Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 4:22 am

+91 90915 01313 , +91 90916 01313

punjabbanni@gmail.com
punjabbani@yahoo.com

8 ਅਗਸਤ ਨੂੰ ਡੀ.ਸੀ. ਦਫਤਰ ਪਟਿਆਲਾ ਦੇ ਧਰਨਾ ਦੇਣ ਦਾ ਐਲਾਨ

8 ਅਗਸਤ ਨੂੰ ਡੀ.ਸੀ. ਦਫਤਰ ਪਟਿਆਲਾ ਦੇ ਧਰਨਾ ਦੇਣ ਦਾ ਐਲਾਨ

ਪਟਿਆਲਾ 06 ਅਗਸਤ 2025 : ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦਿਆਂ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਸੂਬਾ ਆਗੂ ਸ੍ਰੀ ਵੀਰਪਾਲ ਸਿੰਘ ਲੂੰਬਾ ਅਤੇ ਹੋਰ ਸਾਥੀ ਨੁਮਾਇੰਦਿਆ ਨੇ ਇੱਕ ਸਾਂਝਾ ਪ੍ਰੈਸ ਨੋਟ ਜਾਰੀ ਕਰਕੇ ਮੰਗ ਕੀਤੀ ਹੈ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੀਆਂ ਬਹੁਤ ਡਵੀਜਨਾਂ ਦੀਆਂ ਰੇਜਾਂ ਵਿੱਚ ਇਸ ਅਦਾਰੇ ਅਧੀਨ ਕੰਮ ਕਰਦੇ ਮਿਹਨਤਕਸ਼ ਕਿਰਤੀ ਦਿਹਾੜੀਦਾਰ ਕਾਮਿਆਂ ਨੂੰ ਅਪ੍ਰੈਨ 2025 ਤੋਂ ਵੀ ਕੀਤੇ ਗਏ ਕੰਮ ਦੀਆਂ ਤਨਖਾਹਾਂ ਨਸੀਬ ਨਹੀਂ ਹੋਈਆਂ। ਕਿਰਤੀ ਕਾਮਿਆਂ ਨੂੰ ਤਨਖਾਹਾਂ ਮਿਲਣ ਕਰਕੇ ਆਪਣੇ ਘਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ।

ਕਈ ਕਿਰਤੀ ਅਜਿਹੇ ਹਨ ਜਿਨ੍ਹਾਂ ਨੇ ਨਾ ਤਾਂ ਅਜੇ ਤੱਕ ਕਣਕ ਖਰੀਦ ਸਕੇ ਹਨ। ਹੋਰ ਦੁੱਧ ਤੇ ਚਾਹ ਪੱਤੀ ਰੋਜਾਨਾ ਵਰਤੋ ਵਾਲੀਆਂ ਚੀਜਾਂ ਨਾਲ ਆਪਣੇ ਸਿਰ ਤੇ ਕਰਜਾ ਚੜ੍ਹ ਗਿਆ ਹੈ। ਕਾਮੇ ਆਰਥਿਕ ਤੰਗੀ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਕੋਈ ਇਹਨਾਂ ਕਾਮਿਆ ਉਧਾਰ ਚੀਜ ਵੀ ਨਹੀਂ ਦਿੰਦਾ। ਜਿਸ ਕਰਕੇ ਸਮੂਹ ਕਿਰਤੀ ਕਾਮਿਆਂ ਦੇ ਮਨਾ ਵਿੱਚ ਬਹੁਤ ਜਿਆਦਾ ਵਿਆਪਕ ਰੋਸ ਹੈ। ਰੱਖੜੀ ਦਾ ਤਿਉਹਾਰ ਹੈ, ਸਰਕਾਰ ਜਾਂ ਮੰਤਰੀ ਸਾਰ ਨਹੀਂ ਲੈ ਰਹੇ। ਜਿਸ ਦੇ ਮੱਦੇ ਨਜ਼ਰ 8 ਅਗਸਤ 2025 ਨੂੰ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅੱਗੇ ਰੋਸ ਰੈਲੀ ਕਰਕੇ ਇੱਕ ਮੰਗ ਪੱਤਰ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: ਦੇ ਝੰਡੇ ਹੇਠ ਇਕੱਠੇ ਹੋ ਕੇ ਦਿੱਤਾ ਜਾਵੇਗਾ।

ਅਗਰ ਕਿਸੇ ਕਿਰਤੀ ਕਾਮੇ ਦਾ ਕੋਈ ਨੁਕਸਾਨ ਜਾਂ ਕੋਈ ਅਣ ਸੁਖਾਵੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਇਸ ਦੀ ਜਿੰਮੇਵਾਰ ਹੋਵੇਗੀ। ਇਸ ਮੌਕੇ ਹਾਜਰ ਬੁਲਾਰੇ ਕਰਨੈਲ ਕੌਰ, ਲਾਜਵੰਤ ਸਮਾਣਾ, ਕੁਲਵੰਤ ਸੂਰੀ ਨਾਭਾ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਲੋਚਮਾ, ਰਾਜਪੁਰਾ, ਇੰਦਰ ਘੱਗਾ, ਹਰਚਰਨ ਸਿੰਘ, ਪਰਮਜੀਤ ਕੌਰ ਸਰਹਿੰਦ, ਬਲਵਿੰਦਰ ਕੌਰ ਮੁਹਾਲੀ, ਸਤਨਾਮ ਬਨੂੜ, ਗੁਰਪ੍ਰੀਤ, ਬੇਅੰਤ ਸਿੰਘ, ਅਮਰਜੀਤ ਭਾਦਸੋਂ, ਆਦਿ ਹਾਜਰ ਸਨ।

Advertisement
Advertisement
Advertisement
Advertisement
Scroll to Top