Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 7:58 am

+91 90915 01313 , +91 90916 01313

punjabbanni@gmail.com
punjabbani@yahoo.com

ਬਰੁਨਕੋ, ਰੈਮਸਡੇਲ ਅਤੇ ਸਾਕਾਗੁਚੀ ਨੂੰ ਇਮਿਊਨ ਪ੍ਰਣਾਲੀ ’ਤੇ ਖੋਜ ਲਈ ਸਨਮਾਨ

ਬਰੁਨਕੋ, ਰੈਮਸਡੇਲ ਅਤੇ ਸਾਕਾਗੁਚੀ ਨੂੰ ਇਮਿਊਨ ਪ੍ਰਣਾਲੀ ’ਤੇ ਖੋਜ ਲਈ ਸਨਮਾਨ

ਸਟਾਕਹੋਮ, 6 ਅਕਤੂਬਰ : ਸਾਲ 2025 ਦੇ ਨੋਬੇਲ ਪੁਰਸਕਾਰਾਂ ਦੀ ਲੜੀ ਦੀ ਸ਼ੁਰੂਆਤ ਮੈਡੀਸਿਨ ਸ਼੍ਰੇਣੀ ਨਾਲ ਹੋ ਗਈ ਹੈ। ਸੋਮਵਾਰ ਨੂੰ ਐਲਾਨ ਕੀਤਾ ਗਿਆ ਕਿ ਮੈਰੀ ਈ. ਬਰੁਨਕੋ, ਫਰੈੱਡ ਰੈਮਸਡੇਲ ਅਤੇ ਸ਼ਿਮੌਨ ਸਾਕਾਗੁਚੀ ਨੂੰ ‘ਪੈਰੀਫੇਰਲ ਇਮਿਊਨ ਟਾਲਰੈਂਸ’ ਨਾਲ ਜੁੜੀਆਂ ਉਨ੍ਹਾਂ ਦੀਆਂ ਮਹੱਤਵਪੂਰਨ ਖੋਜਾਂ ਲਈ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਹ ਖੋਜ ਸਰੀਰ ਦੀ ਇਮਿਊਨ ਪ੍ਰਣਾਲੀ ਨੂੰ ਸਮਝਣ ਦੇ ਖੇਤਰ ਵਿੱਚ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਪੈਰੀਫੇਰਲ ਇਮਿਊਨ ਟਾਲਰੈਂਸ ਉਹ ਪ੍ਰਕਿਰਿਆ ਹੈ ਜੋ ਸਰੀਰ ਨੂੰ ਬੇਕਾਬੂ ਹੋਣ ਤੋਂ ਰੋਕਦੀ ਹੈ ਅਤੇ ਉਸਨੂੰ ਆਪਣੇ ਹੀ ਸੈਲਾਂ ਤੇ ਹਮਲਾ ਕਰਨ ਦੀ ਬਜਾਏ ਬਾਹਰੀ ਬਿਮਾਰੀਆਂ ਨਾਲ ਲੜਨ ’ਤੇ ਕੇਂਦਰਿਤ ਰੱਖਦੀ ਹੈ।

ਇਹ ਐਲਾਨ ਕਾਰੋਲਿੰਸਕਾ ਸੰਸਥਾ ਦੀ ਨੋਬੇਲ ਕਮੇਟੀ ਵੱਲੋਂ ਕੀਤਾ ਗਿਆ। ਇਹ ਸਾਲ ਦੇ ਨੋਬੇਲ ਐਵਾਰਡਾਂ ਦਾ ਪਹਿਲਾ ਐਲਾਨ ਹੈ।
ਪਿਛਲੇ ਸਾਲ ਦਾ ਮੈਡੀਸਿਨ ਪੁਰਸਕਾਰ ਅਮਰੀਕੀ ਵਿਗਿਆਨੀਆਂ ਵਿਕਟਰ ਐਂਬਰੋਸ ਅਤੇ ਗੈਰੀ ਰੁਵਕੁਨ ਨੂੰ ਮਾਈਕਰੋ ਆਰਐਨਏ (RNA) ਦੀ ਖੋਜ ਲਈ ਸਾਂਝੇ ਤੌਰ ’ਤੇ ਦਿੱਤਾ ਗਿਆ ਸੀ।

Advertisement
Advertisement
Advertisement
Advertisement
Scroll to Top