Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 9:09 am

+91 90915 01313 , +91 90916 01313

punjabbanni@gmail.com
punjabbani@yahoo.com

ਐਸਬੀਆਈ ਆਰਸੈਟੀ ਨੇ 31 ਦਿਨਾਂ ਕੋਰਸ ਸਫਲਤਾਪੂਰਵਕ ਕਰਵਾਇਆ

ਐਸਬੀਆਈ ਆਰਸੈਟੀ ਨੇ 31 ਦਿਨਾਂ ਕੋਰਸ ਸਫਲਤਾਪੂਰਵਕ ਕਰਵਾਇਆ

ਪਟਿਆਲਾ, 17 ਜੁਲਾਈ 2025 – ਭਾਰਤੀ, ਸਟੇਟ ਬੈਂਕ ਗ੍ਰਾਮੀਣ ਸਵੈਰੋਜ਼ਗਾਰ ਪ੍ਰਸ਼ਿਕਸ਼ਣ ਸੰਸਥਾਨ (ਐਸ ਬੀ ਆਈ, ਆਰਸੇਟੀ ), ਪਟਿਆਲਾ ਵੱਲੋਂ ਮਹਿਲਾਵਾਂ ਲਈ 31 ਦਿਨਾਂ “ਵਿਮੈਨ ਗਾਰਮੈਂਟਸ ਡਿਜ਼ਾਈਨ ਐਂਡ ਨਿਰਮਾਣ” ਸਿੱਖਿਆ ਕੋਰਸ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕੋਰਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆਈਆਂ ਮਹਿਲਾਵਾਂ ਨੇ ਭਾਗ ਲਿਆ ਅਤੇ ਪਹਿਰਾਵਾ ਡਿਜ਼ਾਈਨ ਅਤੇ ਸਿਲਾਈ ਵਿੱਚ ਆਪਣੀ ਕਲਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਕੋਰਸ ਦੌਰਾਨ ਵਿਦਿਆਰਥਣਾਂ ਨੇ ਪ੍ਰੈਕਟੀਕਲ ਅਸਾਈਨਮੈਂਟ, ਚਾਰਟ ਅਤੇ ਕਰੀਏਟਿਵ ਡਿਜ਼ਾਈਨ ਤਿਆਰ ਕਰਕੇ ਆਪਣੀ ਪ੍ਰਤਿਭਾ ਨੂੰ ਉਜਾਗਰ ਕੀਤਾ । ਸਮਾਗਮ  ਉਪਰੰਤ  ਸਮੂਹ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ  ਵੰਡੇ ਗਏ।
ਇਸ ਮੌਕੇ ਐਸਬੀਆਈ ਬੈਂਕ ਸ਼ਾਖਾ ਭਾਦਸੋ ਰੋਡ, ਪਟਿਆਲਾ ਦੇ ਸ਼ਾਖਾ ਪ੍ਰਬੰਧਕ  ਬ੍ਰਿਜੇਂਦਰ ਪ੍ਰਸਾਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਨਿਰਦੇਸ਼ਕ  ਭਗਵਾਨ ਸਿੰਘ ਵਰਮਾ ਅਤੇ ਫੈਕਲਟੀ ਮੈਂਬਰ ਬਲਜਿੰਦਰ ਸਿੰਘ,  ਹਰਦੀਪ ਰਾਏ,  ਜਸਵਿੰਦਰ ਸਿੰਘ, ਰੋਮਨਪ੍ਰੀਤ, ਅਜੀਤਿੰਦਰ ਸਿੰਘ ਅਤੇ ਸੁਮਿਤ ਜੋਸ਼ੀ ਨੇ ਸਮਾਗਮ ਵਿੱਚ ਅਹਿਮ  ਭੂਮਿਕਾ ਨਿਭਾਈ। ਓਹਨਾ ਦਸਿਆ ਕਿ ਆਰਸੈਟੀ ਪਟਿਆਲਾ ਭਵਿੱਖ ਵਿੱਚ ਵੀ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸਵੈਰੋਜ਼ਗਾਰ ਵਲ ਪ੍ਰੇਰਿਤ ਕਰਨ ਵਾਲੇ ਸਮਾਗਮਾਂ ਦਾ ਆਯੋਜਨ ਕਰਦਾ ਰਹੇਗਾ।
ਨਿਰਦੇਸ਼ਕ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਅਗਲਾ ਕੋਰਸ “ਜੂਟ ਉਤਪਾਦ ਉਦਯਮੀ ” 21 ਜੁਲਾਈ 2025 ਤੋਂ ਸ਼ੁਰੂ ਹੋ ਰਿਹਾ ਹੈ। ਇੱਛੁਕ ਅਭਿਆਰਥੀ ਨਿਰਦੇਸ਼ਕ ਨਾਲ ਸੰਪਰਕ ਕਰ ਸਕਦੇ ਹਨ।

Advertisement
Advertisement
Advertisement
Advertisement
Scroll to Top