Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 3:22 am

+91 90915 01313 , +91 90916 01313

punjabbanni@gmail.com
punjabbani@yahoo.com

ਵਿਕਸਿਤ ਭਾਰਤ ਦੀ ਕਲਪਨਾ - "ਸੇਵਾ ਪਰਵ" ਆਰਟਿਸਟ ਕੈਂਪ

ਵਿਕਸਿਤ ਭਾਰਤ ਦੀ ਕਲਪਨਾ - "ਸੇਵਾ ਪਰਵ" ਆਰਟਿਸਟ ਕੈਂਪ

 ਪਟਿਆਲਾ, 25 ਸਤੰਬਰ— ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਸਭਿਆਚਾਰਕ ਮੰਤਰਾਲਾ,ਭਾਰਤ ਸਰਕਾਰ) ਪਟਿਆਲਾ ਨੇ “ਸੇਵਾ ਪਰਵ” ਆਰਟਿਸਟ ਕੈਂਪ ਦੇ ਤਹਿਤ ਵਿਕਸਿਤ ਭਾਰਤ ਦੀ ਕਲਪਨਾ ਨੂੰ ਕੈਨਵਸ ਉੱਤੇ ਇੰਝ ਦਰਸ਼ਾਇਆ ਕਿ ਜਿਸ ਵਿੱਚ ਕਲਾਕਾਰਾਂ ਨੇ ਆਪਣੇ ਰੰਗਾਂ ਨਾਲ ਵਿਕਸਿਤ ਭਾਰਤ ਦੀ ਸੱਭਿਆਚਾਰਕ ਸੰਸਕ੍ਰਿਤੀ ਨੂੰ ਸਜਾਂਦੇ ਹੋਏ ਅਜਿਹੇ ਰੰਗ ਨਾਲ ਭਰ ਦਿੱਤਾ ਕਿ ਸੱਚ ਮੁੱਚ ਸਾਰੇ ਕਲਾਕਾਰਾਂ ਦੀਆਂ ਸਾਰੀ ਕ੍ਰਿਤੀਆਂ ਕੁਝ ਨਾ ਕੁਝ ਬਿਆਨ ਕਰ ਰਹੀਆਂ ਸਨ ।ਜਿਸ ਵਿੱਚ ਵਿਸ਼ਵ ਸੰਸਕ੍ਰਿਤੀ ਦੀ ਸੰਸਕ੍ਰਿਤੀ ਵਿੱਚ ਸ਼ਾਮਿਲ ਭਾਰਤ ਦੀ ਸੰਸਕ੍ਰਿਤੀ ਸਭ ਤੋਂ ਮੋਹਰੀ ਕਤਾਰ ਵਿੱਚ ਸ਼ਾਮਿਲ ਹੈ।

ਇਸ ਸੇਵਾ ਪਰਵ ਵਿੱਚ 710 ਦੇ ਕਰੀਬ ਪ੍ਰੋਫੈਸ਼ਨਲ, ਕਾਲਜ ਅਤੇ ਸਕੂਲੀ ਵਿਦਿਆਰਥੀਆਂ ਨੇ ਆਪਣੇ ਆਪਣੇ ਸ਼੍ਰੇਣੀ ਵਿੱਚ ਸ਼ਾਮਿਲ ਹੁੰਦੇ ਹੋਏ ਵਿਕਸਿਤ ਭਾਰਤ ਦੀ ਕਲਪਨਾ ਨੂੰ ਆਪਣੇ ਆਪਣੇ ਵੱਖ-ਵੱਖ ਰੰਗਾਂ ਨਾਲ ਸਜਾਇਆ ।ਇਸ ਮੌਕੇ ਇਸ ਸਮਾਗਮ ਦੀ ਸ਼ੋਭਾ ਵਧਾਉਣ ਲਈ ਅਤੇ ਕਲਾਕਾਰ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਜਫਰ ਅਤੇ ਸ੍ਰੀਮਤੀ ਸੁਨੀਤਾ ਧੀਰ ਪੰਜਾਬੀ ਫਿਲਮਾਂ ਦੀ ਐਕਟ੍ਰੈਸ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਸਨ।

ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਸ਼ਾਮਿਲ ਸਾਰੇ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਪੇਂਟਿੰਗਾਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਇਸ ਸ਼ੁਭ ਕਾਰਜ ਲਈ ਉਹਨਾਂ ਨੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਜਨਾਬ ਐਮ ਫੁਰਕਾਨ ਖਾਨ ਅਤੇ ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ ।ਇਸ “ਸੇਵਾ ਪਰਵ” ਆਰਟਿਸਟ ਕੈਂਪ ਦੀ ਸਫਲਤਾ ਲਈ ਕੇਂਦਰ ਦੇ ਨਿਰਦੇਸ਼ਕ ਜਨਾਬ ਐਮ ਫੁਰਕਾਨ ਖਾਨ ਨੇ ਜਿੱਥੇ ਭਾਗ ਲੈਣ ਵਾਲੇ ਸਾਰੇ ਕਲਾਕਾਰਾਂ ਨੂੰ ਵਧਾਈ ਦਿੱਤੀ ਉਥੇ ਨਾਲ ਹੀ ਉਹਨਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਆਰਟਿਸਟ ਕੈਂਪ ਵਿੱਚ ਜੇਤੂ ਕਲਾਕਾਰਾਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।

ਕਲਾਕਾਰ ਆਪਣੀ ਪੇਟਿੰਗ ਨੂੰ “ਸੇਵਾ ਪਰਵ” ਦੇ ਨਾਲ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਸਭਿਆਚਾਰਕ ਮੰਤਰਾਲਿਆ ਦੇ ਪੇਜ ਉੱਤੇ ਫੀਚਰ ਹੋਣ ਦਾ ਇੱਕ ਸੁਨਹਿਰੀ ਮੌਕਾ ਪ੍ਰਾਪਤ ਕਰ ਸਕਣਗੇ । ਕਿਉਂਕਿ 17 ਸਤੰਬਰ ਤੋਂ ਦੋ ਅਕਤੂਬਰ ਤੱਕ ਦੇਸ਼ ਭਰ ਦੇ 75 ਸਥਾਨਾਂ ਉੱਤੇ ਭਾਰਤ ਸਰਕਾਰ ਦੇ ਸੰਸਕ੍ਰਿਤ ਮੰਤਰਾਲਿਆ ਨੇ ਦੇਸ਼ ਵਿਆਪੀ ਇਸ ਅਭਿਆਨ ਵਿੱਚ ਇਹਨਾਂ ਕੈਂਪਾਂ ਵਿੱਚ ਸ਼ਾਮਿਲ ਹੋਣ ਲਈ ਸਾਰੇ ਕਲਾਕਾਰਾਂ ਨੂੰ ਵਿਸ਼ੇਸ਼ ਰੂਪ ਵਿੱਚ ਸੱਦਾ ਦਿੱਤਾ ਹੈ। ਜਿਸ ਦੇ ਤਹਿਤ ਉੱਤਰ ਖੇਤੀ ਸਭਿਆਚਾਰਕ ਕੇਦਰ ਪਟਿਆਲਾ ਨੇ ਵੀ ਆਪਣੇ ਖੇਤਰ ਦੀ ਸ਼੍ਰੇਣੀ ਵਿੱਚ ਆਉਂਦੇ ਵੱਖ-ਵੱਖ ਰਾਜਾਂ ਜਿਵੇਂ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ ਦੇ ਨਾਲ ਅਤੇ ਹੋਰ ਰਾਜਾਂ ਵਿੱਚ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਹਨ ।ਜਿਸ ਨਾਲ ਵਿਕਸਿਤ ਭਾਰਤ ਦੀ ਕਲਪਨਾ ਅਤੇ ਭਾਰਤੀ ਸੰਸਕ੍ਰਿਤੀ ਦੀ ਝਲਕ ਦੇਖਣ  ਨੂੰ ਮਿਲਦੀ ਹੈ।

 

Advertisement
Advertisement
Advertisement
Advertisement
Scroll to Top