Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 1:31 am

+91 90915 01313 , +91 90916 01313

punjabbanni@gmail.com
punjabbani@yahoo.com

ਰਾਜਿੰਦਰਾ ਲੇਕ ‘ਚ ਗਾਂਧੀ ਪ੍ਰਤੀਮਾ ਦੀ ਸਫ਼ਾਈ ਲਈ ਖੁਦ ਮੈਦਾਨ ‘ਚ ਉਤਰੇ ਮੇਅਰ

ਰਾਜਿੰਦਰਾ ਲੇਕ ‘ਚ ਗਾਂਧੀ ਪ੍ਰਤੀਮਾ ਦੀ ਸਫ਼ਾਈ ਲਈ ਖੁਦ ਮੈਦਾਨ ‘ਚ ਉਤਰੇ ਮੇਅਰ

ਪਟਿਆਲਾ, 10 ਅਗਸਤ – ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਰਾਜਿੰਦਰਾ ਲੇਕ ਵਿਖੇ ਸਥਿਤ ਮਹਾਤਮਾ ਗਾਂਧੀ ਦੀ ਪ੍ਰਤੀਮਾ ਦੀ ਸਫ਼ਾਈ ਕਰਵਾਉਣ ਲਈ ਖੁਦ ਮੌਕੇ ‘ਤੇ ਪਹੁੰਚ ਕੇ ਇੱਕ ਵੱਖਰਾ ਉਦਾਹਰਨ ਕਾਇਮ ਕੀਤਾ। ਉਨ੍ਹਾਂ ਨਗਰ ਨਿਗਮ ਦੇ ਸਫ਼ਾਈ ਸਟਾਫ਼ ਨਾਲ ਮਿਲ ਕੇ ਪ੍ਰਤੀਮਾ ਦੇ ਆਲੇ-ਦੁਆਲੇ ਇਕੱਠੇ ਹੋਏ ਮੈਲ, ਧੂੜ ਤੇ ਕੂੜੇ-ਕਰਕਟ ਦੀ ਸਫ਼ਾਈ ਦੀ ਕਾਰਵਾਈ ਦੀ ਨਿਗਰਾਨੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਮਸੀ ਜਗਤਾਰ ਸਿੰਘ ਤਾਰੀ, ਬਲਾਕ ਇੰਚਾਰਜ ਅਮਰਜੀਤ ਸਿੰਘ, ਬਲਾਕ ਇੰਚਾਰਜ ਅਮਨ ਬਾਂਸਲ,
ਹਿੰਮਤ ਸੁਨਾਰੀਆ, ਮੇਅਰ ਸੈਕਟਰੀ ਰਜਿੰਦਰ ਮੋਹਨ ਅਤੇ ਕਾਰਪੋਰੇਸ਼ਨ ਸਟਾਫ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਮੇਅਰ ਗੋਗੀਆ ਨੇ ਗੱਲਬਾਤ ਦੌਰਾਨ ਵਿਸ਼ੇਸ਼ ਤੌਰ ਤੇ ਕਿਹਾ ਕਿ ਰਾਜਿੰਦਰਾ ਲੇਕ ਦੇ ਮੈਂਟੀਨੈਂਸ ਲਈ ਨਗਰ ਨਿਗਮ ਵਲੋਂ ਕਿਸੇ ਵੀ ਤਰ੍ਹਾਂ ਨਾਲ ਸਰਕਾਰੀ ਖਜਾਨੇ ਤੇ ਵਾਧੂ ਬੋਝ ਨਹੀਂ ਪਾਇਆ ਜਾਵੇਗਾ।  ਜਦੋ ਕਿ ਪਹਿਲੀਆਂ ਸਰਕਾਰਾਂ ਦੇ ਨੁਮਾਂਇੰਦੇ ਇਸ ਲੇਕ ਦਾ ਸੁਧਾਰ ਵੀ ਨਹੀਂ ਕਰ ਸਕੇ ਅਤੇ ਇਸੇ ਲੇਕ ਦੇ ਸੁਧਾਰ ਬਹਾਨੇ ਸਰਕਾਰੀ ਖਜਾਨੇ ਨੂੰ ਵੀ ਚੂਨਾ ਲਾਉਣ ਵਿੱਚ ਵੀ ਕਸਰ ਨਹੀਂ ਸੀ ਛੱਡਦੇ।   ਇਸ ਮੌਕੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੀ ਸੋਭਾ ਤੇ ਸਾਫ਼-ਸੁਥਰਾਪਣ ਬਣਾਈ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। “ਗਾਂਧੀ ਜੀ ਦੇ ਆਦਰਸ਼ਾਂ ‘ਤੇ ਚਲਦੇ ਹੋਏ, ਸਾਫ਼-ਸੁਥਰਾ ਵਾਤਾਵਰਣ ਤੇ ਸੁੰਦਰ ਨਗਰ ਬਣਾਉਣਾ ਮੇਰੀ ਪਹਿਲੀ ਤਰਜੀਹ ਹੈ। ਉਨ੍ਹਾ ਕਿਹਾ ਕਿ ਰਾਜਿੰਦਰਾ ਲੇਕ ਦੇ ਆਲੇ-ਦੁਆਲੇ ਹੋਰ ਵੀ ਸੁਧਾਰਾਤਮਕ ਕਦਮ ਚੁੱਕੇ ਜਾਣਗੇ, ਜਿਵੇਂ ਕਿ ਬੈਠਣ ਲਈ ਨਵੀਂ ਬੈਂਚਾਂ ਲਗਾਉਣ, ਰੋਸ਼ਨੀ ਦੇ ਪ੍ਰਬੰਧ ਸੁਧਾਰਨ ਅਤੇ ਫੁੱਲਦਾਰ ਪੌਦੇ ਲਗਾਉਣ ਦੇ ਕੰਮ ਵੀ ਕੀਤੇ ਜਾਣਗੇ।

ਮੇਅਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਸੁੰਦਰੀਕਰਨ ਲਈ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸਿਰਫ਼ ਮੁੱਖ ਸੜਕਾਂ ਹੀ ਨਹੀਂ, ਬਲਕਿ ਬਾਗ਼ਾਂ, ਸਰਕਾਰੀ ਇਮਾਰਤਾਂ ਅਤੇ ਇਤਿਹਾਸਕ ਸਥਾਨਾਂ ਦੀ ਵੀ ਵਿਸ਼ੇਸ਼ ਸਫ਼ਾਈ ਤੇ ਮੁਰੰਮਤ ਕੀਤੀ ਜਾ ਰਹੀ ਹੈ। ਮੇਅਰ ਗੋਗੀਆ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਫ਼ਾਈ ਪ੍ਰਤੀ ਜ਼ਿੰਮੇਵਾਰ ਬਣਨ। “ਸਿਰਫ਼ ਸਰਕਾਰੀ ਵਿਭਾਗ ਹੀ ਨਹੀਂ, ਸਗੋਂ ਸ਼ਹਿਰ ਦਾ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਏ।

Advertisement
Advertisement
Advertisement
Advertisement
Scroll to Top