Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 5:52 pm

+91 90915 01313 , +91 90916 01313

punjabbanni@gmail.com
punjabbani@yahoo.com

ਜਨਹਿੱਤ ਸੰਮਤੀ ਵਲੋਂ 12ਵੀ ਹਾਲਫ ਮੈਰਾਥਨ ਦਾ ਪੋਸਟਰ ਜਾਰੀ ਕੀਤਾ ਗਿਆ

ਜਨਹਿੱਤ ਸੰਮਤੀ ਵਲੋਂ 12ਵੀ ਹਾਲਫ ਮੈਰਾਥਨ ਦਾ ਪੋਸਟਰ ਜਾਰੀ ਕੀਤਾ ਗਿਆ

ਪਟਿਆਲਾ : ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਪ੍ਰਭਾਤ ਪ੍ਰਵਾਨਾ ਹਾਲ ਵਿਖੇ 12ਵੀ ਹਾਲਫ ਮੈਰਾਥਨ ਦਾ ਪੋਸਟਰ ਜਾਰੀ ਕੀਤਾ ਗਿਆ । ਇਸ ਮੌਕੇ ਵੱਡੀ ਗਿਣਤੀ ਚ ਦੌੜ ਲਗਾਉਣ ਵਾਲੇ ਗਰੁੱਪ ਅਤੇ ਹੋਰ ਲੋਕਾ ਨੇ ਇਸ ਮੌਕੇ ਸ਼ਿਰਕਤ ਕੀਤੀ।  

ਜਿਕਰਯੋਗ ਹੈ ਕਿ ਸੰਸਥਾ ਵਲੋ ਹਰ ਸਾਲ ਇਹ ਦੌੜ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਦੌੜ ਵਿਚ ਪਟਿਆਲਾ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਭਾਰਤ ਦੀਆ ਵੱਖੋ ਵੱਖ ਥਾਂਵਾਂ ਤੋਂ ਆ ਕੇ ਲੋਕ ਹਿੱਸਾ ਲੈਂਦੇ ਹਨ। ਇਹ ਦੌੜ ਸੰਸਥਾ ਦੀ 12 ਵੀ ਦੌੜ ਹੈ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕਿ  ਇਸ ਦੌੜ ਕਰਵਾਉਣ ਦਾ ਮਕਸਦ ਲੋਕਾ ਨੂੰ ਚੰਗੀ ਸਿਹਤ ਜਿਉਣ ਲਈ ਪ੍ਰੇਰਿਤ ਕਰਨਾ ਹੈ।

ਇਸ ਦੌੜ ਨੂੰ ਕਰਵਾਉਣ ਲਈ ਸੰਸਥਾ ਜਨਹਿਤ ਸਮਿਤੀ ਲਗਾਤਾਰ ਪਿਛਲੇ ਕੇਈ ਸਾਲ ਤੋਂ ਪ੍ਰਬੰਧ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌੜ ਦਾ ਆਯੋਜਨ 16 ਨਵੰਬਰ ਨੂੰ ਚਿਲਡਰਨਜ਼ ਪਾਰਕ ਪਟਿਆਲਾ ਤੋਂ ਸਵੇਰੇ 5.30 ਤੇ ਸ਼ੁਰੂ ਕੀਤਾ ਜਾਵੇ ਗਾ। ਉਨ੍ਹਾਂ ਸਾਰੇ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ  ਵੱਧ ਲੋਕ ਇਸ ਮੌਕੇ ਇਸ ਦੌੜ ਵਿਚ ਭਾਗ ਲੈਣ।

ਸੰਸਥਾ ਦੇ ਜੁਆਇੰਟ ਸਕੱਤਰ ਜਗਤਾਰ ਜੱਗੀ ਵਲੋ ਦਸਿਆ ਗਿਆ ਕਿ ਇਸ ਦੌੜ ਵਿੱਚ ਹਰੇਕ ਉਮਰ ਦੇ ਲੋਕ ਭਾਗ ਲੈ ਸਕਦੇ ਹਨ, ਸਾਰੇ ਭਾਗ ਲੈਣ ਵਾਲਿਆਂ ਨੂੰ ਇਕ ਟੀ ਸ਼ਰਟ, ਮੈਡਲ ਅਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਜਿਸ  ਵਿੱਚ ਮੁੱਖ ਮਹਿਮਾਨ ਉਘੇ ਸਮਾਜ ਸੇਵੀ ਬੀ ਕੇ ਬਿੰਦਲ ਰਿਟਾਇਰ ਡਾਇਰੈਕਟਰ ਪੀ.ਐਸ.ਪੀ.ਸੀ.ਐਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸੀਨੀਅਰ ਐਡਵੋਕੇਟ ਐਚ ਐਨ ਮੈਹਸਮਪੁਰੀ ਨੇ ਕੀਤੀ।

ਵਿਸ਼ੇਸ਼ ਤੋਰ  ਤੇ ਸੁੰਦਰ ਲਾਲ, ਮੈਡਮ ਗੋਤਮ ਪੰਜਰਤਨ, ਸੀਨੀਅਰ ਮੀਤ ਪ੍ਰਧਾਨ ਪੀ ਕੇ ਜੈਨ, ਮੀਤ ਪ੍ਰਧਾਨ ਜਤਵਿੰਦਰ ਗਰੇਵਾਲ, ਮੀਤ ਪ੍ਰਧਾਨ ਸੁਰਵਿੰਦਰ ਸਿੰਘ ਛਾਬੜਾ, ਮੀਤ ਪ੍ਰਧਾਨ ਚਮਨ ਲਾਲ ਗਰਗ, ਜੁਆਇੰਟ ਸਕੱਤਰ ਜਗਤਾਰ ਸਿੰਘ ਜੱਗੀ, ਪ੍ਰੈਸ ਸਕੱਤਰ ਸਟੇਟ ਐਵਾਰਡੀ  ਪਰਮਿੰਦਰ ਭਲਵਾਨ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ ਮੈਬਰ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ,ਵਿਨੇ ਸ਼ਰਮਾ,ਐਸ ਪੀ ਪਰਾਸ਼ਰ, ਸਤੀਸ ਜੋਸ਼ੀ,ਅਨਿਲ ਭਾਰਤੀ, ਈਸ਼ਵਰ ਚੋਧਰੀ, ਹੈਪੀ ਵਰਮਾ, ਮੈਡਮ ਸ਼ਿਮਲਾ ਵਰਮਾ, ਸੰਗੀਤਾ ਸੈਣੀ, ਰਣਜੀਤ ਸਿੰਘ, ਰੁਦਰਪ੍ਰਤਾਪ ਸਿੰਘ, ਅਮਰੀਕ ਸਿੰਘ, ਅੱਜੀ ਰਨਰ ਗਰੁੱਪ ਨੇ ਸ਼ਿਰਕਤ ਕੀਤੀ।

Advertisement
Advertisement
Advertisement
Advertisement
Scroll to Top