Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 3:09 am

+91 90915 01313 , +91 90916 01313

punjabbanni@gmail.com
punjabbani@yahoo.com

ਬਾਰਾਂਦਰੀ ਬਾਗ ਦੀ ਨੁਹਾਰ ਬਦਲਣ ਲਈ ਰੱਖ-ਰਖਾਓ ਕਮੇਟੀ ਨਾਲ ਬੈਠਕ

ਬਾਰਾਂਦਰੀ ਬਾਗ ਦੀ ਨੁਹਾਰ ਬਦਲਣ ਲਈ ਰੱਖ-ਰਖਾਓ ਕਮੇਟੀ ਨਾਲ ਬੈਠਕ

ਪਟਿਆਲਾ, 5 ਅਗਸਤ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਸ਼ਹਿਰ ਦਾ ਦਿਲ ਤੇ ਫੇਫੜੇ ਸਮਝੇ ਜਾਂਦੇ ਬਾਰਾਂਦਰੀ ਬਾਗ ਦੇ ਬਿਹਤਰ ਰੱਖ ਰਖਾਓ ਲਈ ਹੋਰ ਪੁਖ਼ਤਾ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਅੱਜ ਇਸ ਦੀ ਰੱਖ-ਰਖਾਓ ਲਈ ਕਮੇਟੀ ਨਾਲ ਬੈਠਕ ਕਰਦਿਆਂ ਦੱਸਿਆ ਕਿ ਬਾਰਾਂਦਰੀ ਦੀ ਨੁਹਾਰ ਬਦਲਣ ਲਈ ਲਈ ਐਨ-ਕੈਪ ਤਹਿਤ ਤਜਵੀਜਾਂ ਬਣਾਈਆਂ ਗਈਆਂ ਹਨ, ਜਿਸ ਉਪਰ ਕੰਮ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਪੀਡੀਏ ਦੇ ਏਸੀਏ ਜਸ਼ਨਪ੍ਰੀਤ ਕੌਰ ਗਿੱਲ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਦੀਪ ਗਰੇਵਾਲ, ਵਣ ਰੇਂਜ ਅਫ਼ਸਰ ਚਰਨਜੀਤ ਸਿੰਘ ਸੋਢੀ, ਨਗਰ ਨਿਗਮ ਹੋਰ ਅਧਿਕਾਰੀਆਂ ਸਮੇਤ ਬਾਰਾਂਦਰੀ ਬਾਗ ਦੇ ਰੱਖ ਰਖਾਓ ਲਈ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਦਿਆਂ ਕਿਹਾ ਕਿ ਇਸ ਨੂੰ ਚੰਡੀਗੜ੍ਹ ਦੇ ਬਾਗਾਂ ਦੀ ਤਰ੍ਹਾਂ ਵਿਕਸਤ ਕਰਨ ‘ਤੇ ਜ਼ੋਰ ਦਿੱਤਾ ਜਾਵੇ।

ਇਸ ਦੌਰਾਨ ਮਤਾ ਪਾਸ ਕਰਕੇ ਐਨ.ਜੀ.ਓ. ਯੰਗ ਸਟਾਰ ਨੂੰ ਸਰਕਟ ਹਾਊਸ ਦੇ ਸਾਹਮਣੇ ਵਾਲੇ ਚੌਂਕ ਦੇ ਰੱਖ ਰਖਾਓ ਸਮੇਤ, ਐਨਜੀਓ ਪਟਿਆਲਾ ਪ੍ਰਾਈਡ ਨੂੰ ਲੀਲਾ ਭਵਨ ਚੌਂਕ ਤੋਂ ਰਿੰਕ ਹਾਲ ਤੱਕ ਨੀਵਾਂ ਖੇਤ ਦੇ ਰੱਖ ਰਖਾਓ ਅਤੇ ਮੈਜ. ਹਨੀ ਫਾਰਮ ਨੂੰ 20 ਨੰਬਰ ਫਾਟਕ ਤੋਂ ਮੁੱਖ ਖੇਤੀਬਾੜੀ ਅਫ਼ਸਰ ਦਫ਼ਤਰ ਤੋਂ ਅੱਗੇ ਚੌਂਕ ਤੱਕ ਰੱਖ ਰਖਾਓ ਲਈ ਦਿੱਤਾ ਗਿਆ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇੱਥੇ ਸਵੇਰੇ ਸ਼ਾਮ ਵੱਡੀ ਗਿਣਤੀ ਸ਼ਹਿਰ ਵਾਸੀ ਸੈਰ ਕਰਨ ਆਉਂਦੇ ਹਨ ਤੇ ਇਸ ਤੋਂ ਇਲਾਵਾ ਦਿਨ ਭਰ ਸਕੂਲੀ ਬੱਚੇ ਤੇ ਆਮ ਲੋਕ ਇੱਥੇ ਟਹਿਲਣ ਲਈ ਵੀ ਆਉਂਦੇ ਹਨ ਅਤੇ ਵਿਦਿਆਰਥੀ ਪੜ੍ਹਨ ਲਈ ਬੈਠਦੇ ਹਨ, ਜਿਨ੍ਹਾਂ ਦੀ ਸਹੂਲਤ ਲਈ ਬੈਂਬੂ ਹੱਟ ਬਣਾਉਣ ਤੋਂ ਇਲਾਵਾ ਬੈਂਚ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਬੱਚਿਆਂ ਲਈ ਵਧੀਆ ਝੂਲੇ ਲਾਉਣ ਲਈ ਨਵਾਂ ਟੈਂਡਰ ਲਾਇਆ ਜਾ ਰਿਹਾ ਹੈ।

Advertisement
Advertisement
Advertisement
Advertisement
Scroll to Top