Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 7:45 pm

+91 90915 01313 , +91 90916 01313

punjabbanni@gmail.com
punjabbani@yahoo.com

 ਹੁਣ ਪ੍ਰਦੂਸਿ਼ਤ ਮਿੱਟੀ ਵਿੱਚ ਉੱਗ ਸਕੇਗੀ ਸ਼ੁੱਧ ਸਰ੍ਹੋਂ; ਪੰਜਾਬੀ ਯੂਨੀਵਰਸਿਟੀ ਦੀ ਖੋਜ

 ਹੁਣ ਪ੍ਰਦੂਸਿ਼ਤ ਮਿੱਟੀ ਵਿੱਚ ਉੱਗ ਸਕੇਗੀ ਸ਼ੁੱਧ ਸਰ੍ਹੋਂ; ਪੰਜਾਬੀ ਯੂਨੀਵਰਸਿਟੀ ਦੀ ਖੋਜ

ਪਟਿਆਲਾ, 5 ਅਕਤੂਬਰ-ਪੰਜਾਬੀ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਰਾਹੀਂ ਸਰ੍ਹੋਂ ਜਾਂ ਕਨੋਲਾ ਦੀ ਇੱਕ ਕਿਸਮ ਨੂੰ ਪ੍ਰਦੂਸ਼ਿਤ ਮਿੱਟੀ ਵਿੱਚ ਉਗਾਏ ਜਾ ਸਕਣ ਦੀ ਵਿਧੀ ਲੱਭੀ ਗਈ ਹੈ। ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਗੀਤਿਕਾ ਸਰਹਿੰਦੀ ਦੀ ਅਗਵਾਈ ਵਿੱਚ ਖੋਜਾਰਥੀ ਡਾ. ਗੁਰਵਰਿੰਦਰ ਕੌਰ ਵੱਲੋਂ ਇਹ ਖੋਜ ਕੀਤੀ ਗਈ ਹੈ।

ਇਸ ਖੋਜ ਦੇ ਨਤੀਜੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਛਪ ਚੁੱਕੇ ਹਨ ਅਤੇ ਆਸਟ੍ਰੇਲੀਆ ਦੇ ਸਿਡਨੀ ਵਿਖੇ ਹੋਈ ਸਾਇੰਸ ਕਾਨਫ਼ਰੰਸ ਆਈ. ਆਰ. ਸੀ. -2023 ਵਿੱਚ ਵੀ ਪੇਸ਼ ਕੀਤੇ ਜਾ ਚੁੱਕੇ ਹਨ। ਇਸ ਖੋਜ ਲਈ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਆਰਥਿਕ ਸਹਾਇਤਾ ਵੀ ਹਾਸਿਲ ਹੋਈ ਹੈ।

ਜ਼ਿਕਰਯੋਗ ਹੈ ਕਿ ਪ੍ਰੋ. ਗੀਤਿਕਾ ਸਰਹਿੰਦੀ ਫ਼ਸਲਾਂ ਨੂੰ ਲਾਭਕਾਰੀ ਸੂਖਮ ਜੀਵਾਂ ਦੀ ਮਦਦ ਨਾਲ਼ ਮੌਸਮੀ ਤਣਾਅ ਤੋਂ ਬਚਾਉਣ ਅਤੇ ਪੌਦਿਆਂ ਦੇ ਆਪਣੇ ਹਾਰਮੋਨਜ਼ ਰਾਹੀਂ ਵਧਣ-ਵਿਗਸਣ ਸਬੰਧੀ ਆਪਣੀਆਂ ਖੋਜਾਂ ਲਈ ਜਾਣੇ ਜਾਂਦੇ ਹਨ।

ਪ੍ਰੋ. ਗੀਤਿਕਾ ਨੇ ਤਾਜ਼ਾ ਖੋਜ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਇਸ ਮਕਸਦ ਲਈ ਪੌਦਿਆਂ ਵਿੱਚ ਪਾਏ ਜਾਂਦੇ ਇੱਕ ਵਿਸ਼ੇਸ਼ ਹਾਰਮੋਨ ਅਤੇ ਇੱਕ ਫੰਗਸ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ 28-ਐੱਚ.ਬੀ.ਐੱਲ. (28 ਹੋਮੋਬਰਾਸੀਅਨੋਲਾਇਡ) ਨਾਮ ਦਾ ਇਹ ਹਾਰਮੋਨ ਪੌਦਿਆਂ ਨੂੰ ਕੈਡਮੀਅਮ ਦੇ ਪ੍ਰਦੂਸ਼ਣ ਤੋਂ ਪੈਦਾ ਹੁੰਦੇ ਤਣਾਅ ਨਾਲ਼ ਨਜਿੱਠਣ ਵਿੱਚ ਮਦਦਗਾਰ ਬਣਦਾ ਹੈ।

ਇਸੇ ਤਰ੍ਹਾਂ ਪਿਰੀਫੋਰਮੋਸਪੋਰਾ ਇੰਡੀਕਾ ਨਾਮਕ ਇੱਕ ਲਾਭਕਾਰੀ ਫੰਗਸ ਦੀ ਵੀ ਵਰਤੋਂ ਕੀਤੀ ਗਈ, ਜੋ ਪੌਦੇ ਦੀ ਜੜ੍ਹ ਵਿੱਚ ਰਹਿੰਦੀ ਹੈ ਅਤੇ ਉਸ ਦੇ ਵਧਣ-ਫੁੱਲਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਨਤੀਜਿਆਂ ਵਿਚ ਸਾਹਮਣੇ ਆਇਆ ਕਿ ਇਹ ਦੋਹੇਂ ਮਿਲ ਕੇ ਪੌਦੇ ਨੂੰ ਜ਼ਹਿਰੀਲੇ ਕੈਡਮੀਅਮ ਦੇ ਪ੍ਰਭਾਵ ਤੋਂ ਬਚਾਉਂਦੇ ਹਨ। ਇਹ ਜ਼ਹਿਰੀਲੇ ਕੈਡਮੀਅਮ ਨੂੰ ਜੜ੍ਹਾਂ ਵਿੱਚ ਰੋਕ ਲੈਂਦੇ ਹਨ ਤਾਂ ਜੋ ਉਹ ਪੌਦੇ ਦੇ ਉਸ ਹਿੱਸੇ ਤੱਕ ਨਾ ਪੁੱਜੇ ਜੋ ਖਾਣਯੋਗ ਹੁੰਦਾ ਹੈ।

ਖੋਜਾਰਥੀ ਡਾ. ਗੁਰਵਰਿੰਦਰ ਕੌਰ ਨੇ ਖੋਜ ਦੀ ਮਹੱਤਤਾ ਦੇ ਹਵਾਲੇ ਨਾਲ਼ ਗੱਲ ਕਰਦਿਆਂ ਦੱਸਿਆ ਕਿ ਕੈਡਮੀਅਮ ਸਿਹਤ ਲਈ ਜ਼ਹਿਰੀਲਾ ਹੁੰਦਾ ਹੈ। ਇਸ ਵਿਧੀ ਦੀ ਵਰਤੋਂ ਨਾਲ਼ ਕੈਡਮੀਅਮ ਦਾ ਪ੍ਰਭਾਵ ਜੜ੍ਹਾਂ ਤੱਕ ਹੀ ਸੀਮਿਤ ਰਹਿੰਦਾ ਹੈ। ਸਰ੍ਹੋਂ ਦੇ ਪੌਦੇ ਦੀਆਂ ਜੜ੍ਹਾਂ ਨਾ ਤਾਂ ਮਨੁੱਖ ਦੇ ਖਾਣ ਲਈ ਵਰਤੀਆਂ ਜਾਂਦੀਆਂ ਹਨ, ਨਾ ਹੀ ਪਸ਼ੂ ਖੁਰਾਕ ਲਈ।

ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਮਿੱਟੀ ਨੂੰ ਕੁਦਰਤੀ ਤਰੀਕੇ ਨਾਲ਼ ਸਾਫ਼ ਕੀਤੇ ਜਾਣ ਪੱਖੋਂ ਵੀ ਇਸ ਵਿਧੀ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਇਹ ਵਿਧੀ ਟਿਕਾਊ ਅਤੇ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੀ ਅਜਿਹੀ ਖੇਤੀਬਾੜੀ ਨੂੰ ਵੀ ਉਤਸਾਹਿਤ ਕਰਦੀ ਹੈ ਜਿੱਥੇ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਇਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਸਾਇਣ ਮੁਕਤ ਖੇਤੀ ਦੇ ਵਧ ਰਹੇ ਮਹੱਤਵ ਵਾਲ਼ੇ ਦੌਰ ਵਿੱਚ ਅਜਿਹੀਆਂ ਖੋਜਾਂ ਦੀ ਆਪਣੀ ਵਿਸ਼ੇਸ਼ ਪ੍ਰਸੰਗਿਕਤਾ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਹੋਰ ਵਧੇਰੇ ਖੋਜਾਂ ਹੋਣੀਆਂ ਚਾਹੀਦੀਆਂ ਹਨ।

 

 

Advertisement
Advertisement
Advertisement
Advertisement
Scroll to Top