Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 11:58 am

+91 90915 01313 , +91 90916 01313

punjabbanni@gmail.com
punjabbani@yahoo.com

ਬੁਲੇਟ ਮੋਟਰਸਾਈਕਲ ਚੋਰੀ ਕਰਦਾ ਨੌਜਵਾਨ ਕਾਬੂ

ਬੁਲੇਟ ਮੋਟਰਸਾਈਕਲ ਚੋਰੀ ਕਰਦਾ ਨੌਜਵਾਨ ਕਾਬੂ

ਨਾਭਾ, 19 ਮਈ 2025 : Youth arrested for stealing Bullet motorcycle : ਨਾਭਾ ਦੇ ਨਾਗਰਾ ਵਾਲੇ ਚੌਂਕ ਵਿਖੇ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ । ਜਦੋਂ ਚਾਰ ਨੌਜਵਾਨਾਂ ਵੱਲੋਂ ਬੁਲੇਟ ਮੋਟਰਸਾਈਕਲ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਰਹੇ ਸੀ ਤਾਂ ਮੌਕੇ ਤੇ ਬੁਲੇਟ ਮੋਟਰਸਾਈਕਲ ਦੇ ਮਾਲਕ ਬਲਵਿੰਦਰ ਸਿੰਘ ਨੂੰ ਸੀ. ਸੀ. ਟੀ. ਵੀ. ਕੈਮਰੇ ਦੇਖਣ ਉਪਰੰਤ ਫੋਨ ਆਇਆ ਕਿ ਤੇਰਾ ਬੁਲੇਟ ਮੋਟਰਸਾਈਕਲ ਕੋਈ ਚੁੱਕ ਕੇ ਜਾ ਰਿਹਾ ਹੈ ਤਾਂ ਉਸ ਨੇ ਵੇਖਿਆ ਤਾਂ ਮੋਟਰਸਾਈਕਲ ਉਸ ਜਗ੍ਹਾ ਤੇ ਨਹੀਂ ਸੀ ਅਤੇ ਜੋ ਥੋੜੀ ਦੂਰ ਜਾ ਕੇ ਵੇਖਿਆ ਤਾਂ ਮੋਟਰ ਸਾਈਕਲ ਨੂੰ ਰੋਡ ਕੇ ਲੈ ਕੇ ਜਾ ਰਹੇ ਸਨ ਤਾਂ ਮੌਕੇ ਤੇ ਜਦੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਤਿੰਨ ਚੋਰ ਮੌਕੇ ਤੋਂ ਭੱਜ ਗਏ ਅਤੇ ਇੱਕ ਚੋਰ ਮੌਕੇ ਤੇ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਉਸ ਦੀ ਖੂਬ ਛਿੱਤਰ ਪਰੇਡ ਕੀਤੀ ।

ਤਿੰਨ ਨੌਜਵਾਨ ਭੱਜਣ ਵਿੱਚ ਹੋਏ ਕਾਮਯਾਬ

ਇਸ ਮੌਕੇ ਤੇ ਬੁਲੇਟ ਮੋਟਰਸਾਈਕਲ ਦੇ ਮਾਲਿਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੋਟਰਸਾਈਕਲ ਮੈਂ ਕਿਸਤਾਂ ਤੇ ਲਿਆ ਹੋਇਆ ਅਤੇ ਅਜੇ ਅੱਠ ਕਿਸਤਾਂ ਮੇਰੀਆਂ ਬਾਕੀਆਂ ਹਨ ਜੇਕਰ ਮੇਰਾ ਬੁਲੇਟ ਮੋਟਰਸਾਈਕਲ ਹੀ ਚੋਰੀ ਹੋ ਜਾਂਦਾ ਤਾਂ ਮੈਂ ਤਾਂ ਪੱਟਿਆ ਜਾਂਦਾ । ਕਿਉਂਕਿ ਇਸ ਵਹੀਕਲ ਦੇ ਸਹਾਰੇ ਹੀ ਮੈਂ ਆਪਣਾ ਕੰਮ ਕਾਜ ਕਾਰ ਰਿਹਾ ।

ਬੁਲੇਟ ਮੋਟਰਸਾਈਕਲ ਜਦੋਂ ਚੋਰੀ ਹੋ ਰਿਹਾ ਸੀ ਤਾਂ ਦੁਕਾਨ ਮਾਲਕ ਵੱਲੋਂ ਮੈਨੂੰ ਕਿਹਾ ਗਿਆ ਤੇਰਾ ਬੁਲੇਟ ਮੋਟਰਸਾਈਕਲ ਕਿੱਥੇ ਹੈ ਉਹ ਸੀ. ਸੀ. ਟੀ. ਵੀ. ਰਾਹੀਂ ਫੋਨ ਤੇ ਇਹ ਸਭ ਕੁਝ ਦੇਖ ਰਿਹਾ ਸੀ, ਜੇਕਰ ਉਹ ਮੌਕੇ ਤੇ ਫੋਨ ਤੇ ਸੀ. ਸੀ. ਟੀ. ਵੀ. ਨਹੀਂ ਵੇਖਦਾ ਤਾਂ ਸ਼ਾਇਦ ਮੇਰਾ ਹੁਣ ਤੱਕ ਬੁਲੇਟ ਵੀ ਚੋਰੀ ਹੋ ਗਿਆ ਹੁੰਦਾ। ਮੈਂ ਤਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ ।

Read More : ਪੁਲਿਸ ਵੱਲੋਂ ਚੋਰੀ ਦੇ 16 ਮੋਟਰਸਾਈਕਲਾ ਸਮੇਤ ਵੱਡਾ ਚੋਰ ਗਿਰੋਹ ਕਾਬੂ

Advertisement
Advertisement
Advertisement
Advertisement
Scroll to Top