Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 28 Sep 2026 | 6:12 am

+91 90915 01313 , +91 90916 01313

punjabbanni@gmail.com
punjabbani@yahoo.com

ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ‘ਤੇ ਕਰਵਾਇਆ ਹਵਨ ਤੇ ਬ੍ਰਹਮਭੋਜ

ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ‘ਤੇ ਕਰਵਾਇਆ ਹਵਨ ਤੇ ਬ੍ਰਹਮਭੋਜ

ਪਟਿਆਲਾ, 5 ਅਕਤੂਬਰ :- ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਜੋੜੀਆਂ ਭੱਠੀਆਂ ਚੌਕ ਵਿੱਚ ਆਯੋਜਿਤ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ਤੋਂ ਬਾਅਦ ਅੱਜ ਹਵਨ ਯੱਗ ਅਤੇ ਬ੍ਰਹਮਭੋਜ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਤੇ ਸਾਰੇ ਕਲੱਬ ਮੈਂਬਰਾਂ, ਇਲਾਕੇ ਨਿਵਾਸੀਆਂ ਅਤੇ ਸ਼੍ਰੀ ਰਾਮਲੀਲਾ ਵਿੱਚ ਵੱਖ-ਵੱਖ ਪਾਤਰ ਨਿਭਾਉਣ ਵਾਲੇ ਸਾਰੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ ਅਤੇ ਹਵਨ ਯੱਗ ਵਿੱਚ ਆਹੁਤੀ ਪਾਈ।

ਪ੍ਰਧਾਨ ਵਰੁਣ ਜਿੰਦਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜੀਆਂ ਭੱਠੀਆਂ ਚੌਕ ਵਿੱਚ ਸ਼੍ਰੀ ਰਾਮਲੀਲਾ ਦਾ ਸ਼ਾਨਦਾਰ ਢੰਗ ਨਾਲ ਆਯੋਜਨ ਕੀਤਾ ਗਿਆ ਅਤੇ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ਤੋਂ ਬਾਅਦ ਅੱਜ ਹਵਨ ਯੱਗ ਕਰਵਾਇਆ ਗਿਆ ਹੈ, ਤਾਂ ਜੋ ਸ਼੍ਰੀ ਰਾਮਲੀਲਾ ਦੇ ਮੰਚਨ ਦੌਰਾਨ ਜੇ ਕਿਸੇ ਤੋਂ ਕਿਸੇ ਵੀ ਤਰਾਂ ਦੀ ਕੋਈ ਭੁੱਲ ਹੋਈ ਹੋਵੇ ਤਾਂ ਭਗਵਾਨ ਉਸਨੂੰ ਮਾਫ ਕਰਨ।

ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਨਾਤਨ ਧਰਮ ਦੀ ਸੇਵਾ, ਪ੍ਰਚਾਰ ਅਤੇ ਪ੍ਰਸਾਰ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਨਾਤਨ ਧਰਮ ਬਾਰੇ ਜਾਣਕਾਰੀ ਦੇਣ ਲਈ ਹਮੇਸ਼ਾ ਤਿਆਰ ਰਹਿਣਗੇ।

ਇਸ ਮੌਕੇ ਡਾ. ਅਸ਼ੀਸ਼ ਕੌਸ਼ਲ, ਡਾ. ਸੋਨੀਆ ਸੋਢੀ ਕੌਸ਼ਲ, ਡਾ. ਦੀਪਿਕਾ ਸ਼ਰਮਾ, ਆਸ਼ੀਸ਼ ਗੁਪਤਾ, ਨੀਰਜ ਸ਼ਰਮਾ, ਅਦਿੱਤਿਆ ਸ਼ਰਮਾ, ਦਿਵਾੰਸ਼ ਗਰਗ, ਪਾਰਥ ਭੱਲਾ, ਲਕਸ਼ਯ ਸ਼ਰਮਾ, ਕਸ਼ਿਸ਼ ਕਪੂਰ, ਵਿਵੇਕ ਝਾਅ, ਸਾਹਿਲ ਕਾਲੜਾ, ਸੋਨਾਸ਼ੀ ਕੌਸ਼ਲ, ਮੋਕਸ਼ਾ, ਕਨੂਪ੍ਰਿਯਾ, ਰਿਤੂ, ਜੱਸੀ, ਪਰੀ, ਆਇਸ਼ ਕੌਸ਼ਲ, ਨਿਵਿਤਾ ਸ਼ਰਮਾ, ਭੁਵਿਕਾ ਜਿੰਦਲ, ਲਵਣਿਆ ਗਰਗ, ਰੋਬਿਨ ਕੁਮਾਰ, ਕਨਵ, ਅਨਿਕੇਤ ਗੁਪਤਾ, ਸ਼ੁਭਮ, ਮਾਧਵ, ਦਿਵਯਮ ਮਿੱਤਲ, ਖੁਸ਼, ਸ਼ਿਵਮ ਮਹਿਰਾ, ਪ੍ਰਥਮ ਸ਼ਰਮਾ, ਅਨਮੋਲ, ਸੈਮ, ਈਸ਼ਾਨ ਬਾਂਸਲ ਸਮੇਤ ਸਮੂਹ ਕਲੱਬ ਮੈਂਬਰ ਹਾਜ਼ਰ ਰਹੇ।

Advertisement
Advertisement
Advertisement
Advertisement
Scroll to Top