Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 29 Sep 2026 | 11:22 am

+91 90915 01313 , +91 90916 01313

punjabbanni@gmail.com
punjabbani@yahoo.com

ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਗੱਤਕਾ, ਬੇਸਬਾਲ, ਤਾਈਕਵਾਡੋ ਅਤੇ ਕਬੱਡੀ ਦੇ ਹੋਏ ਮੁਕਾਬਲੇ

ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਗੱਤਕਾ, ਬੇਸਬਾਲ, ਤਾਈਕਵਾਡੋ ਅਤੇ ਕਬੱਡੀ ਦੇ ਹੋਏ ਮੁਕਾਬਲੇ

ਪਟਿਆਲਾ 12 ਸਤੰਬਰ : ਪਟਿਆਲਾ ਵਿੱਚ ਚੱਲ ਰਹੀਆਂ 69ਵੀਆਂ ਜ਼ਿਲ੍ਹਾ  ਸਕੂਲ ਖੇਡਾਂ ਵਿੱਚ ਅੱਜ ਗੱਤਾ, ਬੇਸਬਾਲ, ਤਾਈਕਵਾਡੋ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਕਰਵਾਏ ਗਏ।

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਅੰਡਰ 14 ਲੜਕੀਆਂ ਦੇ ਗੱਤਕੇ ਦੇ ਮੁਕਾਬਲਿਆਂ ਵਿੱਚ ਘਨੌਰ ਜ਼ੋਨ ਨੇ ਪਹਿਲਾ, ਰਾਜਪੁਰਾ ਜ਼ੋਨ ਨੇ ਦੂਜਾ, ਨਾਭਾ ਜ਼ੋਨ-ਪਟਿਆਲਾ 2 ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ 19 ਗੱਤਕਾ ਦੇ ਮੁਕਾਬਲਿਆਂ ਵਿੱਚ ਰਾਜਪੁਰਾ ਜ਼ੋਨ ਨੇ ਪਹਿਲਾ, ਘਨੌਰ ਜ਼ੋਨ ਨੇ ਦੂਜਾ ਤੇ ਭੁਨਰਹੇੜੀ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਘਨੌਰ ਜ਼ੋਨ ਦੀ ਸੋਟੀ ਟੀਮ ਨੇ ਪਹਿਲਾ, ਰਾਜਪੁਰਾ ਜ਼ੋਨ ਦੀ ਫਰੀ ਸੋਟੀ ਟੀਮ ਨੇ ਪਹਿਲਾ, ਪਟਿਆਲਾ 2 ਜ਼ੋਨ ਨੇ ਦੂਜਾ ਸਥਾਨ  ਪ੍ਰਾਪਤ ਕੀਤਾ। ਅੰਡਰ 14 ਨੈਸ਼ਨਲ ਸਟਾਈਲ ਕਬੱਡੀ ਲੜਕਿਆਂ ਦੇ ਮੁਕਾਬਲਿਆਂ ਵਿੱਚ  ਪਾਤੜਾਂ ਜ਼ੋਨ ਨੇ ਪਟਿਆਲਾ 2 ਜ਼ੋਨ ਨੂੰ,

ਪਟਿਆਲਾ 1 ਜ਼ੋਨ ਨੇ ਰਾਜਪੁਰਾ ਜ਼ੋਨ ਨੂੰ ਹਰਾਇਆ। ਅੰਡਰ 14 ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲਿਆਂ ਵਿੱਚ ਭਾਦਸੋਂ ਜ਼ੋਨ ਨੇ ਪਟਿਆਲਾ 3 ਜ਼ੋਨ ਨੂੰ, ਪਾਤੜਾਂ ਜ਼ੋਨ ਨੇ ਪਟਿਆਲਾ 2 ਜ਼ੋਨ ਨੂੰ, ਨਾਭਾ ਜ਼ੋਨ ਨੇ ਸਮਾਣਾ ਜ਼ੋਨ ਨੂੰ ਅਤੇ ਪਟਿਆਲਾ 1 ਜ਼ੋਨ ਨੇ  ਭੁੱਨਰਹੇੜੀ ਜ਼ੋਨ ਨੂੰ ਹਰਾਇਆ। ਅੰਡਰ 14 ਲੜਕਿਆਂ ਦੇ ਤਾਈਕਵਾਂਡੋ  ਮੁਕਾਬਲਿਆਂ ਵਿੱਚ  18 ਤੋਂ 21 ਕਿਲੋ ਭਾਰ ਵਰਗ ਵਿੱਚ  ਕਰਨਵੀਰ ਸਿੰਘ ਭੁੱਨਰਹੇੜੀ ਜ਼ੋਨ ਨੇ ਪਹਿਲਾ, ਰਿਤਿਕ ਪਾਸਵਾਨ ਪਟਿਆਲਾ 1 ਜ਼ੋਨ ਨੇ ਦੂਜਾ, ਅਸੀਸ ਕੁਮਾਰ  ਪਟਿਆਲਾ 3 ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ 21 ਤੋਂ 23 ਕਿਲੋ ਭਾਰ ਵਰਗ ਵਿੱਚ ਹਰਗਮ ਸਿੰਘ ਭੁਨਰਹੇੜੀ ਜ਼ੋਨ ਨੇ ਪਹਿਲਾ, ਸੁਖਵਿੰਦਰ ਸਿੰਘ ਨਾਭਾ ਜ਼ੋਨ ਨੇ ਦੂਜਾ, ਅਯਾਨ ਅਲੀ ਪਟਿਆਲਾ 2 ਜ਼ੋਨ ਨੇ ਤੀਜਾ  ਅਤੇ ਗੁਰਸ਼ਰਨ ਸਿੰਘ ਪਾਤੜਾਂ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਤੇ ਪ੍ਰਿੰਸੀਪਲ ਬਿਕਰਮ ਸਿੰਘ, ਦਵਿੰਦਰ ਸਿੰਘ, ਦੀਦਾਰ ਸਿੰਘ, ਰਾਜਪਾਲ ਸਿੰਘ, ਸ਼ਿਵ ਭੰਡੀਰ ਕੁਲਵੰਤ ਸਿੰਘ ਪਾਤੜਾਂ, ਹਰੀਸ਼ ਸਿੰਘ ਰਾਵਤ,ਸ਼ਸ਼ੀ ਮਾਨ,ਤਰਸੇਮ ਸਿੰਘ, ਭਰਪੂਰ ਸਿੰਘ, ਗੁਰਪ੍ਰੀਤ ਸਿੰਘ ਝੰਡਾ, ਰਕੇਸ਼ ਕੁਮਾਰ ਲਚਕਾਣੀ, ਜਸਵੰਤ ਸਿੰਘ, ਮਨਦੀਪ ਸ਼ਰਮਾ,ਅਲਬਟ,ਸਾਗਰ ਕੋਚ, ਮਨਿੰਦਰ ਸਿੰਘ ਗੱਤਕਾ ਕੋਚ,ਵੀਰਪਾਲ ਕੌਰ, ਅਖਿਲ ਬਜਾਜ,ਬਿਕਰਮ ਠਾਕੁਰ, ਡਾ ਆਸਾ ਸਿੰਘ, ਡਾ ਨਿਧੀ, ਯਸ਼ਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ।

Advertisement
Advertisement
Advertisement
Advertisement
Scroll to Top