Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 7:07 am

+91 90915 01313 , +91 90916 01313

punjabbanni@gmail.com
punjabbani@yahoo.com

'ਆਪ' ਦੇ ਸੰਗਠਨ 'ਚ ਟਕਸਾਲੀ ਵਰਕਰਾਂ ਨੂੰ ਜਿੰਮੇਵਾਰੀ ਮਿਲਣ ਤੇ ਪਾਰਟੀ ਹੋਵੇਗੀ ਮਜ਼ਬੂਤ -ਪਨੂੰ

'ਆਪ' ਦੇ ਸੰਗਠਨ 'ਚ ਟਕਸਾਲੀ ਵਰਕਰਾਂ ਨੂੰ ਜਿੰਮੇਵਾਰੀ ਮਿਲਣ ਤੇ ਪਾਰਟੀ ਹੋਵੇਗੀ ਮਜ਼ਬੂਤ -ਪਨੂੰ

ਪਟਿਆਲਾ – ਪੰਜਾਬ ਦੇ ਮੁੱਖ ਮੰਤਰੀ ਸਤਿਕਾਰਯੋਗ ਭਗਵੰਤ ਸਿੰਘ ਮਾਨ ਜੀ ਦੇ ਵਿਸ਼ਵਾਸ ਪਾਤਰ, ਪਾਰਟੀ ਦੇ ਮੁੱਖ ਬੁਲਾਰੇ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਪੰਜਾਬ ਇੰਚਾਰਜ ਬਲਤੇਜ ਪਨੂੰ ਨੇ ਪਾਰਟੀ ਦੇ ਟਕਸਾਲੀ ਵਾਲੰਟੀਅਰ ਸੰਦੀਪ ਬੰਧੂ ਨੂੰ ਹਲਕਾ ਮੀਡੀਆ ਇੰਚਾਰਜ ਤੇ ਜਸਵਿੰਦਰ ਰਿੰਪਾ ਨੂੰ ਸਹਿ-ਇੰਚਾਰਜ ਬਣਨ ਅਤੇ ਹੋਰਨਾਂ ਆਗੂਆਂ ਨੂੰ ਨਵੀਆਂ ਨਿਯੁਕਤੀਆਂ ਲਈ ਵਧਾਈਆਂ ਦੇਣ ਦੇ ਨਾਲ-ਨਾਲ ਮੂੰਹ ਮਿੱਠਾ ਕਰਵਾਇਆ ਅਤੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਬੋਲਦਿਆਂ ਬਲਤੇਜ ਪਨੂੰ ਨੇ ਕਿਹਾ ਕਿ ਪਟਿਆਲਾ ਦੇ ਸੰਗਠਨ ‘ਚ ਟਕਸਾਲੀ ਵਰਕਰਾਂ ਨੂੰ ਜਿੰਮੇਵਾਰੀ ਮਿਲਣ ਤੇ ਪਾਰਟੀ ਹੋਰ ਵੀ ਜਿਆਦਾ ਮਜਬੂਤ ਹੋਵੇਗੀ। ਉਨਾਂ ਕਿਹਾ ਕਿ ਟਕਸਾਲੀ ਵਾਲੰਟੀਅਰ ਪਾਰਟੀ ਦੀ ਮਜਬੂਤ ਨੀਂਹ ਵਜੋਂ ਕੰਮ ਕਰ ਰਹੇ ਹਨ, ਅਤੇ ਇਹਨਾਂ ਵਾਲੰਟੀਅਰ ਨੇ ਪਾਰਟੀ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤਕ ਪਾਰਟੀ ਲਈ ਲਗਾਤਾਰ ਮਿਹਨਤ ਕੀਤੀ ਹੈ।
ਇਹਨਾਂ ਟਕਸਾਲੀ ਵਾਲੰਟੀਅਰ ਦੀ ਮਿਹਨਤ ਸਦਕਾ ਹੀ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਟਕਸਾਲੀ ਵਾਲੰਟੀਅਰਾਂ ਨੂੰ ਸਰਕਾਰ ਅਤੇ ਸੰਗਠਨ ਵਿੱਚ ਮਹੱਤਵਪੂਰਨ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਬਲਤੇਜ ਪਨੂੰ ਜੀ ਨੇ ਪਾਰਟੀ ਵਲੋਂ ਨਵ-ਨਿਯੁਕਤ ਮੀਡੀਆ ਇੰਚਾਰਜ ਸੰਦੀਪ ਬੰਧੂ ਅਤੇ ਪੂਰੀ ਟੀਮ ਨੂੰ ਸ਼ਹਿਰ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਥਾਪੜਾ ਦਿੰਦੇ ਹੋਏ ਆਸ਼ਰੀਵਾਦ ਦਿੱਤਾ। ਸੰਦੀਪ ਬੰਧੂ ਨੇ ਬਲਤੇਜ ਪਨੂੰ ਜੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਸਾਨੂੰ ਜੋ ਵੀ ਜਿੰਮੇਵਾਰੀ ਦਿੱਤੀ ਗਈ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ।
ਬੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਿੱਚ ਲਗਾਤਾਰ ਚੰਗੇ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਭਗਵੰਤ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਪਹਿਲਾਂ ਵੀ ਅਤੇ ਹੁਣ ਵੀ ਨਿਰਸਵਾਰਥ ਹੋ ਕੇ ਲੋਕਾਂ ਦੀ ਬਿਹਤਰੀ ਅਤੇ ਪਾਰਟੀ ਲਈ ਕੰਮ ਕਰਦੇ ਰਹੇ ਹਾਂ ਅਤੇ ਅੱਗੇ ਤੋਂ ਵੀ ਇਸੇ ਤਰਾ ਡਟ ਕੇ ਕੰਮ ਕਰਦੇ ਰਹਾਂਗੇ। ਉਨ੍ਹਾਂ ਕਿਹਾ ਪਟਿਆਲਾ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ, ਨਸ਼ਾ ਮੁਕਤ, ਅਪਰਾਧ ਮੁਕਤ ਅਤੇ ਪੰਜਾਬ ਦਾ ਇਕ ਨੰਬਰ ਦਾ ਸ਼ਹਿਰ ਬਣਾਉਣ ਲਈ ਅਸੀਂ ਲਗਾਤਾਰ ਮਿਹਨਤ ਕਰਦੇ ਰਹਾਂਗੇ।
ਇਸ ਮੌਕੇ ਹਲਕਾ ਨਾਭਾ ਦੇ ਨਵ-ਨਿਯੁਕਤ ਮੀਡੀਆ ਇੰਚਾਰਜ
ਪਰਵਿੰਦਰ ਸਿੰਘ ਲਾਲੀ ਅਤੇ ਸਹਿ-ਇੰਚਾਰਜ ਖੁਸ਼ਵਿੰਦਰ ਸ਼ਰਮਾ ਨੂੰ ਵੀ ਬਲਤੇਜ ਪਨੂੰ ਨੇ ਸਨਮਾਨਿਤ ਕੀਤਾ।
Advertisement
Advertisement
Advertisement
Advertisement
Scroll to Top