ ਦੇ ਨਵੇਂ ਟੈਂਡਰ ਸਿਰੇ ਚੜ੍ਹਨ ਨਾਲ ਇਹ ਆਮਦਨ 1.94 ਕਰੋੜ ਤੋਂ ਵੱਧ ਕੇ 3.29 ਕਰੋੜ ਹੋ ਗਈ ਹੈ। ਇਸ ਤੋਂ ਇਲਾਵਾ ਗਊ ਸੈੱਸ ਦੀ ਵਸੂਲੀ ਵਿੱਚ ਵੀ 21% ਦਾ ਵਾਧਾ ਹੋਇਆ ਹੈ, ਜੋ 0.86 ਕਰੋੜ ਤੋਂ ਵੱਧ ਕੇ 1.04 ਕਰੋੜ ਹੋ ਗਿਆ ਹੈ। ਇਸ ਤੋਂ ਇਲਾਵਾ ਨਿਗਮ ਨੇ ਅਚਨਚੇਤ ਅਤੇ ਫਾਲਤੂ ਖਰਚਿਆਂ ‘ਤੇ ਵੀ ਰੋਕ ਲਗਾਈ ਹੈ। ਪਹਿਲਾਂ ਹੋਣ ਵਾਲੇ 3 ਕਰੋੜ 15 ਲੱਖ ਦੇ ਫਾਲਤੂ ਖਰਚੇ ਘਟਾ ਕੇ ਹੁਣ ਸਿਰਫ਼ 1 ਕਰੋੜ 62 ਲੱਖ ਰਹਿ ਗਏ ਹਨ। ਗਊਸ਼ਾਲਾ ਦੀ ਪੇਮੈਂਟ ਵੀ 1.07 ਕਰੋੜ ਤੋਂ ਵਧਾ ਕੇ 1.55 ਕਰੋੜ ਕੀਤੀ ਗਈ ਹੈ, ਜਿਸ ਵਿੱਚ 50 ਲੱਖ ਰੁਪਏ ਐਮ.ਸੀ ਫੰਡ ਵਿੱਚੋਂ ਦਿੱਤੇ ਗਏ ਹਨ।

ਪਹਿਲੀ ਤਰੀਕ ਨੂੰ ਮਿਲਣ ਵਾਲੀ ਤਨਖਾਹ ਨਾਲ ਨਿਗਮ ਨੇ ਰਚਿਆ ਇਤਿਹਾਸ

ਮੇਅਰ ਨੇ ਕਿਹਾ ਕਿ ਨਿਗਮ ਨੇ ਮੁਲਾਜ਼ਮਾਂ ਲਈ ਸਭ ਤੋਂ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਪਿਛਲੇ ਕਈ ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸਮੂਹ ਮੁਲਾਜ਼ਮਾਂ ਨੂੰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤਨਖਾਹ ਮਿਲਣੀ ਸ਼ੁਰੂ ਹੋ ਗਈ ਹੈ। ਸਾਲ 2024-25 ਦੌਰਾਨ ਤਨਖਾਹ ਬਜਟ 95 ਕਰੋੜ ਸੀ ਜੋ ਹੁਣ ਮੁਲਾਜ਼ਮਾਂ ਦੀ ਗਿਣਤੀ 2000 ਹੋਣ ਕਾਰਨ ਵੱਧ ਕੇ 108 ਕਰੋੜ ਹੋ ਗਿਆ ਹੈ। ਇਸ ਭਾਰੀ ਬਜਟ ਦੇ ਬਾਵਜੂਦ, ਸਹੀ ਪ੍ਰਬੰਧਨ ਸਦਕਾ ਤਨਖਾਹਾਂ ਸਮੇਂ ਸਿਰ ਮਿਲ ਰਹੀਆਂ ਹਨ, ਜਿਸ ਨਾਲ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।
Scroll to Top