Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:40 am

+91 90915 01313 , +91 90916 01313

punjabbanni@gmail.com
punjabbani@yahoo.com

ਮੈਗਜ਼ੀਨ ‘ਸੋਚ ਦੀ ਸ਼ਕਤੀ’ ਵੱਲੋਂ 21ਵੇਂ ਵਰ੍ਹੇ ਵਿਚ ਪ੍ਰਵੇਸ਼ ਕਰਨ ’ਤੇ ਕਰਵਾਇਆ ਸਾਹਿਤਕ ਸਮਾਗਮ

ਮੈਗਜ਼ੀਨ ‘ਸੋਚ ਦੀ ਸ਼ਕਤੀ’ ਵੱਲੋਂ 21ਵੇਂ ਵਰ੍ਹੇ ਵਿਚ ਪ੍ਰਵੇਸ਼ ਕਰਨ ’ਤੇ ਕਰਵਾਇਆ ਸਾਹਿਤਕ ਸਮਾਗਮ

ਪਟਿਆਲਾ :  ਪੰਜਾਬੀਆਂ ਦਾ ਹਰਮਨ-ਪਿਆਰਾ ਮੈਗਜ਼ੀਨ ‘ਸੋਚ ਦੀ ਸ਼ਕਤੀ’ ਵੱਲੋਂ ਮਿਤੀ 25 ਸਤੰਬਰ, 2025 ਨੂੰ ਆਪਣੇ 21ਵੇਂ ਵਰ੍ਹੇ ਵਿਚ ਸਫ਼ਲਤਾਪੂਰਵਕ ਪ੍ਰਵੇਸ਼ ਕਰਨ ਮੌਕੇ ਅਦਾਰੇ ਵੱਲੋਂ ਇਹ ਖ਼ੁਸ਼ੀ ਆਪਣੇ ਪੰਜਾਬੀ-ਪ੍ਰੇਮੀਆਂ ਨਾਲ ਸਾਂਝੀ ਕਰਨ ਹਿੱਤ ਛੋਟੀ ਬਾਰਾਦਰੀ, ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।
ਸਮਾਗਮ ਸ. ਭਗਵੰਤ ਸਿੰਘ ਮਣਕੂ ਐਮ.ਡੀ. ਮਣਕੂ ਇੰਡਸਟਰੀ ਭਾਦਸੋਂ ਜੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਅਤੇ ਸਮਾਗਮ ਦੇ ਮੁੱਖ ਮਹਿਮਾਨ ਬੀਬਾ ਜੈ ਇੰਦਰ ਕੌਰ ਅਤੇ ਵਿਸ਼ੇਸ਼ ਮਹਿਮਾਨ ਸ. ਗੁਰਦੇਵ ਸਿੰਘ ਸਨ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਸਮਾਗਮ ਵਿਚ ਆਪਣਾ ਬੇਸ਼ਕੀਮਤੀ ਸਮਾਂ ਕੱਢ ਕੇ ਸ਼ਮੂਲੀਅਤ ਕਰਨ ’ਤੇ ਮੁੱਖ ਸੰਪਾਦਕ ਦਲਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਧੰਨਵਾਦ ਅਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਸ. ਭਗਵੰਤ ਸਿੰਘ ਮਾਣਕੂ ਅਤੇ ਸਮਾਗਮ ਦੇ ਮੁੱਖ ਮਹਿਮਾਨਾਂ ਨੇ ਮੈਗਜ਼ੀਨ ‘ਸੋਚ ਦੀ ਸ਼ਕਤੀ’ ਦੇ 21ਵੇਂ ਵਰ੍ਹੇ ਵਿਚ ਸਫ਼ਲਤਾਪੂਰਵਕ ਪ੍ਰਵੇਸ਼ ਕਰਨ ਦੀਆਂ ਮੁਬਾਰਕਾਂ ਦਿਤੀਆਂ ਅਤੇ ਅੱਗੋਂ ਅਦਾਰੇ ਦੀਆਂ ਹੋਰ ਤਰੱਕੀਆਂ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸ਼ੁਭ ਅਵਸਰ ’ਤੇ ਸੰਪਾਦਕ ਦਲਜੀਤ ਸਿੰਘ ਅਰੋੜਾ ਦੀ ਪੁਸਤਕ ‘ਸਥਿਤੀਆਂ-ਪ੍ਰਸਥਿਤੀਆਂ’ ਵੀ ਰਿਲੀਜ਼ ਕੀਤੀ ਗਈ।
ਇਸ ਮੌਕੇ ਜਿਨ੍ਹਾਂ ਕਵੀਆਂ ਨੇ ਹਾਜ਼ਰੀ ਲਗਵਾਈ ਉਨ੍ਹਾਂ ਵਿਚ ਲੇਖਿਕਾ ਵਿਮਲਾ ਗੁਗਲਾਨੀ, ਕਿਰਨ, ਬਾਬੂ ਰਾਮ ਦੀਵਾਨਾ, ਭਗਤ ਰਾਮ ਰੰਗੜਾ, ਵਿਨੈ ਲੁਥਰਾ, ਹਰਕੇਸ਼ ਹੈਰਤ, ਅਮਰਿੰਦਰ ਸਿੰਘ ਬਜਾਜ ਅਤੇ ਰਜਨੀ ਸ਼ਰਮਾ ਨੇ ਸ਼ਾਮਿਲ ਸਨ।
Advertisement
Advertisement
Advertisement
Advertisement
Scroll to Top