Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 9:28 am

+91 90915 01313 , +91 90916 01313

punjabbanni@gmail.com
punjabbani@yahoo.com

ਪੁਲਸ ਅਤੇ ਕਾਂਊਟਰ ਇੰਟੈਲੀਜੈਂਸ ਵਲੋਂ ਅਫੀਮ ਤੇ ਡਰੱਗ ਮਨੀ ਸਮੇਤ 3 ਵਿਅਕਤੀ ਕਾਬ

ਪੁਲਸ ਅਤੇ ਕਾਂਊਟਰ ਇੰਟੈਲੀਜੈਂਸ ਵਲੋਂ ਅਫੀਮ ਤੇ ਡਰੱਗ ਮਨੀ ਸਮੇਤ 3 ਵਿਅਕਤੀ ਕਾਬ

ਪਟਿਆਲਾ, 12 ਮਈ 2025 : Police and Counter Intelligence arrest 3 people with opium and drug money : ਸੀਨੀਅਰ ਪੁਲਸ ਕਪਤਾਨ (ਐਸ. ਐਸ. ਪੀ.) ਪਟਿਆਲਾ ਵਰੁਣ ਸ਼ਰਮਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਟਿਆਲਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ 15 ਕਿਲੋ 680 ਗ੍ਰਾਮ ਅਫੀਮ ਅਤੇ 2 ਲੱਖ 30 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ । ਇਸ ਸਬੰਧੀ ਤਿੰਨ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ ।

ਕਿਸ ਦੀਆਂ ਹਦਾਇਤਾਂ ਤੇ ਕੀਤਾ ਗਿਆ ਅਪ੍ਰੇਸ਼ਨ :

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਪੰਜਾਬ ਪੁਲਸ ਦੇ ਮੁਖੀ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਉਸ ਵੇਲੇ ਭਰੋਸੇਯੋਗ ਸੂਤਰਾਂ ਵੱਲੋਂ ਮਿਲੀ ਸੂਚਨਾ ਦੇ ਅਧਾਰ ਤੇ ਵੱਡੀ ਕਾਮਯਾਬੀ ਮਿਲੀ ਕਿ ਅੰਤਰਾਸ਼ਟਰੀ ਗਿਰੋਹ ਜੋ ਨਾਰਥ ਈਸਟ, ਅਸਾਮ ਤੇ ਇੰਫਾਲ ਵਗੈਰਾ ਤੋਂ ਅਫੀਮ ਲਿਆ ਕੇ ਪੰਜਾਬ/ ਹਰਿਆਣਾ ਵਿੱਚ ਸਮਗਲਿੰਗ ਕਰਦੇ ਹਨ, ਜ਼ੋ ਇੱਕ ਖੂਫੀਆ ਸੂਚਨਾਂ ਦੇ ਅਧਾਰ ਪਰ ਬਾਹਰਲੇ ਰਾਜਾਂ ਤੋਂ ਸਮਗਲ ਹੋ ਕੇ ਆ ਰਹੀ ਅਫੀਮ ਨੂੰ ਫੜ ਕੇ ਨਸ਼ਾ ਸਮਗਲਰਾਂ ਵੱਲੋਂ ਕੀਤੀ ਜਾ ਰਹੀ ਤਸੱਕਰੀ ਨੂੰ ਨੱਥ ਪਾਈ ਗਈ ।

ਕਿਸ ਕਿਸ ਕੋਲੋਂ ਤੇ ਕਦੋਂ ਕਦੋਂ ਕੀ ਕੀ ਕੀਤਾ ਗਿਆ ਹੈ ਬਰਾਮਦ :

ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ ਅਤੇ ਕਾਊਂਟਰ ਇਟੈਲੀਜੈਂਸ ਯੂਨਿਟ ਪਟਿਆਲਾ ਦੀ ਪੁਲਿਸ ਵੱਲੋ ਸਾਂਝੇ ਤੋਰ ਪਰ ਕਾਰਵਾਈ ਕਰਦੇ ਹੋਏ 12 ਮਈ 2025 ਨੂੰ ਨੇੜੇ ਸੂਆ ਪੁੱਲ ਕਲਵਾਨੂੰ (ਘੱਗਾ) ਵਿਖੇ ਨਾਕਾਬੰਦੀ ਦੌਰਾਨ ਕਾਰ ਨੰਬਰੀ ਡੀ. ਐਲ-4-ਸੀ. ਏ. ਐਕਸ -2756 ਮਾਰਕਾ ਕਰੇਟਾ ਰੰਗ ਚਿੱਟਾ ਨੂੰ ਚੈੱਕ ਕਰਨ ਪਰ ਕਾਰ ਵਿੱਚ ਸਵਾਰ ਅਮਰਜੀਤ ਸਿੰਘ (ਉਮਰ ਕਰੀਬ 28/29 ਸਾਲ) ਪੁੱਤਰ ਗੁਰਸੇਵਕ ਸਿੰਘ, ਹਰਮਨਜੀਤ ਸਿੰਘ (ਉਮਰ ਕਰੀਬ 24/25 ਸਾਲ) ਪੁੱਤਰ ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ (ਉਮਰ ਕਰੀਬ 26/27 ਸਾਲ) ਪੁੱਤਰ ਹਰਜੀਤ ਸਿੰਘ ਵਾਸੀਆਨ ਸੁਨਾਮ ਥਾਣਾ ਸਿਟੀ ਸੁਨਾਮ ਜਿਲਾ ਸੰਗਰੂਰ ਦੇ ਕਬਜੇ ਵਿੱਚੋ 15 ਕਿੱਲੋ 680 ਗ੍ਰਾਮ ਅਫੀਮ ਸਮੇਤ 2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਕੀਤੀ ਹੈ, ਜਿਸ ਸਬੰਧੀ ਮੁਕੱਦਮਾ ਨੰਬਰ 41 ਮਿਤੀ 12.05.25 /ਧ 18,29-61/85 ਥਾਣਾ ਘੱਗਾ ਦਰਜ ਰਜਿਸਟਰ ਕੀਤਾ ਗਿਆ ਹੈ ।

ਪੁੱਛ-ਗਿੱਛ ਕਰਕੇ ਲਿੰਕ ਸਬੰਧੀ ਤਫਤੀਸ਼ ਲਿਆਂਦੀ ਜਾ ਰਹੀ ਹੈ ਅਮਲ ਵਿੱਚ

ਮੁੱਢਲੀ ਤਫਤੀਸ ਦੋਰਾਨ ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕਰਕੇ ਇਹਨਾਂ ਦੇ / ਲਿੰਕ ਸਬੰਧੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿ ਇਹਨਾਂ ਨਸ਼ਾ ਤਸਕਰਾਂ ਵੱਲੋਂ ਇਹ ਨਸ਼ਾ ਕਿਸ ਵਿਅਕਤੀ ਪਾਸੋਂ ਲਿਆਂਦਾ ਗਿਆ ਸੀ ਅਤੇ ਅੱਗੇ ਕਿਥੇ ਸਪਲਾਈ ਕੀਤਾ ਜਾਣਾ ਸੀ, ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨਸ਼ੇ ਦੀ ਸਮਗਲਿੰਗ ਕਰਕੇ ਲਈ ਫੰਡ ਤਾਂ ਨਹੀ ਇੱਕਠਾ ਕਰ ਰਹੇ। ਜੋ ਕਿ ਅਤੀ ਸੰਵੇਦਨਸ਼ੀਲ ਮਾਮਲਾ ਹੈ। ਮੁਕੱਦਮਾ ਦੇ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ।

ਦੋਸ਼ੀਆਂ ਦਾ ਨਾਮ ਅਤੇ ਪਤਾ ਅਤੇ ਬ੍ਰਾਮਦਗੀ :

15 ਕਿੱਲੋ 680 ਗ੍ਰਾਮ ਅਫੀਮ

ਅਮਰਜੀਤ ਸਿੰਘ (ਉਮਰ ਕਰੀਬ 28/29 ਸਾਲ) ਪੁੱਤਰ ਗੁਰਸੇਵਕ ਸਿੰਘ,

2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ

ਹਰਮਨਜੀਤ ਸਿੰਘ (ਉਮਰ ਕਰੀਬ 24/25 ਸਾਲ) ਪੁੱਤਰ ਗੁਰਸੇਵਕ ਸਿੰਘ,

ਕਰੇਟਾ ਕਾਰ ਨੰਬਰੀ -4–2756

ਹਰਪ੍ਰੀਤ ਸਿੰਘ (ਉਮਰ ਕਰੀਬ 26/27 ਸਾਲ) ਪੁੱਤਰ ਹਰਜੀਤ ਸਿੰਘ ਵਾਸੀਆਨ ਸੁਨਾਮ ਥਾਣਾ ਸਿਟੀ ਸੁਨਾਮ ਜਿਲਾ ਸੰਗਰੂਰ

Read More : ਐਨ. ਡੀ. ਪੀ. ਐਸ. ਐਕਟ ਅਧੀਨ ਦਰਜ ਹੋਏ 16 ਕੇਸਾਂ ਦੇ ਮਾਲ ਮੁਕੱਦਮਾ ਦਾ ਡਰੱਗ ਡਿਸਪੋਜ਼ਲ ਕਮੇਟੀ ਦੀ ਪ੍ਰਧਾਨਗੀ ਹੇਠ ਬਰਾਮਦ ਡਰੱਗ ਨੂੰ ਨਸਟ ਕੀਤਾ : ਐਸ. ਐਸ. ਪੀ.

Advertisement
Advertisement
Advertisement
Advertisement
Scroll to Top