Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 5:21 pm

+91 90915 01313 , +91 90916 01313

punjabbanni@gmail.com
punjabbani@yahoo.com

 ਮੇਅਰ ਕੁੰਦਨ ਗੋਗੀਆ ਨੇ ਨਿਗਮ ਟੀਮ ਸਮੇਤ ਕੀਤਾ ਵੱਡੀ ਤੇ ਛੋਟੀ ਨਦੀ ਦਾ ਦੌਰਾ

 ਮੇਅਰ ਕੁੰਦਨ ਗੋਗੀਆ ਨੇ ਨਿਗਮ ਟੀਮ ਸਮੇਤ ਕੀਤਾ ਵੱਡੀ ਤੇ ਛੋਟੀ ਨਦੀ ਦਾ ਦੌਰਾ

ਪਟਿਆਲਾ, 2 ਸਤੰਬਰ – ਪਟਿਆਲਾ ਵਿੱਚ ਮੀਂਹ ਦੇ ਮੌਸਮ ਨੂੰ ਦੇਖਦਿਆਂ ਨਗਰ ਨਿਗਮ ਨੇ ਆਪਣੀਆਂ ਤਿਆਰੀਆਂ ਹੋਰ ਮਜ਼ਬੂਤ ਕਰ ਲਈਆਂ ਹਨ। ਅੱਜ ਮੇਅਰ ਕੁੰਦਨ ਗੋਗੀਆ ਨੇ ਕਮਿਸ਼ਨਰ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ, ਇੰਜੀਨੀਅਰਿੰਗ ਸ਼ਾਖਾ ਦੇ ਅਧਿਕਾਰੀਆਂ ਅਤੇ ਨਿਗਮ ਟੀਮ ਸਮੇਤ ਵੱਡੀ ਤੇ ਛੋਟੀ ਨਦੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਦੀਆਂ ਦੇ ਪੱਧਰ ਦਾ ਜਾਇਜ਼ਾ ਲਿਆ ਅਤੇ ਰੋਕਥਾਮੀ ਉਪਰਾਲਿਆਂ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।

ਮੇਅਰ ਨੇ ਦੌਰੇ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਪਟਿਆਲਾ ਨਗਰ ਨਿਗਮ ਹਰ ਤਰ੍ਹਾਂ ਦੀ ਮੁਸ਼ਕਲ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੈ। ਜੇਕਰ ਕਦੇ ਹੜ੍ਹ ਜਾਂ ਮੀਂਹ ਕਾਰਨ ਸੰਕਟ ਦੀ ਸਥਿਤੀ ਬਣਦੀ ਹੈ ਤਾਂ ਅਸੀਂ ਲੋਕਾਂ ਤੇ ਆਉਣ ਵਾਲੀ ਮੁਸ਼ਕਲ ਨੂੰ ਪਹਿਲਾਂ ਆਪਣੇ ਤੇ ਹੰਢਾਵਾਂਗੇ। ਸ਼ਹਿਰ ਵਾਸੀਆਂ ਦੀ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ।”

ਉਨ੍ਹਾਂ ਦੱਸਿਆ ਕਿ ਇਸ ਸਮੇਂ ਪਟਿਆਲਾ ਹੜ੍ਹ ਦੀ ਸਥਿਤੀ ਤੋਂ ਬਾਹਰ ਹੈ, ਪਰ ਨਿਗਮ ਦੀਆ ਐਮਰਜੈਂਸੀ ਟੀਮਾਂ ਤਿਆਰ ਬਰ ਤਿਆਰ ਹਨ। ਉਨ੍ਹਾਂ ਲੋਕਾਂ ਨੂੰ ਕਿਸੇ ਵੀ ਅਫ਼ਵਾਹ ਜਾ ਝੂਠੀ ਬਿਆਨ ਬਾਜੀ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ।

ਤਿਆਰੀਆਂ ਅਤੇ ਉਪਰਾਲੇ:-

ਵੱਡੀ ਤੇ ਛੋਟੀ ਨਦੀ ਦੇ ਕਿਨਾਰਿਆਂ ਉੱਤੇ ਨਿਗਰਾਨੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਸੀਵਰੇਜ ਤੇ ਡਰੇਨਜ ਸਿਸਟਮ ਦੀ ਸਫਾਈ ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਾਣੀ ਰੁਕਣ ਦੀ ਸਮੱਸਿਆ ਨਾ ਆਏ। ਜਿੱਥੇ ਜਿੱਥੇ ਨੀਵੀਆਂ ਕਾਲੋਨੀਆਂ ਹਨ, ਉੱਥੇ ਪੰਪ ਲਗਾ ਕੇ ਪਾਣੀ ਕੱਢਣ ਦੇ ਇੰਤਜ਼ਾਮ ਹੋ ਰਹੇ ਹਨ। ਹੜ੍ਹ ਸਮੇਂ ਵਰਤੇ ਜਾਣ ਵਾਲੇ ਸਾਮਾਨ ਜਿਵੇਂ ਕਿ ਰੇਤ ਦੇ ਬੋਰੇ, ਜੈਟਿੰਗ ਮਸ਼ੀਨ ਅਤੇ ਐਮਰਜੈਂਸੀ ਵਾਹਨ ਤਿਆਰ ਰੱਖੇ ਗਏ ਹਨ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਨਗਰ ਨਿਗਮ ਨੇ ਪਹਿਲਾਂ ਹੀ ਯੋਜਨਾ ਤਿਆਰ ਕਰ ਲਈ ਹੈ। “ਸਾਡੇ ਅਧਿਕਾਰੀ ਅਤੇ ਮੁਲਾਜ਼ਮ ਡਿਊਟੀ ‘ਤੇ ਹਨ ਅਤੇ ਜਿੱਥੇ ਵੀ ਸਮੱਸਿਆ ਆਵੇਗੀ ਉਸਦਾ ਤੁਰੰਤ ਹੱਲ ਕੀਤਾ ਜਾਵੇਗਾ।

ਕਮਿਸ਼ਨਰ ਪਰਮਵੀਰ ਸਿੰਘ ਨੇ ਵੀ ਕਿਹਾ ਕਿ ਨਿਗਮ ਦੀ ਕੋਸ਼ਿਸ਼ ਹੈ ਕਿ ਹੜ੍ਹ ਜਿਹੀ ਸਥਿਤੀ ਪੈਦਾ ਹੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਸੜਕਾਂ ਤੇ ਨਿਕਾਸੀ ਚੈਨਲ ਦੀ ਸਫਾਈ, ਟਿਊਬਵੈੱਲ ਅਤੇ ਡਰੇਨਜ਼ ਦੀ ਜਾਂਚ ਮੁਕੰਮਲ ਕੀਤੀ ਜਾ ਰਹੀ ਹੈ।

ਨਗਰ ਨਿਗਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੀਂਹ ਦੇ ਦਿਨਾਂ ਵਿੱਚ ਗਲੀ-ਮੋਹੱਲਿਆਂ ਵਿੱਚ ਕੂੜਾ-ਕਰਕਟ ਨਾ ਸੁੱਟਣ, ਕਿਉਂਕਿ ਇਸ ਨਾਲ ਚੈਂਬਰ ਜਾਮ ਹੋ ਸਕਦੇ ਹਨ। ਲੋਕ ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਵੇਖਦੇ ਹਨ ਤਾਂ ਤੁਰੰਤ ਨਿਗਮ ਨੂੰ ਜਾਣਕਾਰੀ ਦੇਣ।

ਅਖੀਰ ਵਿੱਚ, ਮੇਅਰ ਨੇ ਕਿਹਾ ਕਿ ਪਟਿਆਲਾ ਦੀਆਂ ਨਦੀਆਂ ਅਤੇ ਨਾਲਿਆਂ ਦੀ ਸਥਿਤੀ ‘ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਐਮਰਜੈਂਸੀ ਹਾਲਤ ਲਈ ਪੂਰੀ ਤਿਆਰੀ ਹੈ।

Advertisement
Advertisement
Advertisement
Advertisement
Scroll to Top