Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 2:17 pm

+91 90915 01313 , +91 90916 01313

punjabbanni@gmail.com
punjabbani@yahoo.com

ਪਿੰਡ ਕਪੂਰੀ 'ਚ 30 ਸਾਲਾਂ ਵਿਆਹੁਤਾ ਦੀ ਮੌਤ

ਪਿੰਡ ਕਪੂਰੀ 'ਚ 30 ਸਾਲਾਂ ਵਿਆਹੁਤਾ ਦੀ ਮੌਤ

ਘਨੌਰ, (ਪਟਿਆਲਾ), 24 ਮਈ 2025 : 30-year-old married woman dies in village Kapoori : ਥਾਣਾ ਘਨੌਰ ਪੁਲਿਸ ਕੋਲ ਸ਼ਿਕਾਇਤਕਰਤਾ ਬਲਦੇਵ ਰਾਜ ਪੁੱਤਰ ਸੋਮਨਾਥ ਵਾਸੀ ਸਾਹਬਪੁਰਾ ਥਾਣਾ ਸਦਰ ਜਿਲਾ ਅੰਬਾਲਾ ਹਰਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੀ ਲੜਕੀ ਮੁਮਤੇਸ਼ ਰਾਣੀ ਉਮਰ ਕਰੀਬ 30 ਸਾਲ ਦਾ ਵਿਆਹ ਮਿਤੀ 27/11/24 ਨੂੰ ਪਿੰਡ ਕਪੂਰੀ ਦੇ ਵਸਨੀਕ ਲਵਪ੍ਰੀਤ ਸਿੰਘ ਨਾਲ ਹੋਇਆ ਸੀ । ਜੋ ਵਿਆਹ ਤੋਂ ਕੁਝ ਦੇਰ ਬਾਅਦ ਮੇਰੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਸਨ । ਜਿਸ ਸਬੰਧੀ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਮ੍ਰਿਤਕ ਲੜਕੀ ਦੇ ਸਹੁਰੇ ਪਰਿਵਾਰ ਨਾਲ ਸਮਝਾਉਣਾ ਕੀਤਾ ਸੀ, ਜਿਸ ਤੇ ਇਹ ਮੇਰੀ ਲੜਕੀ ਮੁਮਤੇਸ਼ ਰਾਣੀ ਨੂੰ ਆਪਣੇ ਸਹੁਰੇ ਘਰ ਲੈ ਆਏ ਸੀ । ਮਿਤੀ 22/5/25 ਨੂੰ ਮੇਰੀ ਪਤਨੀ ਦੀ ਮੁਮਤੇਸ਼ ਰਾਣੀ ਨਾਲ ਗਲ ਹੋਈ ਸੀ, ਜੋ ਉਸ ਸਮੇ ਬਿਲਕੁੱਲ ਸਹੀ ਸਲਾਮਤ ਸੀ । ਜੋ ਕਿ ਬਾਅਦ ਵਿੱਚ ਮੇਰੀ ਸਾਲੀ ਬਬਲੀ ਦਾ ਫੋਨ ਆਇਆ ਕਿ ਮੁਮਤੇਸ਼ ਰਾਣੀ ਦੀ ਤਬੀਅਤ ਖਰਾਬ ਹੈ ।

ਲੜਕੀ ਪਰਿਵਾਰ ਨੇ ਲਗਾਇਆ ਦੋਸ਼

ਜਦੋ ਇਸ ਸਬੰਧੀ ਮੈਂ ਸਾਹਿਬ ਸਿੰਘ ਨਾਲ ਗੱਲ ਕੀਤੀ ਤਾ ਉਸਨੇ ਕਿਹਾ ਕਿ ਮੁਮਤੇਸ਼ ਰਾਣੀ ਹੁਣ ਠੀਕ ਹੈ । ਜੋ ਦਵਾਈ ਲੈ ਕੇ ਘਰ ਆ ਗਏ ਹਨ । ਫਿਰ ਮੁਮਤੇਸ਼ ਰਾਣੀ ਦੀ ਹਾਲਤ ਖਰਾਬ ਹੋਣ ਕਰਕੇ ਇਹ ਉਸਨੂੰ ਅੰਬਾਲਾ ਵਿਖੇ ਪ੍ਰਾਈਵੇਟ ਹਸਪਤਾਲ ਲੈ ਗਏ । ਮਿਤੀ 23/5/25 ਨੂੰ ਸਾਹਿਬ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਹਾਲਤ ਜਿਆਦ ਖਰਾਬ ਹੋਣ ਕਾਰਨ ਮੁਮਤੇਸ਼ ਰਾਣੀ ਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਹੈ, ਜਿਸ ਦੀ ਹਸਪਤਾਲ ਪੁੱਜਣ ਤੋਂ ਪਹਿਲਾ ਹੀ ਮੁਮਤੇਸ਼ ਰਾਣੀ ਦੀ ਮੋਤ ਹੋ ਗਈ । ਲੜਕੀ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਮ੍ਰਿਤਕ ਦੇ ਸਹੁਰੇ ਪਰਿਵਾਰ ਵੱਲੋ ਮੇਰੀ ਲੜਕੀ ਨੂੰ ਤੰਗ ਪ੍ਰੇਸ਼ਾਨ ਜਾ ਕੁੱਝ ਖਿਵਾ ਕੇ ਜਾ ਉਸ ਵੱਲੋ ਖਾ ਕੇ ਉਸਦੀ ਮੋਤ ਹੋਈ ਹੈ ।

ਕਿਹੜੇ ਕਿਹੜੇ ਵਿਰੁੱਧ ਮਾਮਲਾ ਕੀਤਾ ਗਿਆ ਹੈ ਦਰਜ

ਪੁਲਸ ਨੇ ਮ੍ਰਿਤਕ ਦੇ ਸਹੁਰੇ ਪਰਿਵਾਰ ਦੇ ਲਵਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ, ਸਾਹਿਬ ਸਿੰਘ ਪੁੱਤਰ ਗਿਆਨ ਸਿੰਘ, ਨਰਿੰਦਰ ਕੌਰ ਪਤਨੀ ਸਾਹਿਬ ਸਿੰਘ, ਮਹਿੰਦਰੋ ਕੌਰ ਪਤਨੀ ਗਿਆਨ ਸਿੰਘ ਵਾਸੀਆਨ ਕਪੂਰੀ ਦੇ 4 ਜੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ।
ਮ੍ਰਿਤਕ ਲੜਕੀ ਦਾ ਸੰਸਕਾਰ ਅੱਜ ਪੇਕਿਆਂ ਪਿੰਡ ਵਿੱਚ ਕਰ ਦਿੱਤਾ ਗਿਆ ।
Advertisement
Advertisement
Advertisement
Advertisement
Scroll to Top