Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 11:03 am

+91 90915 01313 , +91 90916 01313

punjabbanni@gmail.com
punjabbani@yahoo.com

ਇਨਸਾਨੀਅਤ ਸ਼ਰਮਸ਼ਾਰ, ਬੱਚੇ ਨੂੰ ਮਾਰਨ ਲਈ ਕੀਤੀ ਦਰਿੰਦਗੀ

ਇਨਸਾਨੀਅਤ ਸ਼ਰਮਸ਼ਾਰ, ਬੱਚੇ ਨੂੰ ਮਾਰਨ ਲਈ ਕੀਤੀ ਦਰਿੰਦਗੀ

ਦਿਲੀ, 24 ਸਤੰਬਰ : ਰਾਜਸਥਾਨ ਵਿਖੇ ਇਕ ਛੋਟੇ ਜਿਹੇ 15 ਦਿਨਾਂ ਦੇ ਬਚੇ ਨੂੰ ਮਾਰਨ ਲਈ ਅੱਜ ਇਨਸਾਨੀਅਤ ਉਸ ਵੇਲੇ ਸ਼ਰਮਸ਼ਾਰ ਹੋ ਗਈ, ਜਦੋ ਉਸਦੇ ਮੂੰਹ ਵਿਚ ਪੱਥਰ ਪਾਕੇ ਮਾਰਨ ਲਈ ਜੰਗਲਾਂ ਵਿਚ ਸੁੱਟ ਦਿਤਾ ਗਿਆ। ਜਾਣਕਾਰੀ ਦੇ ਅਨੁਸਾਰ ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਬੱਚੇ ਨੂੰ ਜੰਗਲ ਵਿੱਚ ਸੁੱਟਣ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।ਜਿੱਥੇ ਇੱਕ 15 ਦਿਨਾਂ ਦੇ ਬੱਚੇ ਦੇ ਮੂੰਹ ਵਿੱਚ ਪੱਥਰ ਪਾ ਕੇ ਗੂੰਦ ਲਾਉਣ ਉਪਰੰਤ ਜੰਗਲ ਵਿੱਚ ਪੱਥਰਾਂ ਕੋਲ ਸੁੱਟ ਦਿੱਤਾ। ਪੁਲੀਸ ਨੇ ਦੱਸਿਆ ਕਿ ਬੱਚੇ ਦੇ ਰੋਣ ਦੀ ਆਵਾਜ਼ ਨੂੰ ਦਬਾਉਣ ਲਈ ਉਸਦਾ ਮੂੰਹ ਬੰਦ ਕੀਤਾ ਹੋਇਆ ਸੀ।

ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਬੱਚੇ ਨੂੰ ਮੰਡਲਗੜ੍ਹ ਦੇ ਸੀਤਾ ਕਾ ਕੁੰਡ ਮੰਦਿਰ ਨੇੜੇ ਇੱਕ ਪਸ਼ੂ ਚਰਾਉਣ ਵਾਲੇ ਨੇ ਦੇਖਿਆ। ਪੁਲੀਸ ਨੇ ਦੱਸਿਆ ਕਿ ਬੱਚਾ ਪੱਥਰਾਂ ਦੇ ਢੇਰ ਨੇੜੇ ਪਿਆ ਤੜਫ਼ ਰਿਹਾ ਸੀ ਅਤੇ ਉਸ ਦੇ ਮੂੰਹ ਵਿੱਚ ਪੱਥਰ ਫਸਿਆ ਹੋਇਆ ਸੀ ਅਤੇ ਗੂੰਦ ਨਾਲ ਬੰਦ ਕੀਤਾ ਹੋਇਆ ਸੀ।

ਪਸ਼ੂ ਚਰਾਉਣ ਵਾਲੇ ਨੇ ਹੋਰ ਨਜ਼ਦੀਕੀ ਲੋਕਾਂ ਨੂੰ ਸੁਚਿਤ ਕੀਤਾ, ਜਿਨ੍ਹਾਂ ਨੇ ਪੱਥਰ ਹਟਾਇਆ ਹਟਾਉਣ ਉਪਰੰਤ ਬੱਚੇ ਨੂੰ ਬਿਜੋਲੀਆ ਦੇ ਇੱਕ ਸਰਕਾਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਮੂੰਹ ਅਤੇ ਪੱਟ ’ਤੇ ਗੂੰਦ ਦੇ ਨਿਸ਼ਾਨ ਸਨ। ਪੁਲੀਸ ਨੇ ਕਿਹਾ, ‘‘ਬੱਚਾ ਲਗਭਗ 15 ਤੋਂ 20 ਦਿਨਾਂ ਦਾ ਹੈ ਅਤੇ ਇਲਾਜ ਅਧੀਨ ਹੈ। ਪੁਲਸ ਵਲੋ ਇਸ ਮਾਮਲੇ ਨੂੰ ਲੈ ਕੇ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Advertisement
Advertisement
Advertisement
Advertisement
Scroll to Top