Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 11:46 am

+91 90915 01313 , +91 90916 01313

punjabbanni@gmail.com
punjabbani@yahoo.com

ਸਮੁੱਚਾ ਸਮਾਜ ਚੜ੍ਹੇ ਸਾਲ ਨੂੰ ਪੂਰੇ ਸਬਰ, ਸੰਜਮ ਤੇ ਚੜ੍ਹਦੀਕਲਾ ਨਾਲ ਮਨਾਵੇਂ : ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਸਮੁੱਚਾ ਸਮਾਜ ਚੜ੍ਹੇ ਸਾਲ ਨੂੰ ਪੂਰੇ ਸਬਰ, ਸੰਜਮ ਤੇ ਚੜ੍ਹਦੀਕਲਾ ਨਾਲ ਮਨਾਵੇਂ : ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ:- 31 ਦਸੰਬਰ – ਨਿਹੰਗ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਨੇ ਦੁਨਿਆਵੀ ਚਲੰਤ ਮਾਮਲਿਆਂ ਨਾਲ ਸਬੰਧਤ ਕੈਲੰਡਰ ਅਨੁਸਾਰ ਸਮੁੱਚੀ ਲੋਕਾਈ ਨੂੰ ਨਵੇਂ ਸਾਲ 2026 ਦੀ ਆਮਦ ਤੇ ਵਧਾਈ ਦੇਂਦਿਆਂ ਅਕਾਲ ਪੁਰਖ ਦੇ ਚਰਨਾਂ ‘ਚ ਅਰਜੋਈ ਬੇਨਤੀ ਕੀਤੀ ਹੈ ਕਿ ਇਹ ਸਾਲ ਸਭ ਲਈ ਖੁਸ਼ਹਾਲੀ, ਤਰੱਕੀ, ਸੁਖਸਾਂਤੀ ਤੇ ਚੜਦੀਕਲਾ ਵਾਲਾ ਹੋਵੇ। ੳਨ੍ਹਾਂ ਸਭਨਾਂ ਦੇ ਸੁਖੀ ਜੀਵਨ ਤੇ ਦੇਹ ਅਰੋਗਤਾ ਦੀ ਕਾਮਨਾ ਕੀਤੀ ਹੈ।

ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਪਿਛਲਾ ਸਾਲ ਕਿਹੋ ਜਿਹਾ ਵੀ ਬੀਤਿਆ ਹੋਵੇ, ਉਹ ਆਪਣੀਆਂ ਪੈੜਾਂ ਦੀ ਛਾਪ ਦਿਲਾਂ `ਤੇ ਛੱਡ ਹੀ ਜਾਂਦਾ ਹੈ। ਅਸੀਂ ਆਪਣੀ ਸੋਚ ਅਨੁਸਾਰ ਜੀਵਨ ਦੀ ਤੋਰ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ, ਨਾਲ ਹੀ ਰੂਪ-ਰੇਖਾ ਅਸੀਂ ਤਿਆਰ ਕਰਨੀ ਹੈ ਕਿ ਜੀਵਨ ‘ਚ ਖੁਸ਼ਹਾਲੀ ਵਾਲੇ ਰੰਗ ਭਰੀਏ ਤਾਂ ਜੋ ਘਰ-ਸਮਾਜ ਨੂੰ ਵਧੀਆ ਬਣਾਉਣ `ਚ ਸਹਾਈ ਹੋ ਸਕੀਏ। ਸਾਨੂੰ ਸਬਰ, ਸੰਜਮ ਤੇ ਜਿਗਰੇ ਦੀ ਮਿਸਾਲ ਬਣਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਜੇ ਹਰ ਬੰਦਾ ਆਪਣਾ ਫ਼ਰਜ਼ ਸਮਝ ਕੇ ਪਹਿਲਾਂ ਪਰਿਵਾਰ ਨੂੰ ਤੇ ਫਿਰ ਆਲੇ-ਦੁਆਲੇ ਨੂੰ ਖ਼ੂਬਸੂਰਤ ਦਿੱਖ ਦੇਣ ਦੀ ਕੋਸ਼ਿਸ਼ ਕਰੇ ਤਾਂ ਯਕੀਨਨ ਇਹ ਸਾਡਾ ਜੀਵਨ ਸਵਰਗ ਬਣ ਜਾਵੇਗਾ। ਹਰ ਜੀਅ ਸੁਖੀ ਵੱਸੇ, ਹਰ ਘਰ-ਪਰਿਵਾਰ `ਚ ਖੁਸ਼ੀਆਂ ਦਾ ਵਰਤਾਰਾ ਹੋਵੇ। ਉਨ੍ਹਾਂ ਕਿਹਾ ਕੇਵਲ ਨਵੇਂ ਸਾਲ ਦੇ ਸੁਨੇਹੇ ਭੇਜਣੇ ਹੀ ਕਾਫ਼ੀ ਨਹੀਂ। ਨਵੇਂ ਸਾਲ ਨੂੰ ਇਕ ਸੁਨਹਿਰੀ ਸਾਲ ਬਣਾਉਣ ਲਈ ਸਾਨੂੰ ਨਵੀਆਂ ਯੋਜਨਾਵਾਂ ਦਾ ਆਗ਼ਾਜ ਕਰਨਾ ਚਾਹੀਦਾ ਹੈ ਅਤੇ ਆਪਣੇ ਮਨਾਂ ਨੂੰ ਪਿਆਰ ਦੇ ਸੋਮੇ ਨਾਲ ਭਰਨ ਦੀ ਲੋੜ ਹੈ।

ਈਰਖਾ ਦੇ ਬੂਟੇ ਨੂੰ ਜੜ੍ਹੋਂ ਪੁੱਟ ਮੁਹੱਬਤ ਦੀਆਂ ਤੰਦਾਂ ਨੂੰ ਮਜ਼ਬੂਤ ਬਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਾਰਿਆਂ ਨੂੰ ਜਾਤੀਵਾਦ, ਨਸਲਵਾਦ, ਛੂਆ-ਛੂਤ, ਅਮੀਰੀ-ਗ਼ਰੀਬੀ ਤੇ ਨਫ਼ਰਤ ਦੀਆਂ ਕੰਧਾਂ ਡੇਗ ਕੇ ਇਕ ਉੱਤਮ ਸਮਾਜ ਸਿਰਜਣ ਦੀ ਸਖ਼ਤ ਲੋੜ ਹੈ। ਆਓ ਸਾਰੇ ਪਿਆਰ ਮੁਹੱਬਤ ਦੇ ਘਰ-ਘਰ ਸੁਨੇਹੇ ਘੱਲੀਏ। ਸਤਿਗੁਰੂ ਤੁਹਾਡੀ ਬਾਂਹ ਖ਼ੁਦ ਫੜੇਗਾ। ਤੁਸੀਂ ਸੁਖ਼ਨ ਰਾਹਾਂ ਦੇ ਵਾਰਸ ਬਣੋਗੇ ਤੇ ਇਕ ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕੋਗੇ। ਅਕਾਲ ਪੁਰਖ ਤੁਹਾਡੇ ਲਈ 2026 ਵਰ੍ਹੇ ਖੁਸ਼ੀਆਂ ਦੇ ਤੋਹਫ਼ੇ ਲੈ ਕੇ ਆਵੇ।

Advertisement
Advertisement
Advertisement
Advertisement
Scroll to Top