Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 2:13 am

+91 90915 01313 , +91 90916 01313

punjabbanni@gmail.com
punjabbani@yahoo.com

ਬਸੰਤ ਰਿਤੂ ਕਲੱਬ ਨੇ ਲਗਾਇਆ ਸਰਕਾਰੀ ਸਕੂਲ ਵਿਖੇ ਸਬਮਰਸੀਬਲ ਪੰਪ

ਬਸੰਤ ਰਿਤੂ ਕਲੱਬ ਨੇ ਲਗਾਇਆ ਸਰਕਾਰੀ ਸਕੂਲ ਵਿਖੇ ਸਬਮਰਸੀਬਲ ਪੰਪ

ਪਟਿਆਲਾ, 8 ਅਗਸਤ :  ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਮੇਰਾ ਯੂਵਾ ਭਾਰਤ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਕਰਮਗੜ੍ਹ ਵਿਖੇ ਪਾਣੀ ਦੀ ਦਿਕਤ ਨੂੰ ਮੁੱਖ ਰੱਖਦੇ ਹੋਏ ਸਕੂਲ ਦੇ ਵਿਦਿਆਰਥੀਆਂ ਲਈ 7ਵਾਂ ਸਬਮਰਸੀਬਲ ਪੰਪ ਲਗਾਇਆ ਗਿਆ। ਇਸ ਦੀ ਪ੍ਰਧਾਨਗੀ ਸ੍ਰੀ ਸ਼ੰਕਰ ਲਾਲ ਖੁਰਾਣਾ ਨੇ ਕੀਤੀ।

ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਗਰਮੀਆਂ ਦੇ ਮੋਸਮ ਵਿੱਚ ਜਿੱਥੇ ਸਰਕਾਰੀ ਸਕੂਲਾ ਵਿੱਚ ਛੱਤ ਵਾਲੇ ਪੱਖੇ ਲਗਾਉਣ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ 7 ਸਕੂਲਾਂ ਵਿੱਚ 15 ਛੱਤ ਵਾਲੇ ਪੱਖੇ ਲਗਾਏ ਗਏ ਤੇ ਉਸ ਦੇ ਨਾਲ ਨਾਲ ਜਿਹੜੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਪੀਣ ਵਾਲੇ ਪਾਣੀ ਦੀ ਕਿਲਤ ਹੁੰਦੀ ਹੈ ਉਹਨਾਂ ਸਕੂਲਾਂ ਵਿੱਚ ਬਿਲਕੁਲ ਮੁਫ਼ਤ ਸਬਮਰਸੀਬਲ ਪੰਪ ਲਗਾਏ ਜਾਂਦੇ ਹਨ। ਇਹ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕਰਮਗੜ੍ਹ 7ਵਾਂ ਪਿੰਡ ਹੈ ਜਿੱਥੇ ਕਲੱਬ ਵੱਲੋਂ ਸਬਮਰਸੀਬਲ ਪੰਪ ਲਗਾਇਆ ਗਿਆ।

ਇਸ ਸਬਮਰਸੀਬਲ ਪੰਪ ਤੇ ਕਲੱਬ ਵੱਲੋਂ ਲਗਭਗ 60 ਹਜਾਰ ਰੁਪਏ ਖਰਚ ਕੀਤੇ ਗਏ। ਸ਼ੰਕਰ ਲਾਲ ਖੁਰਾਣਾ ਐਮ.ਸੀ. ਤ੍ਰਿਪੜੀ ਪਟਿਆਲਾ ਨੇ ਆਖਿਆ ਕਲੱਬ ਲੰਮੇ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਵਿੱਚ ਜ਼ੋ ਸਬਮਰਸੀਬਲ ਪੰਪ ਦੀ ਸੇਵਾ ਕਰ ਰਿਹਾ ਹੈ ਉਹ ਇੱਕ ਸ਼ਲਾਘਾਯੋਗ ਕਦਮ ਹੈ। ਕਿਉਂਕਿ ਪਾਣੀ ਦੀ ਸੇਵਾ ਸਾਨੂੰ ਭਾਈ ਘਨਈਆ ਜੀ ਵਲੋਂ ਸਿਖਾਈ ਗਈ ਹੈ। ਕਲੱਬ ਲਗਾਤਾਰ ਪਿਛਲੇ 32 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਜ਼ੋ ਕੰਮ ਕਰ ਰਿਹਾ ਹੈ ਉਹ ਇੱਕ ਬਿਲਕੁਲ ਨਿਸਵਾਰਥ ਭਾਵਨਾ ਸਪਸ਼ਟ ਨਜ਼ਰ ਆਉਂਦੀ ਹੈ।

ਕਲੱਬ ਦੇ ਜੁਆਇੰਟ ਸਕੱਤਰ ਇੰਜੀ: ਅਭਿਨਵ ਨੇ ਸਰਕਾਰੀ ਸਕੂਲ ਦੇ ਅਧਿਆਪਕਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਕਲੱਬ ਵੱਲੋਂ ਇਸ ਤਰ੍ਹਾਂ ਦੀ ਪਾਣੀ ਦੀ ਸੇਵਾ ਭਵਿੱਖ ਵਿੱਚ ਵੀ ਜਾਰੀ ਰਹੇਗੀ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਸਟੇਟ ਐਵਾਰਡੀ ਅਧਿਆਪਕ ਗੁਰਪ੍ਰੀਤ ਵਲੋਂ ਅਤੇ ਸਟਾਫ ਵੱਲੋਂ ਕਲੱਬ ਦੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ।

 

Advertisement
Advertisement
Advertisement
Advertisement
Scroll to Top