Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 7:58 pm

+91 90915 01313 , +91 90916 01313

punjabbanni@gmail.com
punjabbani@yahoo.com

ਬਾਇਓਟੈਕਨੌਲਜੀ ਵਿਭਾਗ ਵੱਲੋਂ ਵਿਗਿਆਨਕ ਅੰਕੜਿਆਂ ਦੇ ਵਿਸ਼ਲੇਸ਼ਣ ਬਾਰੇ ਵਰਕਸ਼ਾਪ ਸ਼ੁਰੂ

ਬਾਇਓਟੈਕਨੌਲਜੀ ਵਿਭਾਗ ਵੱਲੋਂ ਵਿਗਿਆਨਕ ਅੰਕੜਿਆਂ ਦੇ ਵਿਸ਼ਲੇਸ਼ਣ ਬਾਰੇ ਵਰਕਸ਼ਾਪ ਸ਼ੁਰੂ

ਪਟਿਆਲਾ, 25 ਅਗਸਤ– ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨੌਲਜੀ ਅਤੇ ਫੂਡ ਟੈਕਨੌਲਜੀ ਵਿਭਾਗ ਵੱਲੋਂ ਵਿਗਿਆਨਕ ਅੰਕੜਿਆਂ ਦੇ ਵਿਸ਼ਲੇਸ਼ਣ ਸਬੰਧੀ ਕਰਵਾਈ ਜਾ ਰਹੀ ਵਰਕਸ਼ਾਪ ਸ਼ੁਰੂ ਹੋ ਗਈ ਹੈ। ‘ਸਿਸਟੈਮੈਟਿਕ ਰਿਵਿਊ ਐਂਡ ਮੈਟਾ ਡੇਟਾ ਐਨਾਲਿਸਿਸ (ਐੱਸ.ਆਰ.ਐੱਮ.ਏ.)’ ਵਿਸ਼ੇ ਉੱਤੇ ਕਰਵਾਈ ਜਾ ਰਹੀ ਇਸ ਦੋ ਰੋਜ਼ਾ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਕੀਤੀ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਕਲਿਆਣੀ (ਪੱਛਮੀ ਬੰਗਾਲ) ਤੋਂ ਡਾ. ਅਮਿਤ ਪੌਲ ਅਤੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਚਾਈਲਡ ਹੈਲਥ, ਨੋਇਡਾ ਤੋਂ ਡਾ. ਧਿਵਿਆ ਇਸ ਵਰਕਸ਼ਾਪ ਵਿੱਚ ਮਾਹਿਰ ਵਜੋਂ ਸਿ਼ਰਕਤ ਕਰ ਰਹੇ ਹਨ।
ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਉਦਘਾਟਨੀ ਸੰਬੋਧਨ ਦੌਰਾਨ ਵਿਗਿਆਨਕ ਖੋਜ ਦੇ ਖੇਤਰ ਵਿੱਚ ਸਮੱਗਰੀ ਅਤੇ ਅੰਕੜਿਆਂ ਦੇ ਵਿਸ਼ਲੇਸ਼ਣ ਦੀ ਮਹੱਤਤਾ ਦੇ ਹਵਾਲੇ ਨਾਲ਼ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਯੁੱਗ ਵਿੱਚ ਜਿਉਂ ਰਹੇ ਹਾਂ, ਜਿੱਥੇ ਹਰ ਰੋਜ਼ ਵੱਡੀ ਮਾਤਰਾ ਵਿੱਚ ਵਿਗਿਆਨਕ ਲਿਖਤਾਂ ਪ੍ਰਕਾਸਿ਼ਤ ਹੋ ਰਹੀਆਂ ਹਨ, ਅਜਿਹੀ ਸਥਿਤੀ ਵਿੱਚ ਭਰੋਸੇਮੰਦ ਨਤੀਜਿਆਂ ਤੱਕ ਪਹੁੰਚ ਬਣਾਉਣੀ ਇੱਕ ਮੁਸ਼ਕਿਲ ਕਾਰਜ ਹੈ। ਉਨ੍ਹਾਂ ਕਿਹਾ ਕਿ ‘ਸਿਸਟੈਮੈਟਿਕ ਰਿਵਿਊਜ਼ ਐਂਡ ਮੈਟਾ-ਐਨਾਲਾਈਸਿਜ਼’ ਵਰਗੀਆਂ ਵਿਧੀਆਂ ਇਸ ਚੁਣੌਤੀ ਨਾਲ਼ ਨਜਿੱਠਣ ਲਈ ਇੱਕ ਕਾਰਗਰ ਸਾਧਨ ਹਨ।
ਵਧੀਕ ਡੀਨ ਖੋਜ ਡਾ. ਮਿੰਨੀ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਗਿਆਨਕ ਅੰਕੜੇ ਪਰਖਣ ਅਤੇ ੳਨ੍ਹਾਂ ਨੂੰ ਸੰਖੇਪ ਅਤੇ ਸਪਸ਼ਟ ਰੂਪ ਵਿੱਚ ਪੇਸ਼ ਕਰਨ ਲਈ ਢਾਂਚਾਬੱਧ ਤਰੀਕੇ ਨਾਲ਼ ਪ੍ਰਗਟਾਵੇ ਪੱਖੋਂ ਇਹ ਵਿਧੀਆਂ ਅਹਿਮ ਭੁਿਿਮਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਰੀਕੇ ਨਾ ਸਿਰਫ ਪੱਖਪਾਤ ਨੂੰ ਘਟਾ ਕੇ ਪਾਰਦਰਸ਼ਤਾ ਵਧਾਉਂਦੇ ਹਨ, ਸਗੋਂ ਖੋਜਾਰਥੀਆਂ ਅਤੇ ਨੀਤੀ-ਨਿਰਧਾਰਕਾਂ ਲਈ ਮਹੱਤਵਪੂਰਕ ਜਾਣਕਾਰੀਆਂ ਵੀ ਉਪਲਬਧ ਕਰਵਾਉਂਦੇ ਹਨ।
ਵਿਭਾਗ ਮੁਖੀ ਡਾ. ਰਣਜੀਤਾ ਬਾਹਰੀ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਵਿਭਾਗ ਦੇ ਕਰੀਬ 60 ਵਿਦਿਆਰਥੀਆਂ ਅਤੇ ਖੋਜਾਰਥੀਆਂ ਵੱਲੋਂ ਉਤਸ਼ਾਹ ਨਾਲ਼ ਸਿ਼ਰਕਤ ਕੀਤੀ ਜਾ ਰਹੀ ਹੈ, ਜਿਸ ਵਿੱਚ ਐੱਮ.ਐੱਸ.ਸੀ. (ਆਨਰਜ਼) ਬਾਇਓਟੈਕਨੋਲੋਜੀ, ਐਮ.ਐੱਸ.ਸੀ. (ਆਨਰਜ਼) ਮਾਈਕ੍ਰੋਬੀਅਲ ਐਂਡ ਫੂਡ ਟੈਕਨੋਲੋਜੀ, ਐੱਮ.ਡੀ.-ਐੱਫ.ਵਾਈ.ਆਈ.ਪੀ. (ਬਾਇਲੌਜਿਕਲ ਸਾਇੰਸਜ਼) ਦੇ ਆਖਰੀ ਸਾਲ ਦੇ ਵਿਦਿਆਰਥੀ ਅਤੇ ਪੀ.ਐੱਚ.ਡੀ. ਖੋਜਾਰਥੀ ਸ਼ਾਮਲ ਹਨ।
Advertisement
Advertisement
Advertisement
Advertisement
Scroll to Top