Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 10:41 pm

+91 90915 01313 , +91 90916 01313

punjabbanni@gmail.com
punjabbani@yahoo.com

 ਐਸ.ਬੀ.ਆਈ. ਆਰਸੇਟੀ ਪਟਿਆਲਾ ਵੱਲੋਂ ਕੋਰਸ ਦੀ 345ਵੇਂ ਬੈਚ ਦੀ ਸਮਾਪਤੀ

 ਐਸ.ਬੀ.ਆਈ. ਆਰਸੇਟੀ ਪਟਿਆਲਾ ਵੱਲੋਂ ਕੋਰਸ ਦੀ 345ਵੇਂ ਬੈਚ ਦੀ ਸਮਾਪਤੀ

ਪਟਿਆਲਾ 18 ਅਗਸਤ –  ਐਸ.ਬੀ.ਆਈ. ਆਰਸੇਟੀ ਪਟਿਆਲਾ ਵੱਲੋਂ ਪਸ਼ੂ ਪਾਲਣ ਅਤੇ ਵਰਮੀ ਕੰਪੋਸਟ(ਡੇਅਰੀ ਫਾਰਮਿੰਗ) ਕੋਰਸ ਦੀ 345ਵੇਂ ਬੈਚ ਦੀ ਸਮਾਪਤੀ ਸਫ਼ਲਤਾਪੂਰਵਕ ਕੀਤੀ ਗਈ। ਇਹ ਕੋਰਸ 10 ਜੁਲਾਈ ਤੋਂ ਸ਼ੁਰੂ ਹੋਇਆ ਸੀ ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਤਮਨਿਰਭਰ ਬਨਾਉਣਾ ਅਤੇ ਉਹਨਾਂ ਨੂੰ ਪਸ਼ੂ ਪਾਲਣ ਤੇ ਵਰਮੀ ਕੰਪੋਸਟਿੰਗ ਵਰਗੀਆਂ ਤਕਨੀਕਾਂ ਬਾਰੇ ਤਜਰਬਾ ਦੇਣਾ ਸੀ ।

ਆਰਸੇਟੀ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਦੀ ਅਗਵਾਈ ਵਿੱਚ ਇਹ ਕੋਰਸ ਕਰਵਾਇਆ ਗਿਆ । ਕੋਰਸ ਦੇ ਕੋਆਰਡੀਨੇਟਰ ਹਰਦੀਪ ਸਿੰਘ ਰਾਏ , ਬਲਜਿੰਦਰ ਸਿੰਘ ਅਤੇ ਡਾ ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਥਿਊਰੀ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ। ਕੋਰਸ ਦੀ ਰੋਜ਼ਾਨਾਂ ਕਾਰਵਾਈ ਵਿੱਚ ਹੋਰ ਸਟਾਫ ਮੈਂਬਰਾਂ ਅਟੈਡੈਂਟ ਜਸਵਿੰਦਰ ਸਿੰਘ, ਆਫ਼ਿਸ ਐਸਿਸਟੈਂਟ ਅਜੀਤਇੰਦਰ ਅਤੇ ਸੁਮਿਤ ਜੋਸ਼ੀ ਨੇ ਵੀ ਆਪਣਾ ਯੋਗਦਾਨ ਦਿੱਤਾ ।

ਇਸ ਇਕ ਮਹੀਨੇ ਤੋਂ ਵੱਧ ਚੱਲੇ ਟ੍ਰੇਨਿੰਗ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਥਿਊਰੀ ਤੋਂ ਇਲਾਵਾ ਪ੍ਰੈਕਟੀਕਲ ਸਿਖਲਾਈ ਅਤੇ ਖੇਤਰੀ ਫੀਲਡ ਵਿਜ਼ਿਟ ਵੀ ਕਰਵਾਏ ਗਏ । ਕੋਰਸ ਦੌਰਾਨ ਵਿਦਿਆਰਥੀਆਂ ਨੇ ਵਰਮੀ ਕੰਪੋਸਟਿੰਗ ਦੇ ਲਾਭਾਂ, ਪਸ਼ੂ ਪਾਲਣ ਦੀ ਆਧੂਨਿਕ ਤਕਨੀਕ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਮਾਰਕਿਟਿੰਗ ਨਾਲ ਜੁੜੇ ਖੇਤਰਾਂ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ।

ਸਮਾਪਨ ਸਮਾਰੋਹ ਦੌਰਾਨ ਸਮੂਹ ਉਮੀਦਵਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਸਮਾਰੋਹ ਵਿੱਚ ਮੁੱਖ ਮਹਿਮਾਨ ਡਾ ਜਸਵੀਰ ਸਿੰਘ ਜੋ ਕਿ ਐਸ.ਬੀ.ਆਈ. ਆਰਸੇਟੀ ਦੇ ਸਾਬਕਾ ਡਾਇਰੈਕਟਰ ਵੀ ਰਹਿ ਚੁੱਕੇ ਹਨ , ਨੇ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਆਤਮਨਿਰਭਰ ਹੋਣ ਲਈ ਪ੍ਰੇਰਿਤ ਕੀਤਾ ।

ਆਰਸੇਟੀ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਭਵਿੱਖ ਵਿੱਚ ਹੋਣ ਵਾਲੇ ਹੋਰ ਕੋਰਸਾਂ ਦੀ ਜਾਣਕਾਰੀ ਲਈ, ਜ਼ਿਲ੍ਹਾ ਪਟਿਆਲਾ ਦੇ ਨੌਜਵਾਨ ਐਸ.ਬੀ.ਆਈ.ਆਰਸੇਟੀ ਪਟਿਆਲਾ ਫੋਨ ਨੰ: 0175-2970369 , ਈ ਮੇਲ rsetipat@gmail.com ਤੇ ਸੰਪਰਕ ਕਰ ਸਕਦੇ ਹਨ ।

Advertisement
Advertisement
Advertisement
Advertisement
Scroll to Top