Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 12:24 am

+91 90915 01313 , +91 90916 01313

punjabbanni@gmail.com
punjabbani@yahoo.com

ਨਟਰੰਗ ਜੰਮੂ ਦੇ ਕਲਾਕਾਰਾਂ ਵੱਲੋਂ ਹਾਸ ਰਸ ਨਾਟਕ ਦਾ ਸ਼ਾਨਦਾਰ ਸਫਲ ਮੰਚਨ

ਨਟਰੰਗ ਜੰਮੂ ਦੇ ਕਲਾਕਾਰਾਂ ਵੱਲੋਂ ਹਾਸ ਰਸ ਨਾਟਕ ਦਾ ਸ਼ਾਨਦਾਰ ਸਫਲ ਮੰਚਨ

 ਪਟਿਆਲਾ, 11 ਅਕਤੂਬਰ– ਉੱਤਰੀ ਖੇਤਰ ਸਭਿਆਚਾਰਕ ਕੇਂਦਰ (ਸੱਭਿਆਚਾਰਕ ਮੰਤਰਾਲਾ,  ਭਾਰਤ ਸਰਕਾਰ) ਪਟਿਆਲਾ ਵੱਲੋਂ ਕੇਂਦਰ ਦੇ ਡਾਇਰੈਕਟਰ ਜਨਾਬ ਐਮ ਫੁਰਕਾਨ ਖਾਨ ਜੀ ਦੀ ਸਰਪਰਸਤੀ ਹੇਠ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਕਰਵਾਏ ਜਾਂਦੇ

ਪਟਿਆਲਾ ਰੰਗ ਮੰਚ ਸੀਰੀਜ ਦੇ ਤਹਿਤ ਨਟਰੰਗ ਜੰਮੂ ਦੇ ਕਲਾਕਾਰਾਂ ਨੇ ਵਸੰਤ ਸਵਨੀਸ ਦੁਆਰਾ ਲਿਖਿਆ ਅਤੇ ਪ੍ਰਸਿੱਧ ਥੀਏਟਰ ਡਾਇਰੈਕਟਰ ਪਦਮ ਸ੍ਰੀ ਬਲਵੰਤ ਠਾਕੁਰ ਦੁਆਰਾ ਨਿਰਦੇਸ਼ਿਤ   “ਸਈਆਂ ਭਏ ਕੋਤਵਾਲ”  ਨਾਟਕ ਦਾ ਸ਼ਾਨਦਾਰ ਸਫ਼ਲ ਮੰਚਨ ਕਾਲੀ ਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿਖੇ ਕੀਤਾ । ਜਿਸ ਨੇ ਦਰਸ਼ਕਾਂ ਤੋਂ ਵਾਹ ਵਾਹ ਲੁੱਟੀ ਅਤੇ ਦਰਸ਼ਕਾਂ ਨੇ ਵੀ ਇਸ ਦਾ ਭਰਪੂਰ ਆਨੰਦ ਮਾਣਿਆ।

ਨਾਟਕ “ਸਈਆਂ  ਭਏ ਕੋਤਵਾਲ” ਦੀ ਕਹਾਣੀ ਸੂਰਿਆ ਨਗਰ ਦੇ ਕਾਲਪਨਿਕ  ਰਾਜ ਵਿੱਚ ਵਾਪਰਦੀ ਹੈ ਜੋ ਭਰਿਸ਼ਟਾਚਾਰ ਅਤੇ ਭਾਈ ਭਤੀਜੇ ਵਿਵਾਦ ਦੇ ਵਿੱਚ ਗ੍ਰਸਤ ਹੈ। ਰਾਜਾ ਆਪਣੇ ਰਾਜ ਦੀ ਸਥਿਤੀ ਪ੍ਰਤੀ ਉਦਾਸੀਨ ਹੈ ਅਤੇ ਆਪਣਾ ਸਮਾਂ ਸ਼ਿਕਾਰ ਕਰਨ ਅਤੇ ਜਿਆਦਾਤਰ ਵਿਦੇਸ਼ ਯਾਤਰਾ ਕਰਨ  ਵਿਚ ਹੀ ਗੁਜਾਰਦਾ ਹੈ।

ਉਸਦੇ ਮੰਤਰੀ ਅਤੇ ਅਧਿਕਾਰੀ ਰਾਜੇ ਦੀ ਗੈਰ ਹਾਜਰੀ ਦਾ ਪੂਰਾ ਫਾਇਦਾ ਉਠਾਉਂਦੇ ਹਨ ਅਤੇ ਆਪਣੇ ਸਵਾਰਥੀ ਹਿਤਾਂ ਦੀ ਪੂਰਤੀ ਕਰਦੇਹਨ ।ਨਾਟਕ ਵਿੱਚ ਸ਼ਾਸਨ, ਨੈਤਿਕਤਾ ਅਤੇ ਸ਼ਕਤੀ ਤੇ ਤਿੱਖਾ ਵਿਅੰਗ ਹੈ। ਅਤੇ  ਅੱਜ ਦੀ ਰਾਜਨੀਤਿਕ ਅਤੇ ਸਮਾਜਿਕ ਪਰਿਸਥਿਤੀ ਦੀ ਪ੍ਰਤਿਮਾਤਮਕ ਝਲਕ ਪੇਸ਼ ਕਰਦਾ ਹੈ। ਹਾਸੇ ਵਿਅੰਗ ਅਤੇ ਪਾਤਰਾ ਦੀ ਅਤੀਕਥਨੀ ਰਾਹੀ ਇਹ ਨਾਟਕ ਇਸ ਗੱਲ ਦਾ ਇਹ ਸੰਕੇਤ ਦਿੰਦਾ ਹੈ ਕਿ ਜਦੋਂ ਸ਼ਾਸਨ ਭਰਿਸ਼ਟ ਹੋ ਜਾਂਦਾ ਹੈ ਤਾਂ ਸਮਾਜ ਦਾ ਨੈਤਿਕ ਤਾਣਾ ਬਾਣਾ ਵੀ ਟੁੱਟ ਜਾਂਦਾ ਹੈ ।

ਨਾਟਕ ਦੀ ਪੇਸ਼ਕਾਰੀ ਵਿੱਚ ਨੀਰਜ ਕਾਂਤ ਸ਼ਰਮਾ, ਸਂਜੀਵ ਗੁਪਤਾ,ਅਨਿਲ ਟਿੱਕੂ , ਪਵਨ ਵਰਮਾ, ਸੁਭਾਸ਼ ਜਮਵਾਲ,ਮੀਨਾਕਸ਼ੀ ਭਗਤ ਅਤੇ ਸ਼ਿਵਮ ਸਿੰਘ ਨੇ ਇੱਕ ਸ਼ਕਤੀਸ਼ਾਲੀ ਕਲਾ ਦਾ ਪ੍ਰਦਰਸ਼ਨ ਕੀਤਾ। ਕੋਰਸ ਵਿੱਚ ਆਰੀਅਨ ਸ਼ਰਮਾ, ਕਰਤਿਕ ਕੁਮਾਰ,ਸੰਕੇਤ ਭਗਤ, ਕੁਸ਼ਲ ਭੱਟ,ਸਿਮਰਨ ਭਗਤ, ਕ੍ਰਿਸ਼ਿਆ ਭਾਟੀਆ ਬਸ ਪਨਡੋਤਰਾ ਅਤੇ ਲਵਿਸ਼ ਨੇ ਆਪਣੀ ਆਵਾਜ਼ਾਂ ਨਾਲ ਨਾਟਕ ਨੂੰ ਸਫਲਤਾ ਪੂਰਵਕ ਅੱਗੇ ਵਧਾਇਆ।

ਨਾਟਕ ਨੂੰ ਹੋਰ ਵਧੇਰੇ ਸਫਲ ਬਣਾਉਣ ਵਿੱਚ ਸੂਰਜ ਸਿੰਘ ਦੇ ਸੰਗੀਤ, ਰਕੇਸ਼ ਕੋਨਾ ਦੇ ਢੋਲਕ, ਪਰਮਿੰਦਰ ਪਰਮਿੰਦਰ ਸਿੰਘ ਅਤੇ ਸੁਪਰੀਆ ਸ਼ਰਮਾ ਦੀ ਗਾਇਕੀ ਅਤੇ ਸੂਰਜ ਗੱਜੂ ਨੇ ਰੋਸ਼ਨੀ ਵਿਉਤ ਦਾ ਸਫਲ ਪ੍ਰਬੰਧ ਕੀਤਾ। ਜਦੋਂ ਕਿ ਕਰਨਪ੍ਰੀਤ ਕੌਰ ਨੇ ਮੇਕਅਪ ਅਤੇ ਮੁਹੰਮਦ ਅਸ਼ੀਰ ਨੇ ਟਰਿਪ ਕੋਆਰਡੀਨੇਟਰ ਵਜੋਂ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ

ਇਸ ਮੌਕੇ ਤੇ ਉੱਤਰੀ ਖੇਤਰ ਸੱਭਿਆਚਾਰ ਕੇਂਦਰਾ ਦੇ ਡਾਇਰੈਕਟਰ ਜਨਾਬ ਐਮ ਫੁਰਕਾਨ ਖਾਨ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇੱਕ ਰਾਜ ਤੋਂ ਦੂਜੇ ਰਾਜਾਂ ਵਿਚ ਜਾ ਕੇ ਜਦੋਂ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਤਾਂ ਉਸ ਨਾਲ ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਸੁਨੇਹਾ ਮਿਲਦਾ ਹੈ। ਅਤੇ ਅਪਣੇ ਸੱਭਿਆਚਰਕ ਵਿਰਸੇ ਦੀ ਵੀ ਸਾਂਭ ਸੰਭਾਲ ਹੁੰਦੀ ਹੈ ਉਨ੍ਹਾ ਦਾ ਸੱਭਿਆਚਰਕ ਕੇਂਦਰ  ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਪਟਿਆਲਾ ਨਿਵਾਸੀਆਂ, ਥੀਏਟਰ ਕਲਾਕਾਰਾਂ ਤੇ ਕਲਾ ਪ੍ਰੇਮੀਆਂ ਲਈ ਸਮੇਂ ਸਮੇਂ ਤੇ ਮਿਆਰੀ ਨਾਟਕਾਂ ਦਾ ਮੰਚਨ ਕੀਤਾ ਜਾਵੇ । ਤਾਂ ਜੋਂ ਰੰਗਮੰਚ ਲਈ ਵੱਧ ਤੋਂ ਵੱਧ ਦਰਸ਼ਕ ਪੈਦਾ ਕੀਤੇ ਜਾ ਸਕਣ। ਇਸ ਮੌਕੇ  ਸਭਿਆਚਾਰਕ ਕੇਂਦਰ ਵੱਲੋਂ ਸਾਰੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।

Advertisement
Advertisement
Advertisement
Advertisement
Scroll to Top