Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 6:45 am

+91 90915 01313 , +91 90916 01313

punjabbanni@gmail.com
punjabbani@yahoo.com

ਅਮਰੀਕੀ ਪੁਲੀਸ ਨੇ 12 ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ

ਅਮਰੀਕੀ ਪੁਲੀਸ ਨੇ 12 ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ

ਦਿੱਲੀ, 24 ਅਕਤੂਬਰ : ਅਮਰੀਕੀ ਪੁਲੀਸ ਨੇ ਵਾਸ਼ਿੰਗਟਨ ਅਤੇ ਕੈਲੇਫੋਰਨੀਆ ਸੂਬਿਆਂ ਵਿੱਚ ਇਕ ਆਰਗੇਨਾਈਜੇਸ਼ਨ ਦੇ ਨਾਲ ਜੁੜੇ 12 ਪੰਜਾਬੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਨਾ ਪੰਜਾਬੀਆਂ ਨੂੰ “ਸਿੰਘ ਆਰਗੇਨਾਈਜੇਸ਼ਨ” ਦੇ ਨਾਂਅ ਹੇਠ ਕਾਰੋਬਾਰ ਕਰ ਰਹੇ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ।

ਪੁਲੀਸ ਦੀ ਸਾਂਝੀ ਜਾਂਚ ਟੀਮ ਨੇ ਦੱਸਿਆ ਕਿ 2021 ਤੋਂ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਵਿੱਚ “ਢੋਆ ਢੁਆਈ” ਦੇ ਨਾਂਅ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਟੀਮਾਂ ਬਣਾਈਆਂ ਗਈਆਂ। ਲੰਮੀ ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਵਿਅਕਤੀਆਂ ਨੇ ਸਿੰਘ ਆਰਗੇਨਾਈਜ਼ੇਸ਼ਨ ਦੇ ਨਾਂਅ ਹੇਠ ਗੈਂਗ ਬਣਾਇਆ ਸੀ, ਜੋ ਵੱਡੀਆਂ ਟਰਾਂਸਪੋਰਟ ਕੰਪਨੀਆਂ ਤੋਂ ਠੇਕੇ ਲੈ ਕੇ ਸਮਾਨ ਲੁੱਟਦੇ ਅਤੇ ਠਿਕਾਣੇ ਤੱਕ ਪਹੁੰਚਾਉਣ ਦੀ ਥਾਂ ਵੇਚ ਦਿੰਦੇ।

ਇਹ ‌ਵਿਅਕਤੀ ਹਨ ਸ਼ਾਮਲ

ਇਸ ਮਾਮਲੇਵਿਚ ਸੇਂਟ ਬਰਨਾਰਡ ਕਾਉਂਟੀ ਸ਼ੈਰਿਫ਼ ਦਫ਼ਤਰ ਵਲੋਂ ਪੜਤਾਲ ਕੀਤੀ ਗਈ ਇਹਨਾਂ ਦੋਸ਼ੀਆਂ ਦੀ ਪਛਾਣ ਇਸ ਤਰ੍ਹਾਂ ਕੀਤੀ ਗਈ: ਪਰਮਵੀਰ ਸਿੰਘ (29), ਹਰਪ੍ਰੀਤ ਸਿੰਘ (26), ਅਰਸ਼ਪ੍ਰੀਤ ਸਿੰਘ (27) — ਸਾਰੇ ਰੈਂਚੋ ਕੂਕਾਮੋਂਗਾ ਦੇ ਵਾਸੀ; ਸੰਦੀਪ ਸਿੰਘ (31) — ਸੇਂਟ ਬਰਨਾਰਡ; ਮਨਦੀਪ ਸਿੰਘ (42) ਅਤੇ ਰਣਜੋਧ ਸਿੰਘ (38) — ਬੇਕਰਜ਼ਫੀਲਡ; ਗੁਰਨੇਕ ਸਿੰਘ ਚੌਹਾਨ (40), ਵਿਕਰਮਜੀਤ ਸਿੰਘ (30), ਨਰਾਇਣ ਸਿੰਘ (27) — ਫੋਨਟਾਨਾ; ਬਿਕਰਮਜੀਤ ਸਿੰਘ (27) — ਸੈਕਰਾਮੈਂਟੋ; ਹਿੰਮਤ ਸਿੰਘ ਖਾਲਸਾ (28) — ਰੈਂਟਨ, ਵਾਸ਼ਿੰਗਟਨ; ਅਤੇ ਐਲਗਰ ਹਰਨਾਂਦੇਜ (27) — ਫੋਨਟਾਨਾ।
ਪੁਲੀਸ ਨੇ ਇਹ ਵੀ ਕਿਹਾ ਕਿ ਇਕੋ ਵੇਲੇ ਛਾਪੇ ਮਾਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚਾਰ ਸਾਲਾਂ ਦੀ ਠੱਗੀ ਦੀ ਪੜਤਾਲ ਜਾਰੀ ਹੈ।

Advertisement
Advertisement
Advertisement
Advertisement
Scroll to Top