Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 9:43 am

+91 90915 01313 , +91 90916 01313

punjabbanni@gmail.com
punjabbani@yahoo.com

ਉਮੰਗ ਸੰਸਥਾ ਵੱਲੋਂ ਐਸ ਓ ਐਸ ਚਿਲਡਰਨ ਵਿਲੇਜ ਰਾਜਪੁਰਾ ਵਿੱਚ 100 ਤੋਂ ਵੱਧ ਬੂਟੇ ਲਗਾਏ

ਉਮੰਗ ਸੰਸਥਾ ਵੱਲੋਂ ਐਸ ਓ ਐਸ ਚਿਲਡਰਨ ਵਿਲੇਜ ਰਾਜਪੁਰਾ ਵਿੱਚ 100 ਤੋਂ ਵੱਧ ਬੂਟੇ ਲਗਾਏ

ਪਟਿਆਲਾ 4 ਅਕਤੂਬਰ  –  ਪਰਿਆਵਰਨ ਪ੍ਰਤੀ ਚੰਗੀ ਸ਼ੁਰੁਆਤ ਕਰਦਿਆਂ ਉਮੰਗ ਸੰਸਥਾ ਵੱਲੋਂ ਐਸ ਓ ਐਸ ਚਿਲਡਰਨ ਵਿਲੇਜ, ਰਾਜਪੁਰਾ ਵਿਖੇ ਵੱਡੇ ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸੰਸਥਾ ਦੀ ਟੀਮ ਨੇ ਨੁਮਾਇੰਦਿਆਂ ਦੇ  ਸਹਿਯੋਗ ਨਾਲ 100 ਤੋਂ ਵੱਧ ਬੂਟੇ ਲਗਾਏ।

ਇਸ ਮੌਕੇ ਸੰਸਥਾ ਦੇ ਮੈਂਬਰ ਰਜਿੰਦਰ ਕੁਮਾਰ ਖੰਨਾ, ਪਰਮਜੀਤ ਸਿੰਘ, ਵਿਮਲ ਸ਼ਰਮਾ ਤੋਂ ਇਲਾਵਾ ਐਸ ਓ ਐਸ ਚਿਲਡਰਨ ਵਿਲੇਜ ਦੇ ਨੁਮਾਇੰਦੇ ਡਾਇਰੈਕਟਰ ਸੰਜੀਵ ਕੁਮਾਰ ਭੱਟ, ਸਹਾਇਕ ਡਾਇਰੈਕਟਰ ਮੈਡਮ ਸੁਸ਼ਮਾ, ਕੋ ਵਰਕਰ ਕਰਨਦੀਪ ਸਿੰਘ, ਕੋ ਵਰਕਰ ਪਰਮੋਦ ਜੈਨ, ਕੋ ਵਰਕਰ ਰਵੀ ਪਾਂਡੇ, ਭਜਨ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਇਸ ਮੌਕੇ ਸੰਸਥਾ ਦੇ ਸੈਕਟਰੀ ਰਜਿੰਦਰ ਸਿੰਘ ਨੇ ਕਿਹਾ ਕਿ ਰੁੱਖ ਸਾਡੀ ਸਿਹਤ, ਵਾਤਾਵਰਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡੀ ਦੌਲਤ ਹਨ। ਜੇ ਅਸੀਂ ਚੰਗੀ ਸਿਹਤ ਅਤੇ ਸੁੱਚੇ ਵਾਤਾਵਰਣ ਵਾਲਾ ਭਵਿੱਖ ਚਾਹੁੰਦੇ ਹਾਂ ਤਾਂ ਹਰ ਨਾਗਰਿਕ ਨੂੰ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਮੋਢੀ ਬਣਨਾ ਚਾਹੀਦਾ ਹੈ.

ਉਨ੍ਹਾਂ ਨੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣੇ ਘਰਾਂ, ਸਕੂਲਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰੁੱਖ ਲਗਾਉਣ ਦੀ ਸ਼ੁਰੂਆਤ ਕਰਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਜੇ ਸਾਲ ਵਿੱਚ ਘੱਟੋ-ਘੱਟ ਇੱਕ ਰੁੱਖ ਵੀ ਲਗਾ ਦੇਵੇ ਤਾਂ ਕੁਝ ਸਾਲਾਂ ਵਿੱਚ ਸਾਡੇ ਇਲਾਕੇ ਦਾ ਚਿਹਰਾ ਬਦਲ ਸਕਦਾ ਹੈ।

ਇਸ ਮੌਕੇ ਐਸ ਓ ਐਸ ਚਿਲਡਰਨ ਵਿਲੇਜ ਦੇ ਪ੍ਰਬੰਧਕਾਂ ਨੇ ਉਮੰਗ ਸੰਸਥਾ ਦੀ ਇਸ ਮੁਹਿੰਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਇਸ ਕਿਸਮ ਦੇ ਪ੍ਰੋਗਰਾਮ ਬੱਚਿਆਂ ਨੂੰ ਪ੍ਰੇਰਨਾ ਦੇਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਅੰਤ ਵਿੱਚ, ਸਾਰੇ ਬੱਚਿਆਂ ਅਤੇ ਸੰਸਥਾ ਦੇ ਮੈਂਬਰਾਂ ਨੇ ਮਿਲਕੇ ਬੂਟਿਆਂ ਦੀ ਸੰਭਾਲ ਕਰਨ ਦਾ ਵੀ ਸੰਕਲਪ ਲਿਆ ਤਾਂ ਜੋ ਇਹ ਹਰੇ-ਭਰੇ ਰੁੱਖ ਭਵਿੱਖ ਵਿੱਚ ਸਮਾਜ ਨੂੰ ਸਾਫ ਹਵਾ ਅਤੇ ਛਾਂ ਪ੍ਰਦਾਨ ਕਰ ਸਕਣ।

Advertisement
Advertisement
Advertisement
Advertisement
Scroll to Top