Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 4:21 am

+91 90915 01313 , +91 90916 01313

punjabbanni@gmail.com
punjabbani@yahoo.com

ਪੁਰਾਣੇ ਬੱਸ ਸਟੈਡ ਵਿਖੇ ਪੀਆਰਟੀਸੀ ਦੇ ਰਿਟਾ ਕਾਮਿਆਂ ਨੇ ਕੀਤੀ ਮੀਟਿੰਗ

ਪੁਰਾਣੇ ਬੱਸ ਸਟੈਡ ਵਿਖੇ ਪੀਆਰਟੀਸੀ ਦੇ ਰਿਟਾ ਕਾਮਿਆਂ ਨੇ ਕੀਤੀ ਮੀਟਿੰਗ

ਪਟਿਆਲਾ 08 ਜੁਲਾਈ : ਅੱਜ ਪਟਿਆਲਾ ਦੇ ਪੁਰਾਣੇ ਬਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦਾ ਹਰ ਮਹੀਨੇ ਦੀ ਤਰ੍ਹਾਂ ਸੇਵਾ ਮੁਕਤ ਕਰਮਚਾਰੀਆਂ ਦਾ ਭਰਵਾਂ ਇਕੱਠ ਸ੍ਰੀ ਉਤਮ ਸਿੰਘ ਬਾਗੜੀ, ਰਾਮ ਸਰੂਪ ਅਗਰਵਾਲ ਅਤੇ ਕੁਲਦੀਪ ਸਿੰਘ ਗਰੇਵਲ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਜਥੇਬੰਦੀ ਸਰਪ੍ਰਸਤ ਸ੍ਰੀ ਨਿਰਮਲ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਇਸ ਇਕੱਠ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ।

ਸੇਵਾ ਮੁਕਤ ਕਰਮਚਾਰੀਆਂ ਦੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਦੀਆਂ ਨੀਤੀਆਂ ਅਤੇ ਰਵਈਏ ਸਬੰਧੀ ਕਿਹਾ ਕਿ ਅੱਜ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਇਹ ਦੋਵੇਂ ਹੀ ਪਬਲਿਕ ਸੈਕਟਰ ਵਿਰੋਧੀ, ਮਜਦੂਰ ਮੁਲਾਜਮ ਵਿਰੋਧੀ ਨੀਤੀਆਂ ਤੇ ਅਮਲ ਕਰਦੇ ਹੋਏ ਸਰਕਾਰੀ ਤੇ ਅਰਧ ਸਰਕਾਰੀ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ। ਇਨ੍ਹਾਂ ਅਦਾਰਿਆਂ ਦੀ ਮਾਲੀ ਅਤੇ ਨੀਤੀਗਤ ਮਦਦ ਨਾ ਕਰਕੇ ਇਨ੍ਹਾਂ ਨੂੰ ਕਮਜੋਰ ਕਰਕੇ ਖਤਮ ਕਰ ਰਹੇ ਹਨ।

ਪੀ.ਆਰ.ਟੀ.ਸੀ. ਵਿੱਚ ਪਿਛਲੇ ਚਾਰ ਸਾਲਾਂ ਤੋਂ ਮਾਨ ਸਰਕਾਰ ਵਲੋਂ ਇੱਕ ਵੀ ਨਵੀਂ ਬੱਸ ਨਾ ਪੈਣ ਦੇਣੀ ਸਪਸ਼ਟ ਕਰਦੀ ਹੈ ਕਿ ਪ੍ਰਾਈਵੇਟ ਬਸ ਮਾਫੀਏ ਨੂੰ ਸਰਕਾਰ ਤੋਂ ਹਰ ਕਿਸਮ ਦੀ ਮਦਦ ਮਿਲ ਰਹੀ ਹੈ ਜਿਸ ਕਾਰਨ ਹੀ ਨਵੀਆਂ ਬੱਸਾਂ ਨਹੀਂ ਪਾਈਆ ਜਾ ਰਹੀਆਂ। ਜਿਸ ਦਾ ਸਿੱਧਾ ਫਾਇਦਾ ਪ੍ਰਾਈਵੇਟ ਬਸ ਮਾਫੀਏ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਵਲੋਂ ਪੀ.ਆਰ.ਟੀ.ਸੀ. ਦੀ ਮਦਦ ਤਾਂ ਕੀ ਕੀਤੀ ਜਾਣੀ ਸੀ ਉਲਟਾ ਔਰਤਾਂ ਦੇ ਮੁਫ਼ਤ ਸਫਰ ਬਦਲੇ ਬਣਦੀ 600 ਕਰੋੜ ਰੁਪਏ ਤੋਂ ਵੱਧ ਦੀ ਬਣਦੀ ਰਾਸ਼ੀ ਵੀ ਨਹੀਂ ਦਿੱਤੀ ਜਾ ਰਹੀ। ਜਿਸ ਦਾ ਹੀ ਸਿੱਟਾ ਹੈ ਕਿ ਪਿਛਲੇ ਮਹੀਨੇ ਪੈਨਸ਼ਨ ਅਤੇ ਤਨਖਾਹ 28 ਜੂਨ ਨੂੰ ਮਿਲੀ, ਮੈਡੀਕਲ ਬਿੱਲਾਂ ਦੇ ਪੈਸੇ ਨਹੀਂ ਮਿਲਦੇ, ਸੇਵਾ ਮੁਕਤੀ ਬਕਾਏ ਨਹੀਂ ਮਿਲਦੇ, ਪੇ ਕਮਿਸ਼ਨ ਦੇ ਬਕਾਏ ਸਰਕਾਰ ਦੇ ਹੁਕਮ ਦੇ ਬਾਵਜੂਦ ਵੀ ਨਹੀਂ ਕੀਤੇ ਜਾ ਰਹੇ।

ਇਸ ਮਹੀਨੇ ਫਿਰ ਅਜੇ ਤੱਕ ਤਨਖਾਹ—ਪੈਨਸ਼ਨ ਦੀ ਅਦਾਇਗੀ ਨਹੀਂ ਕੀਤੀ ਗਈ। ਸੇਵਾ ਮੁਕਤ ਕਰਮਚਾਰੀਆਂ ਅਤੇ ਮੌਜੁਦਾ ਕਰਮਚਾਰੀਆਂ ਦੇ 170 ਕਰੋੜ ਰੁਪਏ ਦੇ ਕਾਨੂੰਨੀ ਤੌਰ ਤੇ ਮਿਲਣਯੋਗ ਬਕਾਏ ਨਹੀਂ ਦਿੱਤੇ ਜਾ ਰਹੇ। ਰਿਟਾਇਰੀਜ਼ ਦਾ ਗੈਰ ਕਾਨੂੰਨੀ ਤੌਰ ਤੇ ਐਲ.ਟੀ.ਸੀ. ਨਹੀਂ ਦਿੱਤਾ ਜਾ ਰਿਹਾ। ਸੇਵਾ ਮੁਕਤੀ ਬਕਾਏ ਅਦਾ ਨਹੀਂ ਕੀਤੇ ਜਾ ਰਹੇ, ਗਰੈਚੂਟੀ ਆਦਿ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ। ਰੈਲੀ ਨੂੰ ਸੰਬੋਧਨ ਕਰਦਿਆਂ ਉਤਮ ਸਿੰਘ ਬਾਗੜੀ, ਸੁਖਦੇਵ ਰਾਮ ਸੁੱਖੀ ਅਤੇ ਰਾਮ ਸਰੂਪ ਅਗਰਵਾਲ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਫਿਰ ਵਰਕਰਾਂ ਕੋਲ ਸਖਤ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ।

Advertisement
Advertisement
Advertisement
Advertisement
Scroll to Top