Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Tuesday, 30 Jun 2026 | 6:13 pm

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ
ਸਿਹਤ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਤਾਰ ਕੰਬਾਇਨਜ਼ ਦੇ ਬਾਨੀ ਅਮਰਜੀਤ ਸਿੰਘ ਲੋਟੇ ਦੀ ਸਵੈ-ਜੀਵਨੀ 'ਲੋਹਾਰ ਦਾ ਪੁੱਤਰ' ਜਾਰੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਤਾਰ ਕੰਬਾਇਨਜ਼ ਦੇ ਬਾਨੀ ਅਮਰਜੀਤ ਸਿੰਘ ਲੋਟੇ ਦੀ ਸਵੈ-ਜੀਵਨੀ 'ਲੋਹਾਰ ਦਾ ਪੁੱਤਰ' ਜਾਰੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਤਾਰ ਕੰਬਾਇਨਜ਼ ਦੇ ਬਾਨੀ ਅਮਰਜੀਤ ਸਿੰਘ ਲੋਟੇ ਦੀ ਸਵੈ-ਜੀਵਨੀ ‘ਲੋਹਾਰ ਦਾ ਪੁੱਤਰ’ ਜਾਰੀ
-ਅਮਰਜੀਤ ਸਿੰਘ ਲੋਟੇ ਵੱਲੋਂ ਖੂਹ ਦੀਆਂ ਟਿੰਡਾਂ ਤੋਂ ਦੇਸ਼ ਦੀ ਪਹਿਲੀ ਕੰਬਾਇਨ ਤੇ ਟ੍ਰੈਕਟਰ ਦੇ ਨਿਰਮਾਣ ਤੱਕ ਮਾਰੀਆਂ ਮੱਲਾਂ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ-ਵਿੱਤ ਮੰਤਰੀ ਚੀਮਾ
-ਕਿਹਾ, ਲੋਹਾਰ ਪੁੱਤਰ ਪੁਸਤਕ ਖੇਤੀ ਇੰਡਸਟਰੀ ਦਾ ਇਨਸਾਇਕਲੋਪੀਡੀਆ ਸਾਬਤ ਹੋਵੇਗੀ
ਪਟਿਆਲਾ, 11 ਅਗਸਤ:
ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰਤਾਰ ਕੰਬਾਇਨਜ਼ ਦੇ ਬਾਨੀ ਅਮਰਜੀਤ ਸਿੰਘ ਲੋਟੇ ਦੀ ਸਵੈ-ਜੀਵਨੀ ‘ਲੋਹਾਰ ਦਾ ਪੁੱਤਰ’ ਲੋਕ ਅਰਪਣ ਕੀਤੀ। ਅੱਜ ਇੱਥੇ ਪੁਸਤਕ ਰੀਲੀਜ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰਜੀਤ ਸਿੰਘ ਲੋਟੇ ਨੇ ਪਿੰਡ ਵਿੱਚ ਖੂਹ ਦੀਆਂ ਟਿੰਡਾਂ ਬਣਾਉਣ ਤੋਂ ਲੈਕੇ ਦੇਸ਼ ਦੀ ਪਹਿਲੀ ਕੰਬਾਇਨ ਤੇ ਟ੍ਰੈਕਟਰ ਨਿਰਮਾਣ ਦੇ ਖੇਤਰ ਵਿੱਚ ਜਿਹੜੀਆਂ ਮੱਲਾਂ ਮਾਰੀਆਂ ਉਹ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ।
ਲੋਹਾਰ ਦਾ ਪੁੱਤਰ ਪੁਸਤਕ ਨੂੰ ਖੇਡੀ ਇੰਡਸਟਰੀ ਦਾ ਇਨਸਾਇਕਲੋਪੀਡੀਆ ਕਰਾਰ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਇਸ ਕਿਤਾਬ ਵਿੱਚ ਨਾ ਕੇਵਲ ਇੱਕ ਕਾਮਯਾਬ ਸਨਅਤਕਾਰ ਦੇ ਜੀਵਨ ਦੇ ਖੱਟੇ-ਮਿੱਠੇ ਅਨੁਭਵਾਂ ਨੂੰ ਦਰਸਾਇਆ ਗਿਆ ਹੈ ਸਗੋਂ ਖੇਤੀ ਨਾਲ ਸਬੰਧਤ ਪੁਰਾਣੇ ਪੇਂਡੂ ਜੀਵਨ ਨੂੰ ਵੀ ਬਾਖ਼ੂਬੀ ਰੂਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਵੈ ਜੀਵਨੀ ਨਵੀਂ ਪੀੜ੍ਹੀ ਨੂੰ ਕਿੱਤਕਾਰੀ ਵਿੱਚ ਕਾਮਯਾਬ ਹੋਣ ਲਈ ਨਵੀਆਂ ਸੇਧਾਂ ਪ੍ਰਦਾਨ ਕਰੇਗੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੀ ਸਮੁੱਚੀ ਵਜ਼ਾਰਤ ਤੇ ਸਾਰੇ ਵਿਧਾਇਕ ਆਮ ਸਧਾਰਨ ਪਿਛੋਕੜ ਵਾਲੇ ਹਨ, ਜਿਸ ਕਰਕੇ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੀ ਨਬਜ਼ ਪਛਾਣਦੀ ਹੋਈ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਲੋਟੇ ਵਰਗੇ ਸਫ਼ਲ ਸਨਅਤਕਾਰਾਂ, ਜਿਨ੍ਹਾਂ ਨੇ ਨਾਭਾ ਵਿਖੇ ਸਿੱਖਿਆ ਪ੍ਰਾਪਤ ਕਰਨ ਦੌਰਾਨ ਕਰਤਾਰ ਐਗਰੋ ਇੰਡਸਟਰੀ ਦੇ ਮਾਣਮੱਤੇ ਉਨਤੀ ਦੇ ਸਫ਼ਰ ਨੂੰ ਅੱਗੇ ਤੋਰਿਆ, ਦਾ ਸਹਿਯੋਗ ਵੀ ਸੂਬੇ ਦੀ ਤਰੱਕੀ ਲਈ ਜਿਕਰਯੋਗ ਹੈ।
ਸਮਾਗਮ ਮੌਕੇ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ, ਵਿਧਾਇਕ ਖੰਨਾ ਤਰੁਨਪ੍ਰੀਤ ਸਿੰਘ ਸੌਂਧ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਸ਼੍ਰੋਮਣੀ ਸਾਹਿਤਕਾਰ ਪ੍ਰੋ. ਕ੍ਰਿਪਾਲ ਕਜ਼ਾਕ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ, ਡਾ. ਗੁਰਮੀਤ ਕੱਲਰਮਾਜਰੀ, ਸਾਬਕਾ ਐਮ.ਐਲ.ਏ. ਸੁਰਜੀਤ ਸਿੰਘ ਧੀਮਾਨ ਨੇ ਵੀ ਸ਼ਿਰਕਤ ਕੀਤੀ।
ਅਮਰਜੀਤ ਸਿੰਘ ਲੋਟੇ ਨੇ ਆਪਣੇ ਜੀਵਨ ਅਤੇ ਪੁਸਤਕ ਲੋਹਾਰ ਪੁੱਤਰ ਬਾਰੇ ਭਾਵੁਕ ਗੱਲਾਂ ਸਾਂਝੀਆਂ ਕੀਤੀਆ। ਫਿੱਕੀ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਅਮਰੀਕ ਸਿੰਘ, ਹਰਵਿੰਦਰ ਸਿੰਘ, ਹਰਮੀਤ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਬਲਦੇਵ ਸਿੰਘ ਸਕਰਾਲੀ, ਮਹਿੰਦਰਪਾਲ ਬੱਬੀ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

Scroll to Top