Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 7:14 am

+91 90915 01313 , +91 90916 01313

punjabbanni@gmail.com
punjabbani@yahoo.com

ਇਜਰਾਇਲੀ ਜਲਸੈਨਾ ਨੇ ਰੋਕਿਆ ਗਾਜਾ ਵੱਲ ਵਧ ਰਿਹਾ ਸਮੁੰਦਰੀ ਬੇੜਾ

ਇਜਰਾਇਲੀ ਜਲਸੈਨਾ ਨੇ ਰੋਕਿਆ ਗਾਜਾ ਵੱਲ ਵਧ ਰਿਹਾ ਸਮੁੰਦਰੀ ਬੇੜਾ

ਦਿੱਲੀ, 2 ਅਕਤੂਬਰ : ਇਜਰਾਇਲ ਵਲੋ ਜਿਥੇ ਗਾਜਾ ਵਿਖੇ ਹਮਲੇ ਜਾਰੀ ਹਨ, ਉਥੇ ਹੁਣ ਗਾਜਾ ਵਿਚ ਸਹਾਇਤਾ ਪਹੁੰਚਾਉਣ ਦੇ ਇਰਾਦੇ ਨਾਲ ਆ ਰਹੇ ਇਕ ਬੇੜੇ ਨੂੰ ਇਜਰਾਇਲੀ ਸੁਰਖਿਆ ਬਲਾਂ ਵਲੋ ਰੋਕਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਜਲਸੈਨਾ ਨੇ ਬੁੱਧਵਾਰ ਰਾਤ ਨੂੰ ਗਾਜ਼ਾ ਦੀ ਸਾਗਰੀ ਨਾਕੇਬੰਦੀ ਵਿਚ ਸੰਨ੍ਹ ਲਾਉਣ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ।

ਜਲਸੈਨਾ ਨੇ ਭੂਮੱੱਧ ਸਾਗਰ ਵਿਚ ‘ਗਲੋਬਲ ਸੁਮੂਦ ਫਲੋਟਿਲਾ’ ਨੂੰ ਰੋਕ ਦਿੱਤਾ। ਕਰੀਬ 50 ਕਿਸ਼ਤੀਆਂ ਤੇ 500 ਕਾਰਕੁਨਾਂ ਵਾਲਾ ਇਹ ਬੇੜਾ ਗਾਜ਼ਾ ਦੇ ਸਾਹਿਲ ’ਤੇ ਮਾਨਵੀ ਸਹਾਇਤਾ ਪਹੁੰਚਾਉਣ ਦੇ ਇਰਾਦੇ ਨਾਲ ਰਵਾਨਾ ਹੋਇਆ ਸੀ।

ਇਨ੍ਹਾਂ ਵਿਚ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ, ਨੈਲਸਨ ਮੰਡੇਲਾ ਦਾ ਪੋਤਾ ਮੰਡਲਾ ਮੰਡੇਲਾ, ਬਾਰਸੀਲੋਨਾ ਦੀ ਸਾਬਕਾ ਮੇਅਰ ਐਡਾ ਕੋਲਾਓ ਤੇ ਕਈ ਯੂਰਪੀ ਸੰਸਦ ਮੈਂਬਰ ਸ਼ਾਮਲ ਸਨ। ਇਜ਼ਰਾਇਲੀ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਇਨ੍ਹਾਂ ਨੂੰ ਅਸ਼ਦੂਦ ਬੰਦਰਗਾਹ ਲਿਆ ਕੇ ਡਿਪੋਰਟ ਕੀਤਾ ਜਾਵੇਗਾ। ਇਸ ਦੇ ਬਾਵਜੂਦ, ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਗਾਜ਼ਾ ਦੀ ਨਾਕਾਬੰਦੀ ਤੋੜਨ ਦੇ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣਗੇ।

 

Advertisement
Advertisement
Advertisement
Advertisement
Scroll to Top