Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 22 Aug 2026 | 11:28 pm

+91 90915 01313 , +91 90916 01313

punjabbanni@gmail.com
punjabbani@yahoo.com

ਯੂਨੀਵਰਸਿਟੀ ਦੇ 'ਬੋਟੈਨੀਕਲ ਗਾਰਡਨ' ਨੂੰ ਮਿਲਿਆ ਜਪਾਨੀ ਤਕਨੀਕ ਨਾਲ਼ ਤਿਆਰ ਟ੍ਰੈਕਟਰ

ਯੂਨੀਵਰਸਿਟੀ ਦੇ 'ਬੋਟੈਨੀਕਲ ਗਾਰਡਨ' ਨੂੰ ਮਿਲਿਆ ਜਪਾਨੀ ਤਕਨੀਕ ਨਾਲ਼ ਤਿਆਰ ਟ੍ਰੈਕਟਰ

ਪਟਿਆਲਾ, 23 ਸਤੰਬਰ- ਪੰਜਾਬੀ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਦੀ ਸਾਂਭ-ਸੰਭਾਲ਼ ਲਈ ਪ੍ਰਸਿੱਧ ਕੰਪਨੀ ਸੇਫ਼ੈਕਸ ਕੈਮੀਕਲਜ਼ (ਇੰਡੀਆ) ਲਿਮਟਿਡ, ਨਵੀਂ ਦਿੱਲੀ ਵੱਲੋਂ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਨੂੰ ਆਧੁਨਿਕ ਜਪਾਨੀ ਤਕੀਨਕ ਨਾਲ਼ ਤਿਆਰ ਇੱਕ ਟ੍ਰੈਕਟਰ ਮੁਹੱਈਆ ਕਰਵਾਇਆ ਗਿਆ ਹੈ। ਕੰਪਨੀ ਵੱਲੋਂ ਸੀ. ਐੱਸ. ਆਰ. ਗ੍ਰਾਂਟ ਤਹਿਤ ਦਾਨ ਕੀਤੇ ਗਏ ਇਸ ਟ੍ਰੈਕਟਰ ਦੇ ਨਾਲ਼ ਰੋਟਾਵੇਟਰ ਅਤੇ ਖੇਤੀਬਾੜੀ ਸਬੰਧੀ ਵਰਤੋਂ ਲਈ ਹੋਰ ਔਜ਼ਾਰ ਜਿਵੇਂ ਕਿ ਘਾਹ ਕੱਟਣ ਵਾਲੇ ਆਧੁਨਿਕ ਉਪਕਰਣ ਆਦਿ ਵੀ ਪ੍ਰਦਾਨ ਕੀਤੇ ਗਏ ਹਨ।
ਕੰਪਨੀ ਪ੍ਰਤੀਨਿਧੀ ਸ੍ਰੀ ਐੱਸ.ਕੇ. ਚੌਧਰੀ, ਜੋ ਕਿ ਯੂਨੀਵਰਸਿਟੀ ਦੇ ਬਨਸਪਤੀ ਵਿਭਾਗ ਦੇ ਹੀ ਸਾਬਕਾ ਵਿਦਿਆਰਥੀ ਹਨ, ਵੱਲੋਂ ਟ੍ਰੈਕਟਰ ਸਮੇਤ ਸਾਰਾ ਸਮਾਨ ਵਿਭਾਗ ਨੂੰ ਸੌਂਪਿਆ ਗਿਆ।
ਇਸ ਮੌਕੇ ਹਾਜ਼ਰ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੰਪਨੀ ਦਾ ਉਚੇਚਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਬਨਸਪਤੀ ਵਿਭਾਗ ਦਾ ਬੋਟੈਨੀਕਲ ਗਾਰਡਨ, ਜੋ ਕਿ ਵਿਸ਼ਵ ਪੱਧਰੀ ਪ੍ਰਸਿੱਧ ਬਗੀਚਿਆਂ ਵਿਚੋਂ ਇੱਕ ਹੈ, ਹੁਣ ਆਧੁਨਿਕ ਔਜ਼ਾਰਾਂ ਦੇ ਆਉਣ ਨਾਲ਼ ਹੋਰ ਬੁਲੰਦੀਆਂ ਹਾਸਿਲ ਕਰੇਗਾ। ਉਨ੍ਹਾਂ ਕਿਹਾ ਕਿ ਕਾਰਪੋਰੇਟ ਅਦਾਰਿਆਂ ਵੱਲੋਂ ਜਨਤਕ ਅਦਾਰਿਆਂ ਦੀ ਬਿਹਤਰੀ ਅਤੇ ਸੰਚਾਲਨ ਵਿੱਚ ਅਜਿਹੇ ਯੋਗਦਾਨ ਪਾਉਣ ਦੇ ਕਦਮਾਂ ਦਾ ਖੁੱਲ੍ਹੇ ਦਿਲ ਨਾਲ਼ ਸਵਾਗਤ ਹੋਣਾ ਚਾਹੀਦਾ ਹੈ।
ਇੱਕ ਹੋਰ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਾਲ਼ ਆਪਣੀ ਭਾਵਕ ਸਾਂਝ ਰੱਖਣ ਵਾਲ਼ੇ ਸਾਬਕਾ ਵਿਦਿਆਰਥੀ ਯੂਨੀਵਰਸਿਟੀ ਦਾ ਅਸਲ ਸਰਮਾਇਆ ਹਨ।
ਕੰਪਨੀ ਪ੍ਰਤੀਨਿਧੀ ਸ੍ਰੀ ਐਸ.ਕੇ. ਚੌਧਰੀ, ਨੇ ਇਸ ਮੌਕੇ ਬੋਲਦਿਆਂ ਆਪਣੇ ਬਨਸਪਤੀ ਵਿਭਾਗ ਅਤੇ ਯੂਨੀਵਰਸਿਟੀ ਪ੍ਰਤੀ ਸ਼ੁਭ ਇਛਾਵਾਂ ਅਤੇ ਭਾਵੁਕ ਯਾਦਾਂ ਦਾ ਇਜ਼ਹਾਰ ਕੀਤਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਿ ਇਨ੍ਹਾਂ ਯੰਤਰਾਂ ਨਾਲ਼ ਉਨ੍ਹਾਂ ਦੇ ਵਿਭਾਗ ਦਾ ਬੋਟੈਨੀਕਲ ਗਾਰਡਨ ਹੋਰ ਵਧੀਆ ਅਤੇ ਸੁੰਦਰ ਦਿੱਖ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਵੇਗਾ।
 ਵਿਭਾਗ ਮੁਖੀ ਪ੍ਰੋ. ਗੀਤਿਕਾ ਸਰਹਿੰਦੀ ਨੇ ਇਸ ਮੌਕੇ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਖੁਸ਼ੀ ਸਹਿਤ ਦੱਸਿਆ ਕਿ ਨਿਸ਼ਚੇ ਹੀ ਇਹ ਟ੍ਰੈਕਟਰ ਅਤੇ ਔਜ਼ਾਰ ਵਿਭਾਗ ਦੇ 22 ਏਕੜ ਵਿਚ ਸਥਾਪਿਤ ਬੋਟੈਨੀਕਲ ਗਾਰਡਨ ਅਤੇ ਕੰਜ਼ਰਵੇਟਰੀ ਦੀ ਸਾਂਭ-ਸੰਭਾਲ਼ ਨੂੰ ਆਧੁਨਿਕਤਾ ਸਹਿਤ ਹੋਰ ਵਧੀਆ ਤਰੀਕੇ ਨਾਲ਼ ਅਤੇ ਘੱਟ ਸਮੇਂ ਵਿਚ ਕਰਨ ਪੱਖੋਂ ਸਹਾਇਕ ਸਿੱਧ ਹੋਣਗੇ।
Advertisement
Advertisement
Advertisement
Advertisement
Scroll to Top