Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 6:40 am

+91 90915 01313 , +91 90916 01313

punjabbanni@gmail.com
punjabbani@yahoo.com

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਫੁੱਟਬਾਲ ਵਿੱਚ ਹਾਸਲ ਕੀਤਾ ਤੀਜਾ ਸਥਾਨ

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਫੁੱਟਬਾਲ ਵਿੱਚ ਹਾਸਲ ਕੀਤਾ ਤੀਜਾ ਸਥਾਨ

ਪਟਿਆਲਾ – ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਅੰਡਰ-14 ਲੜਕੀਆ ਦੀ ਫੁੱਟਬਾਲ ਟੀਮ ਨੇ ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ) ਦੀ ਅਗਵਾਈ ਵਿੱਚ ਜ਼ੋਨ ਪਟਿਆਲਾ-2 ਦੇ ਜ਼ੋਨਲ ਟੂਰਨਾਮੈਂਟ ਵਿੱਚ ਭਾਗ ਲਿਆ।

ਸਕੂਲ ਦੀ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ ਵਿੱਚ ਅਨਮ ਬੀ ਪੁੱਤਰੀ ਮਹੁੰਮਦ ਪਰਵੇਜ਼, ਆਂਚਲ ਪੁੱਤਰੀ ਰਾਮਦੀਨ, ਆਰੂਸ਼ੀ ਪੁੱਤਰੀ ਮਨਪ੍ਰੀਤ ਸਿੰਘ, ਜਸਮੀਤ ਕੌਰ ਪੁੱਤਰੀ ਰਵਿੰਦਰ ਸਿੰਘ, ਲਵਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ, ਮੁਨਾਲੀ ਕੁਮਾਰੀ ਪੁੱਤਰੀ ਰਾਣਾ ਪਾਸਵਾਨ, ਨੰਦਨੀ ਪੁੱਤਰੀ ਦੀਪਕ, ਪ੍ਰੀਤੀ ਕੁਮਾਰੀ ਪੁੱਤਰੀ ਗਣੇਸ਼ ਕੁਮਾਰ, ਸੰਧਿਆ ਪੁੱਤਰੀ ਲਲਿਤ ਕੁਮਾਰ, ਸਨੇਹਾ ਪੁੱਤਰੀ ਰਾਹੁਲ ਪਾਸਵਾਨ, ਜਸਮੀਨ ਕੌਰ ਪੁੱਤਰੀ ਧਰਮਪਾਲ ਸਿੰਘ, ਜਸਮੀਨ ਕੌਰ ਪੁੱਤਰੀ ਪਵਨ ਕੁਮਾਰ, ਪਾਇਲ ਪੁੱਤਰੀ ਰਾਜੇਸ਼ ਕੁਮਾਰ, ਮਮਤਾ ਕੁਮਾਰੀ ਅਵਸਥੀ ਪੁੱਤਰੀ ਰਾਜੂ, ਰੋਸ਼ਨੀ ਕੁਮਾਰੀ ਪੁੱਤਰੀ ਦੇਵੇਂਦਰ ਸਾਹ, ਸੋਨਾਲੀ ਕੁਮਾਰੀ ਪੁੱਤਰੀ ਰਾਣਾ ਪਾਸਵਾਨ, ਪ੍ਰਤਿਮਾ ਪੁੱਤਰੀ ਸੁਰਿੰਦਰ ਅਤੇ ਦਮਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ ਸ਼ਾਮਲ ਸਨ।

ਸਕੂਲ ਦੀ ਅੰਡਰ-14 ਲੜਕੀਆ ਦੀ ਫੁੱਟਬਾਲ ਟੀਮ ਨੇ ਜ਼ੋਨਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਸਕੂਲ ਦੀ ਫੁੱਟਬਾਲ ਟੀਮ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਨਿਖਾਰ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰੇਗੀ। ਸ੍ਰੀਮਤੀ ਰਵਿੰਦਰਪਾਲ ਕੌਰ ਜੀ (ਸਕੂਲ ਇੰਚਾਰਜ) ਨੇ ਸ੍ਰੀਮਤੀ ਮਮਤਾ ਰਾਣੀ ਜੀ ਅਤੇ ਫੁੱਟਬਾਲ ਟੀਮ ਦੇ ਸਮੂਹ ਖਿਡਾਰੀਆਂ ਨੂੰ ਇਸ ਸਫਲਤਾ ਲਈ ਵਧਾਈ ਦਿਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਅਤੇ ਸ੍ਰੀਮਤੀ ਲੀਨਾ (ਸ.ਸ. ਮਿਸਟ੍ਰੈਸ) ਮੋਜੂਦ ਸਨ।

Advertisement
Advertisement
Advertisement
Advertisement
Scroll to Top