Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 29 Sep 2026 | 8:30 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਦੇ 16 ਖੋਜੀ ਅਧਿਆਪਕ ਸੰਸਾਰ ਭਰ ਵਿਚ ਛਾਏ

ਪੰਜਾਬੀ ਯੂਨੀਵਰਸਿਟੀ ਦੇ 16 ਖੋਜੀ ਅਧਿਆਪਕ ਸੰਸਾਰ ਭਰ ਵਿਚ ਛਾਏ

ਪਟਿਆਲਾ, 30 ਸਤੰਬਰ– ਸੰਸਾਰ ਵਿੱਚ ਚੋਟੀ ਦੇ ਦੋ ਪ੍ਰਤੀਸ਼ਤ ਵਿਗਿਆਨੀਆਂ ਦੀ ਸੂਚੀ ਵਿੱਚ ਇਸ ਵਾਰ ਪੰਜਾਬੀ ਯੂਨੀਵਰਸਿਟੀ ਦੇ 16 ਅਧਿਆਪਕਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਯੂ. ਐੱਸ. ਏ. ਦੀ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ 2025 ਦੀ ਇਸ ਸੂਚੀ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ 15 ਅਧਿਆਪਕਾਂ ਦਾ ਨਾਮ ਇੱਕ ਸਾਲ ਦੇ ਅੰਕੜਿਆਂ ਉੱਤੇ ਅਧਾਰਿਤ ਸ਼ਰੇਣੀ ‘ਸਿੰਗਲ ਈਅਰ’ ਵਿੱਚ ਸ਼ਾਮਿਲ ਹੈ ਜਦੋਂ ਕਿ 11 ਅਧਿਆਪਕਾਂ ਦਾ ਨਾਮ ‘ਕੈਰੀਅਰ-ਲੌਂਗ ਲਿਸਟ’ ਨਾਮਕ ਸ਼ਰੇਣੀ ਵਿੱਚ ਸ਼ੁਮਾਰ ਹੈ। ਜਿ਼ਆਦਾਤਰ ਅਧਿਆਪਕ ਦੋਹੇਂ ਸ਼ਰੇਣੀਆਂ ਵਿੱਚ ਸ਼ਾਮਿਲ ਹੋਏ ਹਨ ਜਦੋਂ ਕਿ ਦੋਹੇਂ ਸ਼ਰੇਣੀਆਂ ਵਿੱਚ ਸ਼ਾਮਿਲ ਅਧਿਆਪਕਾਂ ਦੀ ਕੁੱਲ ਗਿਣਤੀ 16 ਬਣਦੀ ਹੈ।

ਜਿ਼ਕਰਯੋਗ ਹੈ ਕਿ ਇੱਕ ਸਾਲ ਵਾਲ਼ੀ ਸੂਚੀ 2024 ਵਿੱਚ ਕੀਤੀ ਗਈ ਖੋਜ ਦੇ ਅਧਾਰ ਉੱਤੇ ਤਿਆਰ ਕੀਤੀ ਗਈ ਹੈ। ਇਹ ਚੋਣ ਸੰਸਾਰ ਭਰ ਵਿੱਚ ਉੱਚ ਕੋਟੀ ਦੇ ਇੱਕ ਲੱਖ ਵਿਗਿਆਨੀਆਂ ਦੇ ਪ੍ਰਾਪਤ ਸੀ-ਸਕੋਰ (ਸਵੈ-ਸਾਈਟੇਸ਼ਨ ਤੋਂ ਬਿਨਾ ਅਤੇ ਨਾਲ਼) ਅਧਾਰ ਉੱਤੇ ਕੀਤੀ ਗਈ ਹੈ।

ਪੰਜਾਬੀ ਯੂਨੀਵਰਸਿਟੀ ਲਈ ਖੁਸ਼ੀ ਵਾਲ਼ੀ ਗੱਲ ਹੈ ਕਿ ਸੂਚੀ ਵਿੱਚ ਸ਼ਾਮਿਲ ਅਧਿਆਪਕਾਂ ਦੀ ਗਿਣਤੀ ਪੱਖੋਂ ਪਿਛਲੇ ਪੰਜ ਸਾਲਾਂ ਤੋਂ ਯੂਨੀਵਰਸਿਟੀ ਦਾ ਗਰਾਫ਼ ਲਗਾਤਾਰ ਵਧਦੇ ਕ੍ਰਮ ਵਿੱਚ ਹੀ ਰਿਹਾ ਹੈ। ਪਿਛਲੇ ਸਾਲ 2024 ਦੌਰਾਨ ਜਾਰੀ ਇਸ ਸੂਚੀ ਵਿੱਚ ‘ਸਿੰਗਲ ਈਅਰ’ ਸ਼੍ਰੇਣੀ ਵਿੱਚ ਇਹ ਗਿਣਤੀ 14 ਅਤੇ ‘ਕੈਰੀਅਰ ਲੌਂਗ ਲਿਸਟ’ ਵਿੱਚ 11 ਸੀ। ਇਸ ਤੋਂ ਪਹਿਲਾਂ ‘ਸਿੰਗਲ ਈਅਰ’ ਸ਼੍ਰੇਣੀ ਵਿੱਚ 2023 ਦੌਰਾਨ 14, 2022 ਦੌਰਾਨ 11, 2021 ਦੌਰਾਨ 12 ਅਤੇ 2020 ਦੌਰਾਨ 10 ਅਧਿਆਪਕ ਇਸ ਸੂਚੀ ਵਿੱਚ ਸ਼ਾਮਿਲ ਹੋਏ। ਇਸੇ ਤਰ੍ਹਾਂ ‘ਕੈਰੀਅਰ ਲੌਂਗ ਲਿਸਟ’ ਵਿੱਚ 2023 ਦੌਰਾਨ 8, 2022 ਦੌਰਾਨ 5, 2021 ਦੌਰਾਨ 7, 2020 ਦੌਰਾਨ ਤਿੰਨ ਅਧਿਆਪਕ ਇਸ ਸੂਚੀ ਵਿੱਚ ਸ਼ਾਮਿਲ ਸਨ।

ਇੱਕ ਸਾਲ ਦੇ ਅੰਕੜਿਆਂ ਉੱਤੇ ਅਧਾਰਿਤ ਸ਼ਰੇਣੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਜਿਨ੍ਹਾਂ 15 ਫ਼ੈਕਲਟੀ ਮੈਂਬਰਾਂ ਦੇ ਨਾਮ ਦਰਜ ਹੋਏ ਹਨ ਉਨ੍ਹਾਂ ਵਿੱਚ ਡਾ. ਰਾਮ ਸਰੂਪ ਸਿੰਘ, ਡਾ. ਪੁਨੀਤਪਾਲ, ਡਾ. ਯੋਗਿਤਾ ਬਾਂਸਲ, ਡਾ. ਰਾਜੇਸ਼ ਕੁਮਾਰ ਗੋਇਲ, ਡਾ. ਅਸ਼ੋਕ ਕੁਮਾਰ ਤਿਵਾੜੀ, ਡਾ. ਨਿਰਮਲ ਸਿੰਘ, ਡਾ. ਦੀਪਕ ਕੁਮਾਰ, ਡਾ. ਅਮਨਪ੍ਰੀਤ ਕੌਰ, ਡਾ. ਓਮ ਸਿਲਾਕਾਰੀ, ਡਾ. ਨਰਿੰਦਰ ਪਾਲ ਸਿੰਘ, ਡਾ. ਅਸ਼ੋਕ ਕੁਮਾਰ ਮਲਿਕ , ਡਾ. ਅਮਤੇਸ਼ਵਰ ਸਿੰਘ ਜੱਗੀ, ਡਾ. ਪਰਵੀਨ ਲਤਾ, ਡਾ. ਵਿਨੋਦ ਕੁਮਾਰ ਅਤੇ ਡਾ. ਐੱਸ. ਕੇ. ਅਸ਼ੋਕ ਕੁਮਾਰ ਸ਼ਾਮਿਲ ਹਨ।

ਕੈਰੀਅਰ ਲੌਂਗ ਲਿਸਟ ਵਿੱਚ ਡਾ. ਬੀ.ਬੀ. ਚੰਦਨ ਸਿੰਘ, ਡਾ. ਅਮਤੇਸ਼ਵਰ ਸਿੰਘ ਜੱਗੀ, ਡਾ. ਅਸ਼ੋਕ ਕੁਮਾਰ ਮਲਿਕ, ਡਾ. ਵਿਨੋਦ ਕੁਮਾਰ, ਡਾ. ਰਾਮ ਸਰੂਪ ਸਿੰਘ, ਡਾ. ਐੱਸ.ਕੇ. ਅਸ਼ੋਕ ਕੁਮਾਰ, ਡਾ. ਪ੍ਰਵੀਨ ਲਤਾ, ਡਾ. ਓਮ ਸਿਲਾਕਾਰੀ, ਡਾ. ਨਿਰਮਲ ਸਿੰਘ, ਡਾ. ਅਮਨਪ੍ਰੀਤ ਕੌਰ ਅਤੇ ਡਾ. ਅਸ਼ੋਕ ਕੁਮਾਰ ਤਿਵਾੜੀ ਸ਼ਾਮਿਲ ਹਨ।

Advertisement
Advertisement
Advertisement
Advertisement
Scroll to Top