Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 7:27 am

+91 90915 01313 , +91 90916 01313

punjabbanni@gmail.com
punjabbani@yahoo.com

ਅਮਰ ਸਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਯਾਦ ਚ ਲਾਇਆ ਖੂਨਦਾਨ ਕੈਂਪ

ਅਮਰ ਸਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਯਾਦ ਚ ਲਾਇਆ ਖੂਨਦਾਨ ਕੈਂਪ

ਸਨੌਰ/ਪਟਿਆਲਾ 18 ਸਤੰਬਰ – ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਅਮਰ ਸਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਯਾਦ ਦੇ ਵਿੱਚ ਪਿੰਡ ਹਡਾਣਾ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਇਹ ਖੂਨਦਾਨ ਕੈਂਪ ਦੀਦਾਰ ਸਿੰਘ ਬੋਸਰ ਅਤੇ ਰਣਜੀਤ ਸਿੰਘ ਬੋਸਰ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ. ਪੰਜਾਬ ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸਨੌਰ ਨੇ ਸਿਰਕਤ ਕੀਤੀ।
ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਰਜਿੰਦਰ ਸਿੰਘ ਵਿਰਕ ਸ੍ਰੋਮਣੀ ਅਕਾਲੀ ਦਲ,ਕੰਵਲਜੀਤ ਸਿੰਘ ਪਲਾਖਾ, ਅਤੇ ਦਰਸਨ ਸਿੰਘ ਦੂੰਦੀਮਾਜਰਾ ਨੇ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ ਭੀਮ ਸਿੰਘ,ਸੋਹਨ ਲਾਲ,ਰਵਿੰਦਰ ਸਿੰਘ,ਅਨਿਲ ਕੁਮਾਰ,ਲੱਖੀ ਖਾਨ,ਬਲਜੀਤ ਸਿੰਘ,ਲਖਵਿੰਦਰ ਸਿੰਘ,ਰਾਹੁਲ ਕੁਮਾਰ,ਮਨਪ੍ਰੀਤ ਸਿੰਘ,ਗੁਰਤੇਜ ਸਿੰਘ,ਰਾਹੁਲ ਸਰਮਾਂ,ਮੋਤੀਰਾਮ,ਬਲਕਸ ਬੇਗਮ,ਅਤੇ  ਲਾਭ ਸਿੰਘ ਸਮੇਤ 25 ਖੂਨਦਾਨੀਆ ਨੇ ਖੂਨਦਾਨ ਕੀਤਾ।ਇਸ ਮੌਕੇ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ.ਪੰਜਾਬ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਨੌਜਵਾਨਾਂ ਵੱਲੋਂ ਖੂਨਦਾਨ ਕਰਨਾ ਸੱਚੀ ਸਰਧਾਂਜਲੀ ਹੈ। ਖੂਨਦਾਨ ਕੈਂਪ ਲਗਾਉਣਾ ਇੱਕ ਨੇਕ ਅਤੇ ਮਹਾਨ ਕਾਰਜ ਹੈ।
ਖੂਨਦਾਨ ਮਹਾਦਾਨ ਹੈ,ਜੋ ਕਿ ਹਰ ਇੱਕ ਤੰਦਰੁਸਤ ਇਨਸਾਨ ਨੂੰ ਦਾਨ ਕਰਨਾ ਚਾਹੀਦਾ ਹੈ,ਖੂਨਦਾਨ ਕਰਨ ਨਾਲ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ।ਖੂਨ ਇਕ ਅਜਿਹਾ ਤਰਲ ਪਦਾਰਥ ਹੁੰਦਾ ਹੈ,ਜਿਸ ਨੂੰ ਕਿਸੇ ਤਰਾ ਬਨਾਉਟੀ ਢੰਗ ਨਾਲ ਨਹੀਂ ਤਿਆਰ ਕੀਤਾ ਜਾ ਸਕਦਾ,ਇਹ ਸਿਰਫ ਮਨੁੱਖੀ ਸਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ। ਇਸ ਮੌਕੇ ਚੇਅਰਮੈਨ ਰਣਜੋਧ ਸਿੰਘ ਹਡਾਣਾ,ਸਹੀਦ ਦਾ ਭਰਾ ਗੁਰਮੀਤ ਸਿੰਘ ਹਡਾਣਾ,ਮਨਿੰਦਰ ਸਿੰਘ ਹਡਾਣਾ,ਕ੍ਰਿਸ਼ਨ ਸਿੰਘ ਸਨੌਰ,ਲਖਮੀਰ ਸਿੰਘ ਸਲੋਟ,ਦੀਦਾਰ ਸਿੰਘ ਬੋਸਰ,ਰਣਜੀਤ ਸਿੰਘ ਬੋਸਰ,ਗੁਰਮੇਲ ਸਿੰਘ ਭਾਂਖਰ,ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਸਾਰਜ ਸਿੰਘ ਸੰਧੂ,ਅਤੇ ਚਾਚਾ ਜਗਰਾਜ ਚਹਿਲ ਆਦਿ ਹਾਜ਼ਰ ਸੀ।
Advertisement
Advertisement
Advertisement
Advertisement
Scroll to Top