Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Tuesday, 11 Aug 2026 | 4:54 am

+91 90915 01313 , +91 90916 01313

punjabbanni@gmail.com
punjabbani@yahoo.com

ਭਾਰਤੀ ਫੌਜ ਨੇ ਪੁਰਾਣੀ ਕਟਿੰਕ ਸੇਅਰ ਕਰ ਕੀਤੀ ਅਮਰੀਕਾ ਦੀ ਅਲੋਚਨਾ

ਭਾਰਤੀ ਫੌਜ ਨੇ ਪੁਰਾਣੀ ਕਟਿੰਕ ਸੇਅਰ ਕਰ ਕੀਤੀ ਅਮਰੀਕਾ ਦੀ ਅਲੋਚਨਾ

ਦਿੱਲੀ, 5 ਅਗਸਤ : ਭਾਰਤੀ ਫੌਜ ਇਕ ਪੁਰਾਣੇ ਅਖਬਾਰਦੀ ਕਟਿੰਕ ਸੇਅਰ ਕਰਕੇ ਅੱਜ ਅਮਰੀਕਾਦੀ ਆਲੋਚਨਾਕੀਤੀ ਹੈ, ਉਨਾਇਹ ਆਲੋਚਨਾ ਅਮਰੀਕਾ ਵਲੋ ਭਾਰੀ ਟੈਰਿਫ ਲਗਾਉਣ ਤੋ ਬਾਅਦ ਕੀਤੀ ਹੈ। ਜਿਕਰਯੋਗ ਹੈ ਕਿ ਟਰੰਪ ਨੇ ਇਸ ਹਫ਼ਤੇ ਕਈ ਦੇਸ਼ਾਂ ’ਤੇ ਟੈਰਿਫ ਵਧਾਉਣ ਵਾਲੇ ਇੱਕ ਕਾਰਜਕਾਰੀ ਹੁਕਮ ’ਤੇ ਦਸਤਖਤ ਕੀਤੇ, ਜਦੋਂ ਕਿ ਪਾਕਿਸਤਾਨ ’ਤੇ ਲੱਗਣ ਵਾਲੇ ਟੈਰਿਫ ਵਿਚ 10 ਫੀਸਦ ਦੀ ਕਟੌਤੀ ਕਰਕੇ ਇਸ ਨੂੰ 29 ਫੀਸਦ ਤੋਂ 19 ਫੀਸਦ ਕਰ ਦਿੱਤਾ। ਇਸ ਦੇ ਉਲਟ ਅਮਰੀਕਾ ਨੇ ਭਾਰਤ-ਰੂਸ ਤੇਲ ਵਪਾਰ ਦਾ ਹਵਾਲਾ ਦਿੰਦੇ ਹੋਏ, ਟੈਰਿਫ ਵਿੱਚ ਤੇਜ਼ੀ ਨਾਲ ਵਾਧੇ ਦੀ ਚੇਤਾਵਨੀ ਦਿੱਤੀ ਹੈ।

ਹੁਣ ਭਾਰਤੀ ਫੌਜ ਨੇ ਮੰਗਲਵਾਰ ਨੂੰ 1971 ਦੀ ਇੱਕ ਦਹਾਕਿਆਂ ਪੁਰਾਣੀ ਅਖ਼ਬਾਰ ਦੀ ਕਲਿਪਿੰਗ ਸਾਂਝੀ ਕਰਕੇ ਅਮਰੀਕਾ ਦੀ ਅਸਿੱਧੇ ਤੌਰ ’ਤੇ ਆਲੋਚਨਾ ਕੀਤੀ ਹੈ। ਇਸ ਕਲਿਪਿੰਗ ਵਿੱਚ ਪਾਕਿਸਤਾਨ ਨੂੰ ਅਮਰੀਕਾ ਦੀ ਇਤਿਹਾਸਕ ਫੌਜੀ ਹਮਾਇਤ ਨੂੰ ਉਜਾਗਰ ਕੀਤਾ ਗਿਆ ਸੀ। ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸੀ ਤੇਲ ਦੀ ਨਿਰੰਤਰ ਦਰਾਮਦ ਕਰਕੇ ਭਾਰਤੀ ਵਸਤਾਂ ’ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦੇਣ ਤੋਂ ਇੱਕ ਦਿਨ ਬਾਅਦ ਆਇਆ ਹੈ।

ਭਾਰਤੀ ਫੌਜ ਦੀ ਪੂਰਬੀ ਕਮਾਂਡ ਵੱਲੋਂ ਪੋਸਟ ਕੀਤੀ ਗਈ ਇਹ ਕਲਿਪਿੰਗ 5 ਅਗਸਤ, 1971 ਦੀ ਸੀ ਅਤੇ ਇਸ ਵਿੱਚ ਰਾਜ ਸਭਾ ਦੀ ਇੱਕ ਰਿਪੋਰਟ ਵੀ ਸੀ। ਰਿਪੋਰਟ ਵਿਚ ਤਤਕਾਲੀ ਰੱਖਿਆ ਮੰਤਰੀ ਵੀ.ਸੀ. ਸ਼ੁਕਲਾ ਨੇ ਕਿਹਾ ਸੀ ਕਿ ਜਦੋਂ ਸੋਵੀਅਤ ਯੂਨੀਅਨ ਅਤੇ ਫਰਾਂਸ ਨੇ ਪਾਕਿਸਤਾਨ ਨੂੰ ਹਥਿਆਰ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਅਮਰੀਕਾ ਅਤੇ ਚੀਨ ਕਥਿਤ ‘ਮਾਮੂਲੀ ਕੀਮਤਾਂ ਉੱਤੇ ਹਥਿਆਰ ਸਪਲਾਈ ਕਰ ਰਹੇ ਸਨ। ਪੋਸਟ ਦਾ ਕੈਪਸ਼ਨ ਸੀ: ‘‘ਅੱਜ ਦਾ ਦਿਨ, ਉਸ ਸਾਲ- ਜੰਗ ਦੀ ਤਿਆਰੀ, 5 ਅਗਸਤ, 1971’’।

Advertisement
Advertisement
Advertisement
Advertisement
Scroll to Top