Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 4:06 am

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵਿੱਚੋਂ ਚੁਣੇ ਜਿਲ੍ਹਾਅਤੇਸਟੇਟ ਡੈਲੀਗੇਟਸ

ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵਿੱਚੋਂ ਚੁਣੇ ਜਿਲ੍ਹਾਅਤੇਸਟੇਟ ਡੈਲੀਗੇਟਸ

 ਪਟਿਆਲਾ : ਸ੍ਰੀ ਅਕਾਲ ਤਖਤ ਸਾਹਿਬ ਤੋਂ ਵਰੋਸਾਈ ਪੰਜ ਮੈਂਬਰੀ ਭਰਤੀ ਕਮੇਟੀ ਦੁਆਰਾ ਅੱਜ ਪਟਿਆਲਾ ਦਿਹਾਤੀ ਦੇ ਵਿੱਚ ਸਟੇਟ ਅਤੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣਲਈ ਇਜਲਾਸ ਰੱਖਿਆ ਗਿਆ ਜਿਸ ਵਿੱਚ ਇਲਾਕੇ ਦੀ ਸੰਗਤ ਦਾ ਭਰਵਾਂ ਉਤਸਾਹ ਦੇਖਣ ਨੂੰ ਮਿਲਿਆ ਇਸ ਇਜਲਾਸਵਿੱਚ ਇਲਾਕੇ ਦੀਆਂ ਮੰਨੀਆਂ ਪਰਮੰਨੀਆਂ ਸਾਰੀਆਂ ਹੀ ਸ਼ਖਸ਼ੀਅਤਾਂ ਨੇ ਵੱਧ ਚੜ ਕੇ ਹਾਜ਼ਰੀ ਭਰੀ । ਇਜਲਾਸ ਦੀ ਅਗਵਾਈ ਜਿਲਾ ਆਬਜਰਵਰ ਇਕਬਾਲ ਸਿੰਘ ਝੂੰਦਾ ਨੇ ਕੀਤੀ । ਇਸ ਮੀਟਿੰਗ  ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਪ੍ਰੋ: ਪ੍ਰੇਮ ਸਿੰਘ ਚੰਦੂ ਮਾਜਰਾ,ਸ਼੍ਰੋਮਣੀ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ ,  ਹਰੀ ਸਿੰਘ ਐਮ.ਡੀ. ਪ੍ਰੀਤ ਕੰਬਾਈਨ , ਜਗਰੂਪ ਸਿੰਘ ਚੀਮਾ , ਪਲਵਿੰਦਰ ਸਿੰਘ ਰਿੰਕੂ , ਸਮੇਤ ਇਲਾਕੇ ਦੇ ਹੋਰ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।

ਸ. ਰੱਖੜਾ ਨੇ ਕਿਹਾ ਕਿ ਸੰਗਤ ਵਿੱਚ ਅਕਾਲੀ ਦਲ ਪੁਨਰ ਸੁਰਜੀਤੀ ਲਹਿਰ ਲਈ ਇੰਨਾ ਉਤਸ਼ਾਹ ਹੈ ਕਿ ਉਹ ਲੋਕ ਜੋ ਅਕਾਲੀ ਦਲ ਤੋਂ ਕਿਨਾਰਾ ਕਰ ਗਏ ਸਨ ਉਨ੍ਹਾਂ ਨੇ ਆਪ ਮੰਗ ਕੇ ਕਾਪੀਆਂ ਲਈਆਂ ਅਤੇ 100 ਤੋਂ ਵੱਧ ਕਾਪੀਆਂ ਭਰੀਆਂ ਹਨ। ਸ. ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਾਡੇ ਪੁਰਖਿਆਂ ਨੇ ਆਪਣੇ ਖੂਨ ਪਸੀਨੇ ਨਾਲ ਅੱਜ ਤੋਂ 100 ਸਾਲ ਪਹਿਲਾਂ ਬਣਾਈ ਸੀ ਜੋ100 ਸਾਲ ਪੰਥ ਦੀ ਸੇਵਾ ਨਿਭਾਉਂਦੀ ਹੋਈ ਅੱਜ ਡਾਵਾਂਡੋਲ ਹੋ ਗਈ ਤੇ ਹੁਣ ਪੰਥ ਦੀ ਹਮਾਇਤ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਚ’ਕੋਈ ਸ਼ੱਕ ਨਹੀਂ ਕਿ ਪੰਥ ਪਾਰਟੀ ਲਈ ਹਮੇਸ਼ਾਂ ਮਰ ਮਿਟਦਾ ਆਇਆ ਹੈ ਤੇ ਅੱਗੇ ਵੀ ਮਰ ਮਿਟਣ ਤਿਆਰ ਹੈ।

ਸ. ਝੂੰਦਾਂ ਨੇ ਕਿਹਾ ਕਿ ਅੱਜ ਅਸੀਂ ਉਸ ਮੋੜ ਤੇ ਖੜੇ ਹਾਂ ਕਿ ਜੇਕਰ ਅਸੀਂ ਅੱਜ ਨਾਂ ਜਾਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਤਸਵੀਰ ਕੁਝ ਹੋਰ ਤਰ੍ਹਾਂ ਦੀ ਹੀ ਹੋਵੇਗੀ ਕਿਉਂਕਿ ਇਸ ਨੂੰ ਅੰਦਰੂਨੀ ਤੌਰ ਤੇ ਬਾਦਲ ਜੁੰਡਲੀ ਨੇ ਘੁਣ ਵਾਂਗ ਖਾ ਲਿਆ ਹੈ।  ਬੇਅਦਬੀਆਂ ਕੀਤੀਆਂ ਅਕਾਲ ਤਖਤ ਸਾਹਿਬ ਦੀ  ਮਰਿਆਦਾ ਦਾ ਘਾਣ ਕੀਤਾ, ਨੌਜਵਾਨ ਮਰਵਾਏ, ਸੌਦੇ ਸਾਧ ਨੂੰ ਮੁਆਫੀ ਦਿੱਤੀ ਇਹ ਸਭ  ਕਿਸੇ ਕੋਲੋਂ ਵੀ ਲੁਕਿਆ ਨਹੀਂ ਹੋਇਆ । ਦੂਜੇ ਪਾਸੇ ਸੱਤਾ ਧਿਰ ਦੇ ਵਿੱਚ ਮੌਜੂਦ ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਦੇ ਵਾਂਗੂੰ ਬਾਹਰੋਂ ਆ ਕੇ ਪੰਜਾਬ ਨੂੰ ਹਰ ਪੱਖੋਂ ਲੁੱਟਣ ਉੱਤੇ ਲੱਗੀ ਹੋਈ ਹੈ ਇਹ ਪੰਜਾਬ ਦੀਆਂ ਨਸਲਾਂ ਫਸਲਾਂ ਜਮੀਨਾਂ ਸਭ ਕੁਝ ਤਬਾਹ ਕਰਕੇ ਇਸ ਨੂੰ ਕੰਗਾਲ ਕਰਨ ਦੀਆਂ ਨੀਤੀਆਂ ਉੱਤੇ ਤੁਰ ਰਹੀ ਹੈ।

ਉਨ੍ਹਾਂ ਸੰਗਤ ਨੂੰ  ਅਪੀਲ ਕੀਤੀ ਕਿ ਇਸੇ ਤਰ੍ਹਾਂ ਚੜਦੀ ਕਲਾ ਦੇ ਵਿੱਚ ਭਰਤੀ ਕਮੇਟੀ ਦੇ ਨਾਲ ਜੁੜੇ ਰਹੋ ਤਾਂ ਕਿ ਆਉਣ ਵਾਲੀ 11 ਤਰੀਕ ਨੂੰ ਇੱਕ ਅਜਿਹੀ ਸ਼ਖਸ਼ੀਅਤ ਇੱਕ ਅਜਿਹੇ ਕਿਰਦਾਰ ਅਜਿਹੇ ਪੰਥ ਪ੍ਰਵਾਨਿਤ ਪ੍ਰਧਾਨ ਦੀ ਚੋਣ ਹੋ ਸਕੇ ਜੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਅਤੇ ਖਾਸ ਪੰਥ ਦੇ ਹੱਕਾਂ ਲਈ ਦਿੱਲੀ ਦੇ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਸਕੇ। ਸ. ਝੂੰਦਾਂ ਨੇ ਦੱਸਿਆ ਕਿ  ਪਟਿਆਲਾ ਦਿਹਾਤੀ ਦੇ ਵਿੱਚੋਂ 22 ਹਜ਼ਾਰ ਦੀ ਭਰਤੀ ਕਰਨ ਵਾਲੇ ਮਿਹਨਤੀ ਵਰਕਰਾਂ ਵਿੱਚੋਂ ਚਾਰ ਸਟੇਟ ਡੈਲੀਗੇਟ ਤੇ ਨੌ ਜ਼ਿਲ੍ਹਾ ਡੈਲੀਗੇਟ ਸਰਬ ਸੰਮਤੀ ਦੇ ਨਾਲ ਚੁਣੇ ਗਏ ਹਨ । ਪ੍ਰੋ: ਚੰਦੂਮਾਜਰਾ ਨੇ ਪਹੁੰਚੀ ਹੋਈ ਸੰਗਤ ਦਾ ਧੰਵਾਦ ਕੀਤਾ ।

ਇਸਦੇ ਨਾਲ ਹੀ ਪਟਿਆਲਾ ਸ਼ਹਿਰੀ ਵਿੱਚੋਂ ਵੀ ਸਰਬਸੰਮਤੀ ਨਾਲ ਡੈਲੀਗੇਟਾਂ ਦੀ ਚੋਣ ਕੀਤੀ ਗਈ । ਸ. ਰੱਖੜਾ ਨੇ ਪਟਿਆਲਾ ਸ਼ਹਿਰੀ ਹਲਕੇ ਦੀ ਸੰਗਤ ਦਾ ਭਰਤੀ ਕਮੇਟੀ ਨੂੰ ਰੱਜਵਾਂ ਸਹਿਯੋਗ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਲੋਕ ਮੁੱਢ ਤੋਂ ਹੀ ਗੁਰੂ ਨੂੰ ਸਮਰਪਿਤ ਤੇ ਪੰਥ ਨਾਲ ਖੜਨ ਵਾਲੇ ਹਨ । ਸ. ਝੂੰਦਾ ਦੀ ਅਗਵਾਈ ਵਿੱਚ ਪਟਿਆਲਾ ਸ਼ਹਿਰੀ ਵਿੱਚੋਂ 13 ਜਿਲ੍ਹਾ ਡੈਲੀਗੇਟ ਅਤੇ 4 ਸਟੇਟ ਡੈਲੀਗੇਟ ਸਰਬਸੰਮਤੀ ਨਾਲ ਚੁਣੇ ਗਏ ।

Advertisement
Advertisement
Advertisement
Advertisement
Scroll to Top