Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 11:03 am

+91 90915 01313 , +91 90916 01313

punjabbanni@gmail.com
punjabbani@yahoo.com

ਰਿ਼ਸਤੇ ਤਾਰ ਤਾਰ : ਮਾਂ ਨੇ ਧੀ ਨੂੰ ਸੁਟਿਆ ਝੀਲ ਵਿਚ ਹੋਈ ਮੌਤ, ਜਾਂਚ ਸ਼ੁਰੂ

ਰਿ਼ਸਤੇ ਤਾਰ ਤਾਰ : ਮਾਂ ਨੇ ਧੀ ਨੂੰ ਸੁਟਿਆ ਝੀਲ ਵਿਚ ਹੋਈ ਮੌਤ, ਜਾਂਚ ਸ਼ੁਰੂ

ਦਿੱਲੀ, 18 ਸਤੰਬਰ : ਅੱਜ ਇਕ ਰਿਸ਼ਤੇ ਉਦੋ ਫਿਰ ਤਾਰ ਤਾਰ ਹੋ ਗਏ, ਜਦੋ ਇਕ ਮਾਂ ਨੇ ਆਪਣੀ ਹੀ ਛੋਟੀ ਜਿਹੀ ਧੀ ਨੂੰ ਝੀਲ ਵਿਚ ਸੁਟ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸਦੀ ਲਾਸ਼ ਮਿਲਣ ਤੋ ਬਾਅਦ ਪੁਲਸ ਵੱਲੋ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਦੇ ਅਨੁਸਾਰ ਰਾਜਸਥਾਨ ਦੇ ਅਜਮੇਰ ਵਿੱਚ ਅੰਨਾ ਸਾਗਰ ਝੀਲ ’ਚ ਤਿੰਨ ਸਾਲਾ ਬੱਚੀ ਨੂੰ ਸੁੱਟਣ ਦੇ ਦੋਸ਼ ਹੇਠ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਮਹਿਲਾ ਨੇ ਬੱਚੀ ਨੂੰ ਕਥਿਤ ਤੌਰ ’ਤੇ ਝੀਲ ’ਚ ਸੁੱਟ ਕੇ ਮਾਰਨ ਤੋਂ ਪਹਿਲਾਂ ਉੱਥੇ ਕਾਫ਼ੀ ਸਮਾਂ ਬਿਤਾਇਆ। ਇਹ ਹਾਦਸਾ ਮੰਗਲਵਾਰ ਰਾਤ ਵਾਪਰਿਆ। ਮਹਿਲਾ ਦੀ ਪਛਾਣ ਅੰਜਲੀ ਸਿੰਘ (28) ਵਜੋਂ ਹੋਈ। ਅੰਜਲੀ ਆਪਣੀ ਧੀ ਕਾਵਿਆ ਨੂੰ ਲੈ ਕੇ ਕੁੱਝ ਸਮਾਂ ਝੀਲ ’ਤੇ ਸੈਰ ਕਰਦੀ ਰਹੀ।

ਦਸ ਦਈਏ ਕਿ ਉੱਤਰ ਪ੍ਰਦੇਸ਼ ਦੀ ਮੂਲ ਵਾਸੀ ਅੰਜਲੀ ਅਜਮੇਰ ਦੇ ਇੱਕ ਵਿਅਕਤੀ ਨਾਲ ਲਿਵ-ਇਨ ’ਚ ਰਹਿ ਰਹੀ ਸੀ। ਸਰਕਲ ਅਧਿਕਾਰੀ ਰੁਦਰਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਮਹਿਲਾ ਨੇ ਸ਼ੁਰੂ ਵਿੱਚ ਆਪਣੀ ਧੀ ਦੇ ਲਾਪਤਾ ਹੋਣ ਬਾਰੇ ਝੂਠੀ ਕਹਾਣੀ ਘੜ ਕੇ ਆਪਣੇ ਸਾਥੀ ਨੂੰ ਗੁੰਮਰਾਹ ਕੀਤਾ ਸੀ।

ਪੁਲੀਸ ਨੇ ਦੱਸਿਆ, ‘‘ਇੱਕ ਔਰਤ ਦੇਰ ਰਾਤ ਚੌਪਾਟੀ ’ਤੇ ਘੁੰਮ ਰਹੀ ਸੀ। ਜਦੋਂ ਇਲਾਕੇ ਵਿੱਚ ਗਸ਼ਤ ਕਰ ਰਹੀ ਇੱਕ ਪੁਲੀਸ ਟੀਮ ਨੇ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਧੀ ਲਾਪਤਾ ਹੋ ਗਈ ਹੈ ਅਤੇ ਉਹ ਉਸ ਨੂੰ ਲੱਭ ਰਹੀ ਹੈ। ਉਸ ਨੇ ਬੱਚੇ ਦੀ ਭਾਲ ਵਿੱਚ ਪੁਲੀਸ ਦੀ ਮਦਦ ਤੋਂ ਵੀ ਇਨਕਾਰ ਕਰ ਦਿੱਤਾ। ਇਸ ਉਪਰੰਤ ਪੁਲੀਸ ਟੀਮ ਚਲੀ ਗਈ ਅਤੇ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਘਾਲੀ। ਇੱਕ ਫੁਟੇਜ ਵਿੱਚ ਮਹਿਲਾ ਬੱਚੀ ਨਾਲ ਘੁੰਮਦੀ ਦਿਖਾਈ ਰਹੀ ਸੀ ਅਤੇ ਦੂਜੀ ਵਿੱਚ ਉਹ ਇਕੱਲੀ ਸੀ। ਇਸਤੋਂ ਬਾਅਦ ਪੁਲੀਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਬੁੱਧਵਾਰ ਸਵੇਰੇ ਕੁੜੀ ਦੀ ਲਾਸ਼ ਝੀਲ ਵਿੱਚੋਂ ਮਿਲੀ, ਜਿਸਨੂੰ ਲੈ ਕੇ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement
Advertisement
Advertisement
Scroll to Top