Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 12:40 pm

+91 90915 01313 , +91 90916 01313

punjabbanni@gmail.com
punjabbani@yahoo.com

ਪਾਣੀ ਪ੍ਰੋਜੈਕਟ ਨੂੰ ਲੈ ਕੇ ਆਪ ਤੇ ਭਾਜਪਾ ਆਹਮੋ ਸਾਹਮਣੇ

ਪਾਣੀ ਪ੍ਰੋਜੈਕਟ ਨੂੰ ਲੈ ਕੇ ਆਪ ਤੇ ਭਾਜਪਾ ਆਹਮੋ ਸਾਹਮਣੇ

ਪਟਿਆਲਾ, 21 ਮਈ 2025 : AAP and BJP face off over water project : ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰ 40 ਤੋਂ ਕੌਂਸਲਰ ਤੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਸੈਕਟਰੀ ਅਨੁਜ ਖੋਸਲਾ ਨੇ ਅੱਜ ਐਲ. ਐਂਡ ਟੀ. ਕੰਪਨੀ ਵਲੋਂ ਪਾਣੀ ਦੀ ਪਾਈਪ ਲਾਈਨਾਂ ਦੇ ਕੰਮ ਵਿਚ ਬੇਤਰਤੀਬੀ ਅਤੇ ਬੇਨਿਯਮੀਆਂ ਕੀਤੇ ਜਾਣ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੂੰ ਮੰਗ ਪੱਤਰ ਦਿੱਤਾ । ਉਨ੍ਹਾਂ ਰਾਜਪਾਲ ਤੋਂ ਇਸ ਕੰਮ ਨੂੰ ਕਰਨ ਦੌਰਾਨ ਕੀਤੇ ਜਾ ਰਹੇ ਘੁਟਾਲੇ ਦੀ ਜਾਂਚ ਦੀ ਮੰਗ ਵੀ ਕੀਤੀ ।

ਸਾਲ 2020 ਵਿੱਚ ਚਾਲੂ ਹੋ ਕੇ 2023 ਵਿੱਚ ਨਿਬੜ ਜਾਣਾ ਸੀ ਪ੍ਰੋਜੈਕਟ : ਅਨੁਜ ਖੋਸਲਾ

ਅਨੁਜ ਖੋਸਲਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਦੀ ਅਮਰੂਟ ਸਕੀਮ ਦੇ ਅਧੀਨ ਕੈਨਾਲ ਬੇਸਡ ਵਾਟਰ ਪ੍ਰੋਜੈਕਟ ਯਾਨੀ ਭਾਖੜਾ ਦਾ ਪਾਣੀ 24 ਘੰਟੇ ਘਰਾਂ ਵਿੱਚ ਪਹੁੰਚਾਉਣ ਲਈ ਤਕਰੀਬਨ 342 ਕਰੋੜ ਰੁਪਏ ਦੇ ਨਾਲ ਇਸ ਦਾ ਠੇਕਾ ਐਲ ਐਂਡ ਟੀ ਕੰਪਨੀ ਨੂੰ ਦਿੱਤਾ ਗਿਆ ਹੈ ਜੋ ਕਿ ਸਾਲ 2020 ਵਿੱਚ ਚਾਲੂ ਹੋ ਕੇ 2023 ਵਿੱਚ ਨਿਬੜ ਜਾਣਾ ਸੀ ਪ੍ਰੰਤੂ ਅੱਜ 51 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਆਪਣੀ ਕੰਮ ਦੀ ਤੈਅ ਸੀਮਾ ਦਾ 50 ਫੀਸਦੀ ਟੀਚਾ ਵੀ ਹਾਸਲ ਨਹੀਂ ਕਰ ਸਕੀ ਹੈ । ਅਨੁਜ ਖੋਸਲਾ ਨੇ ਦੱਸਿਆ ਕਿ ਇੰਨੀ ਵੱਡੀ ਕੰਪਨੀ ਹੋਣ ਦੇ ਬਾਵਜੂਦ ਇਸ ਕੰਪਨੀ ਵੱਲੋਂ ਪੂਰੇ ਸ਼ਹਿਰ ਦੀ ਸੜਕਾਂ ਨੂੰ ਬੇਤਰਤੀਬੇ ਅਤੇ ਬੇਢੰਗੇ ਢੰਗ ਨਾਲ ਤੋੜ ਕੇ ਸ਼ਹਿਰ ਨੂੰ ਪੱਟੀ ਮੇਸ ਕਰ ਦਿੱਤੀ ਗਈ ਹੈ ।

ਮਾੜੇ ਦਰਜੇ ਦੀਆਂ ਸੜਕਾਂ ਇਸ ਕੰਪਨੀ ਵੱਲੋਂ ਬਣਾਈਆਂ ਜਾ ਰਹੀਆਂ ਹਨ

ਉਨ੍ਹਾਂ ਦੱਸਿਆ ਕਿ ਪਾਣੀ ਦੀ ਸਪਲਾਈ ਲਈ ਪਾਏ ਜਾਣ ਵਾਲੇ ਪਾਈਪ ਲਾਈਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਪੁਆਇੰਟ ਹਨ ਜਿਨ੍ਹਾਂ ਵਿੱਚ ਪਾਣੀ ਦੀ ਪਾਈਪ ਪਾਈ ਹੀ ਨਹੀਂ ਗਈ ਹੈ ਅਤੇ ਜਿਨ੍ਹਾਂ ਵਿੱਚ ਪਾਣੀ ਦੀ ਪਾਈਪ ਪਾਈ ਗਈ ਹੈ ਉਹਨਾਂ ਨੂੰ ਦੋ-ਦੋ ਸਾਲ ਹੋ ਗਈ ਹਨ ਤੇ ਉਥੇ ਤੋੜੀਆਂ ਗਈਆਂ ਸੜਕਾਂ ਬਣਾਈਆਂ ਹੀ ਨਹੀਂ ਗਈਆਂ । ਉਨ੍ਹਾਂ ਕਿਹਾ ਕਿ ਮਾੜੇ ਦਰਜੇ ਦੀਆਂ ਸੜਕਾਂ ਇਸ ਕੰਪਨੀ ਵੱਲੋਂ ਬਣਾਈਆਂ ਜਾ ਰਹੀਆਂ ਹਨ ਜੋ ਕਿ ਬਣਾਉਣ ਦੇ ਕੁਝ ਮਹੀਨੇ ਬਾਅਦ ਹੀ ਟੁੱਟ ਰਹੀਆਂ ਹਨ ਬਾਵਜੂਦ ਉਸਦੇ ਇਸ ਕੰਪਨੀ ਨੂੰ ਭੁਗਤਾਨ ਕੀਤਾ ਜਾਣਾ ਸਰਕਾਰੀ ਖਜ਼ਾਨੇ ਅਤੇ ਕੇਂਦਰ ਦੇ ਪੈਸੇ ਦਾ ਦੁਰਉਪਯੋਗ ਹੈ, ਜਿਸ ਲਈ ਜਾਂਚ ਕੀਤੀ ਜਾਣੀ ਬੇਹਦ ਜ਼ਰੂਰੀ ਹੈ ।

Read More : ਦਿੱਲੀ ਦੀ ਤਰ੍ਹਾਂ ਪੰਜਾਬ ਅੰਦਰ ਵੀ ਭਾਜਪਾ ਬਣਾਵੇਗੀ ਸਰਕਾਰ : ਅਨੁਜ ਖੋਸਲਾ

Advertisement
Advertisement
Advertisement
Advertisement
Scroll to Top