Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Tuesday, 30 Jun 2026 | 2:03 am

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਆਪ੍ਰੇਸ਼ਨ ਸਿੰਦੂਰ ਸਿਰਫ ਇੱਕ ਟ੍ਰੇਲਰ ਸੀ : ਰੱਖਿਆ ਮੰਤਰੀ ਰਾਜਨਾਥ ਸਿੰਘ

ਦੁਆਰਾ: Punjab Bani ਪ੍ਰਕਾਸ਼ਿਤ :Saturday, 18 October, 2025, 03:04 PM

ਦਿੱਲੀ, 18 ਅਕਤੂਬਰ 2025 : ਲਖਨਊ ਸਥਿਤ ਬ੍ਰਹਮੋਸ ਏਰੋਸਪੇਸ ਯੂਨਿਟ ਵਿੱਚ ਤਿਆਰ ਕੀਤੀਆਂ ਪਹਿਲੀਆਂ ਮਿਸਾਈਲਾਂ ਦੇ ਫਲੈਗ-ਆਫ ਸਮਾਗਮ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਬੋਧਨ ਕਰਦਿਆਂ ਕਿਹਾ ਕਿ ‘ਆਪਰੇਸ਼ਨ ਸਿੰਦੂਰ’ ਸਿਰਫ਼ ਇਕ ਟ੍ਰੇਲਰ ਸੀ, ਜੋ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਕਾਰਵਾਈ ਦੀ ਝਲਕ ਦਿੰਦਾ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਉਸਦੀ ਹਰ ਇੰਚ ਜ਼ਮੀਨ ਬ੍ਰਹਮੋਸ ਮਿਸਾਈਲ ਦੀ ਪਹੁੰਚ ਵਿੱਚ ਹੈ।

ਲਖਨਊ ਸਥਿਤ ਬ੍ਰਹਮੋਸ ਏਰੋਸਪੇਸ ਯੂਨਿਟ ਵਿੱਚ ਤਿਆਰ ਕੀਤੀਆਂ ਪਹਿਲੀਆਂ ਮਿਸਾਈਲਾਂ ਦੇ ਫਲੈਗ-ਆਫ ਸਮਾਗਮ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਆਪਰੇਸ਼ਨ ਭਾਰਤ ਦੀ ਵਧਦੀ ਰੱਖਿਆ ਤਾਕਤ ਦਾ ਇਕ ਟਰਨਿੰਗ ਪੌਇੰਟ ਸਾਬਤ ਹੋਇਆ ਹੈ।
ਉਨ੍ਹਾਂ ਕਿਹਾ, “ਆਪਰੇਸ਼ਨ ਸਿੰਦੂਰ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਸਾਡੀ ਜਿੱਤ ਕਿਸੇ ਇਕ ਘਟਨਾ ਤੱਕ ਸੀਮਤ ਨਹੀਂ ਰਹੀ, ਇਹ ਸਾਡੀ ਆਦਤ ਬਣ ਚੁੱਕੀ ਹੈ।”

ਪਾਕ ਦੀ ਹਰ ਇੰਚ ਜਮੀਨ ਬ੍ਰਹਮੋਸ ਦੀ ਪਹੁੰਚ ਵਿਚ

ਰੱਖਿਆ ਮੰਤਰੀ ਨੇ ਕਿਹਾ, “ਪਾਕਿਸਤਾਨ ਦੀ ਹਰ ਇੰਚ ਜ਼ਮੀਨ ਬ੍ਰਹਮੋਸ ਦੀ ਪਹੁੰਚ ਵਿੱਚ ਹੈ। ਜੋ ਕੁਝ ‘ਆਪਰੇਸ਼ਨ ਸਿੰਦੂਰ’ ਵਿੱਚ ਹੋਇਆ, ਉਹ ਸਿਰਫ਼ ਟ੍ਰੇਲਰ ਸੀ ਪਰ ਇਸ ਟ੍ਰੇਲਰ ਨੇ ਹੀ ਪਾਕਿਸਤਾਨ ਨੂੰ ਇਹ ਸਮਝਾ ਦਿੱਤਾ ਕਿ ਜੇ ਭਾਰਤ ਨੇ ਪਾਕਿਸਤਾਨ ਨੂੰ ਜਨਮ ਦੇ ਸਕਦਾ ਹੈ, ਤਾਂ ਸਮਾਂ ਆਉਣ ’ਤੇ ਉਹ… (ਰੁਕਦੇ ਹੋਏ) ਮੈਨੂੰ ਅੱਗੇ ਕਹਿਣ ਦੀ ਲੋੜ ਨਹੀਂ, ਤੁਸੀਂ ਸਾਰੇ ਸਮਝਦਾਰ ਹੋ।”



Scroll to Top