ਰੀਲ ਬਣਾਉਣ ਦੇ ਚੱਕਰ ਵਿਚ ਨੌਜਵਾਨ ਦੀ ਗਈ ਜਾਨ
ਦਿੱਲੀ, 23 ਅਕਤੂਬਰ 2025 : ਸੋਸਲ ਮੀਡੀਆ ਉਪਰ ਫੇਮਸ ਹੋਣ ਲਈ ਰੀਲਾਂ ਬਣਾਉਣ ਦੀ ਹੋੜ ਨੌਜਵਾਨਾਂ ਦੇ ਸਿਰ ਉੱਪਰ ਇਸ ਕਦਰ ਸਵਾਰ ਹੈ ਕਿ ਉਹ ਆਪਣੀ ਜਾਨ ਦੀ ਬਾਜੀ ਵੀ ਲਗਾ ਦਿੰਦੇ ਹਨ। ਹੁਣ ਇਕ ਤਾਜਾ ਮਾਮਲੇ ਵਿੱਚ ਇੱਕ ਨੌਜਵਾਨ ਜੋਕਿ ਰੇਲਗੱਡੀ ਦੀ ਪਟਰੀ ਤੇ ਖੜਾ ਰੀਲ ਬਣਾ ਰਿਹਾ ਸੀ ਅਚਾਨਕ ਹਾਦਸਾਗ੍ਰਸਤ ਹੋ ਗਿਆ ਤੇ ਹਾਦਸੇ ਵਿਚ ਉਸਦੀ ਮੌਤ ਹੋ ਗਈ।
ਜਾਣਕਾਰੀ ਦੇ ਅਨੁਸਾਰ ਚੱਲਦੀ ਰੇਲਗੱਡੀ ਦੇ ਸਾਹਮਣੇ ਰੀਲ ਬਣਾਉਣਾ 15 ਸਾਲਾ ਵਿਸ਼ਵਜੀਤ ਸਾਹੂ ਲਈ ਮੌਤ ਦਾ ਕਾਰਨ ਬਣ ਗਿਆ। ਚੰਦਨਪੁਰ ਓਵਰਬ੍ਰਿਜ ‘ਤੇ ਰੀਲ ਬਣਾਉਂਦੇ ਸਮੇਂ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਦਿਲੀਪ ਕੁਮਾਰ ਸਾਹੂ ਦਾ ਪੁੱਤਰ ਵਿਸ਼ਵਜੀਤ (15) ਯੂਟਿਊਬ ‘ਤੇ ਰੀਲ ਬਣਾਉਂਦਾ ਸੀ। ਬੁੱਧਵਾਰ ਨੂੰ ਉਹ ਆਪਣੇ ਦੋਸਤ ਸੰਤੋਸ਼ ਕੁਮਾਰ ਸਾਹੂ ਨਾਲ ਚੰਦਨਪੁਰ ਓਵਰਬ੍ਰਿਜ ਗਿਆ ਸੀ, ਜਿਥੇ ਉਹ ਹਾਦਸਾ ਗ੍ਰਸਤ ਹੋ ਗਿਆ ਤੇ ਹਾਦਸੇ ਵਿਚ ਉਸਦੀ ਮੌਤ ਹੋ ਗਈ।