Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:01 am

+91 90915 01313 , +91 90916 01313

punjabbanni@gmail.com
punjabbani@yahoo.com

ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮ ਲੀਲਾ ਵਿੱਚ ਭਗਵਾਨ ਰਾਮ ਨੇ ਕੀਤਾ ਕੁੰਭਕਰਨ ਦਾ ਵਧ

ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮ ਲੀਲਾ ਵਿੱਚ ਭਗਵਾਨ ਰਾਮ ਨੇ ਕੀਤਾ ਕੁੰਭਕਰਨ ਦਾ ਵਧ

ਪਟਿਆਲਾ, 30 ਸਤੰਬਰ: ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖਰੇਖ ਹੇਠ ਆਯੋਜਿਤ ਸ਼੍ਰੀ ਰਾਮ ਲੀਲਾ ਦੇ ਨੌਵੇਂ ਦਿਨ ਜੋੜੀਆਂ ਭੱਠੀਆਂ ਚੌਕ ਵਿੱਚ ਭਗਵਾਨ ਸ਼੍ਰੀ ਰਾਮ ਅਤੇ ਰਾਵਣ ਦੀਆਂ ਸੈਣਾਂ ਵਿਚਾਲੇ ਹੋਏ ਯੁੱਧ ਦੇ ਰੋਮਾਂਚਕ ਅਤੇ ਭਾਵੁਕ ਦ੍ਰਿਸ਼ਾਂ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਇਸ ਸਮਾਗਮ ਵਿੱਚ ਭਾਰੀ ਭੀੜ ਇਕੱਤਰ ਹੋਈ, ਜਿਸ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਰਾਮ ਲੀਲਾ ਦਾ ਆਨੰਦ ਲਿਆ।

ਇਸ ਮੌਕੇ ‘ਤੇ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ, ਸੁਰਿੰਦਰ ਕਾਂਸਲ, ਲਾਇਨਜ਼ ਕਲੱਬ ਨਿਊ ਸੈਂਟਰਲ ਦੇ ਪ੍ਰਧਾਨ ਹਰਮੇਸ਼ ਸਿੰਗਲਾ, ਰਾਜੀਵ ਗੋਇਲ, ਤਜਿੰਦਰ ਮਹਿਤਾ, ਨਰੇਸ਼ ਗੁੱਗਲ, ਰਾਕੇਸ਼ ਗੋਇਲ, ਜਨਿਤ ਗੋਇਲ (ਆਸਟਰੇਲੀਆ) ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਸ਼੍ਰੀ ਰਾਮ ਲੀਲਾ ਦੀ ਸ਼ੁਰੂਆਤ ਰਾਵਣ ਦਰਬਾਰ ਦੇ ਦ੍ਰਿਸ਼ ਤੋਂ ਹੋਈ, ਜਿੱਥੇ ਰਾਵਣ ਨੇ ਅਤਿਕਾਏ ਨੂੰ ਯੁੱਧ ਲਈ ਭੇਜਿਆ। ਯੁੱਧ ਭੂਮੀ ਵਿੱਚ ਅਤਿਕਾਏ ਦੇ ਵਧ ਤੋਂ ਬਾਅਦ ਰਾਵਣ ਗੁੱਸੇ ਵਿੱਚ ਆ ਕੇ ਆਪਣੇ ਭਰਾ ਕੁੰਭਕਰਨ ਨੂੰ ਯੁੱਧ ਲਈ ਤਿਆਰ ਕਰਨ ਦਾ ਹੁਕਮ ਦਿੰਦਾ ਹੈ। ਕੁੰਭਕਰਨ ਨੂੰ ਜਗਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਜਾਗਣ ਤੋਂ ਬਾਅਦ ਉਹ ਰਾਵਣ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਸੀਤਾ ਨੂੰ ਸ਼੍ਰੀ ਰਾਮ ਨੂੰ ਲੌਟਾ ਦੇਣਾ ਚਾਹੀਦਾ ਹੈ, ਪਰ ਰਾਵਣ ਇਨਕਾਰ ਕਰ ਦਿੰਦਾ ਹੈ ਅਤੇ ਯੁੱਧ ਦਾ ਅਦੇਸ਼ ਦਿੰਦਾ ਹੈ।

ਕੁੰਭਕਰਨ ਯੁੱਧ ਭੂਮੀ ਵਿੱਚ ਪਹੁੰਚਦਾ ਹੈ, ਜਿੱਥੇ ਉਸਦਾ ਵਿਭੀਸ਼ਣ ਨਾਲ ਭਾਵੁਕ ਸੰਵਾਦ ਹੁੰਦਾ ਹੈ। ਇਸ ਤੋਂ ਬਾਅਦ ਸ਼੍ਰੀ ਰਾਮ ਕੁੰਭਕਰਨ ਦਾ ਵਧ ਕਰ ਦਿੰਦੇ ਹਨ। ਕੁੰਭਕਰਨ ਦੀ ਮੌਤ ਰਾਵਣ ਨੂੰ ਹੋਰ ਗੁੱਸੇ ਵਿੱਚ ਲਿਆਉਂਦੀ ਹੈ ਅਤੇ ਉਹ ਆਪਣੇ ਪੁੱਤਰ ਮੇਘਨਾਥ ਨੂੰ ਯੁੱਧ ਲਈ ਭੇਜਦਾ ਹੈ। ਇਨ੍ਹਾਂ ਸਾਰੇ ਦ੍ਰਿਸ਼ਾਂ ਦਾ ਮੰਚਨ ਬਹੁਤ ਹੀ ਭਾਵੁਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ।

ਪ੍ਰਧਾਨ ਵਰੁਣ ਜਿੰਦਲ ਨੇ ਦੱਸਿਆ ਕਿ ਰਾਮ ਲੀਲਾ ਵਿੱਚ ਸਾਰੇ ਕਲਾਕਾਰਾਂ ਆਪਣੇ ਪਾਤਰਾਂ ਨੂੰ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਨਿਭਾ ਰਹੇ ਹਨ। ਸ਼੍ਰੀ ਰਾਮ ਦੀ ਭੂਮਿਕਾ ਨੀਰਜ ਸ਼ਰਮਾ, ਮਾਤਾ ਸੀਤਾ ਦੀ ਸੋਨਾਸ਼ੀ ਕੌਸ਼ਲ, ਲਕਸ਼ਮਣ ਦੀ ਆਦਿਤਿਆ ਸ਼ਰਮਾ, ਹਨੁਮਾਨ ਜੀ ਦੀ ਵਿਕੀ, ਰਾਵਣ ਦੀ ਲਕਸ਼ਯ ਸ਼ਰਮਾ, ਕੁੰਭਕਰਨ ਦੀ ਆਸ਼ੀਸ਼ ਗੁਪਤਾ, ਮੇਘਨਾਥ ਦੀ ਕਸ਼ੀਸ਼ ਕਪੂਰ, ਸੁਗਰੀਵ ਦੀ ਮਾਧਵ, ਵਿਭੀਸ਼ਣ ਦਾ ਸ਼ਿਵਮ ਮਹਿਰਾ, ਸਮੁੰਦਰ ਦੇਵ ਦਾ ਪ੍ਰਥਮ ਸ਼ਰਮਾ, ਅੰਗਦ ਦਾ ਕਣਵ, ਜਾਮਵੰਤ ਦਾ ਖੁਸ਼ ਅਤੇ ਪਾਰਥ ਭੱਲਾ, ਅਨਮੋਲ, ਸ਼ੁਭਮ, ਦਿਵਯਮ ਨੇ ਵੱਖ-ਵੱਖ ਪਾਤਰ ਨਿਭਾਏ।

Advertisement
Advertisement
Advertisement
Advertisement
Scroll to Top