Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 4:01 pm

+91 90915 01313 , +91 90916 01313

punjabbanni@gmail.com
punjabbani@yahoo.com

ਡੀਸੈਂਟ ਐਵਿਨਿਊ ਕਾਲੋਨੀ ਦੇ ਬਾਹਰ ਹੋਏ ਬੰਬ ਧਮਾਕੇ ਵਿਚ ਇਕ ਦੀ ਮੌਤ

ਡੀਸੈਂਟ ਐਵਿਨਿਊ ਕਾਲੋਨੀ ਦੇ ਬਾਹਰ ਹੋਏ ਬੰਬ ਧਮਾਕੇ ਵਿਚ ਇਕ ਦੀ ਮੌਤ

ਅੰਮ੍ਰਿਤਸਰ, 27 ਮਈ 2025 : One killed in bomb blast outside Descent Avenue Colony : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਮਜੀਠਾ ਰੋਡ ਬਾਈਪਾਸ ਵਿਖੇ ਬਣੀ ਡੀਸੈਂਟ ਐਵਿਨਿਊ ਕਾਲੋਨੀ ਦੇ ਬਾਹਰ ਹੋਏ ਇਕ ਬੰਬ ਧਮਾਕੇ (Bombings) ਵਿਚ ਜਿਸ ਵਿਅਕਤੀ ਦੇ ਹੱਥਾਂ ਪੈਰਾਂ ਤੇ ਚੀਥੜੇ ਤੱਕ ਉਡ ਗਏ ਉਥੇ ਉਸਦੀ ਹਸਪਤਾਲ ਲਿਜਾਉਣ ਤੋਂ ਬਾਅਦ ਮੌਤ ਵੀ ਹੋ ਗਈ ਹੈ ।

ਕੀ ਆਖਦੇ ਹਨ ਐਸ. ਐਸ. ਪੀ.

ਪੰਜਾਬ ਦੇ ਜਿ਼ਲਾ ਅੰਮ੍ਰਿਤਸਰ ਦੇ ਐਸ. ਐਸ. ਪੀ. ਮਨਿੰਦਰ ਸਿੰਘ (S. S. P. Maninder Singh) ਨੇ ਮੰਨਿਆ ਕਿ ਉਕਤ ਧਾਮਕੇ ਨੂੰ ਬੰਬ ਧਮਾਕਾ ਮੰਨਦਿਆਂ ਅੱਤਵਾਦੀ ਹਮਲੇ ਦਾ ਖਦਸ਼ਾ ਪ੍ਰਗਟ ਕਰਦਿਆਂ ਆਖਿਆ ਕਿ ਪਾਕਿਸਤਾਨ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ਾਂ ਘੜ ਰਿਹਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਜ਼ਖ਼ਮੀ ਵਿਅਕਤੀ ਹਥਿਆਰਾਂ ਦੀ ਖੇਪ ਲੈਣ ਆਇਆ ਸੀ ਕਿ ਇਸ ਦੌਰਾਨ ਇੱਕ ਧਮਾਕਾ ਹੋਇਆ ਅਤੇ ਉਸ ਦੇ ਖ਼ੁਦ ਦੇ ਹੀ ਚੀਥੜੇ ਉਡ ਗਏ ।

ਕੀ ਦੱਸਿਆ ਪ੍ਰਤੱਖ ਦਰਸ਼ੀ ਨੇ :

ਮਜੀਠਾ ਬਾਈਪਾਸ ਰੋਡ ਤੇ ਡੀਸੈਂਟ ਕਾਲੋਨੀ ਦੇ ਬਾਹਰ ਹੋਏ ਬੰਬ ਧਮਾਕੇ ਦੇ ਇਕ ਪ੍ਰਤੱਖ ਦਰਸ਼ੀ (clairvoyant) ਨੇ ਦੱਸਿਆ ਕਿ ਸਵੇਰੇ ਹੋਣ ਵਾਲਾ ਇਕ ਜੋਰਦਾਰ ਧਮਾਕਾ ਸੀ ਤੇ ਜਦੋਂ ਧਮਾਕੇ ਦੀ ਆਵਾਜ਼ ਸੁਣਨ ਤੇ ਉਸ ਵੱਲ ਭੱਜੇ ਤਾਂ ਮੌਕੇ ਤੇ ਦੇਖਣ ਵਿਚ ਆਇਆ ਕਿ ਧਮਾਕਾ ਹੋਣ ਨਾਲ ਇਕ ਵਿਅਕਤੀ ਬਹੁਤ ਜਿ਼ਆਦਾ ਚੀਖ ਰਿਹਾ ਸੀ ਤੇ ਹਾਲਾਤ ਅਜਿਹੇ ਹੋਏ ਪਏ ਸਨ ਕਿ ਧਮਾਕੇ ਦਾ ਸਿ਼ਕਾਰ ਵਿਅਕਤੀ ਦੇ ਹੱਥ ਅਤੇ ਲੱਤਾਂ ਉੱਡ ਗਈਆਂ ਸਨ ।

ਕੀ ਆਖਿਆ ਬਾਰਡਰ ਰੇਂਜ ਦੇ ਡੀ. ਆਈ. ਜੀ. ਨੇ :

ਉਕਤ ਬੰਬ ਧਮਾਕੇ ਦੀ ਘਟਨਾ ਸਬੰਧੀ ਬਾਰਡਰ ਰੇਂਜ ਦੇ ਡੀ. ਆਈ. ਜੀ. ਸਤਿੰਦਰ ਸਿੰਘ (D. I. G. Satinder Singh) ਨੇ ਆਖਿਆ ਕਿ ਇਹ ਵਿਅਕਤੀ ਲਾਜ਼ਮੀ ਤੌਰ `ਤੇ ਕਿਸੇ ਅੱਤਵਾਦੀ ਸੰਗਠਨ ਦੁਆਰਾ ਰੱਖੇ ਗਏ ਹਥਿਆਰਾਂ ਦੀ ਖੇਪ (Weapons shipment) ਲੈਣ ਲਈ ਇੱਥੇ ਆਇਆ ਸੀ । ਉਕਤ ਧਮਾਕਾ ਜੋ ਖੰਭੇ ਦੇ ਨੇੜੇ ਹੋਇਆ ਹੈ ਦੇ ਚਲਦਿਆਂ ਹੋ ਸਕਦਾ ਹੈ ਕਿ ਅੱਤਵਾਦੀਆਂ ਨੇ ਇਸ ਖੰਭੇ ਨੂੰ ਹੀ ਆਪਣਾ ਟਿਕਾਣਾ ਬਣਾਇਆ ਹੋਵੇ ਅਤੇ ਇੱਥੇ ਹਥਿਆਰਾਂ ਦੀ ਖੇਪ ਛੁਪਾਈ ਹੋਵੇ ।  ਉਨ੍ਹਾਂ ਮੁਤਾਬਕ ਮ੍ਰਿਤਕ ਵਿਅਕਤੀ (Deceased person) ਦੀ ਪਛਾਣ ਕੀਤੀ ਜਾ ਰਹੀ ਹੈ ਤੇ ਉਸਦੀ ਜੇਬ ਵਿੱਚੋਂ ਵੀ ਕੁਝ ਸਬੂਤ ਮਿਲੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਕਿਸੇ ਅੱਤਵਾਦੀ ਸੰਗਠਨ ਲਈ ਕੰਮ ਕਰ ਰਿਹਾ ਸੀ ਪਰ ਹਾਲੇ ਕਲੀਅਰ ਨਹੀਂ ਹੋ ਸਕਿਆ ਹੈ ਕਿ ਇਹ ਕਿਸ ਸੰਗਠਨ ਨਾਲ ਜੁੜਿਆ ਹੋਇਆ ਹੈ ।

Read More : ਚੰਡੀਗੜ੍ਹ ਵਿੱਚ ਬੰਬ ਧਮਾਕੇ ਕਾਰਨ ਪੁਲਸ ਅਧਿਕਾਰੀਆਂ ਦੇ ਤਬਾਦਲੇ

Advertisement
Advertisement
Advertisement
Advertisement
Scroll to Top