Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 4:21 am

+91 90915 01313 , +91 90916 01313

punjabbanni@gmail.com
punjabbani@yahoo.com

ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਵਿਰੁੱਧ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ

ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਵਿਰੁੱਧ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ

ਪਟਿਆਲਾ, 29 ਅਪੈ੍ਰਲ 2025 : Protests were held against the health department and adulterationists : ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ (Food and beverages) ਵਿਚ ਮਿਲਾਵਟ ਤੋਂ ਮੁਕੰਮਲ ਛੁਟਕਾਰਾ ਦਿਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ (New Patiala Welfare Club) ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਿਲਾਵਟ ਖੋਰ (Corrosion of impurities) ਤੇ ਸਿਹਤ ਵਿਭਾਗ ਖਿਲਾਫ ਪ੍ਰਦਰਸ਼ਨ ਕੀਤਾ (Protest against the health department) ।

ਇਸ ਮੌਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੌਜੂਦਾ ਗਰਕ ਚੁੱਕ ਸਿਸਟਮ ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੀ ਦਿਖਾਵੇ ਲਈ ਛਾਪੇਮਾਰੀ ਕਰ ਚੈਕਿੰਗ ਕਰਦਾ ਹੈ ਫਿਰ ਖਾਨਾ ਪੂਰਤੀ ਲਈ ਸੈਂਪਲ ਭਰੇ ਜਾਂਦੇ ਹਨ ਪਰ ਬਾਅਦ ਵਿੱਚ ਕਲੀਨ ਚਿੱਟ ਦਿੱਤੀ ਜਾਂਦੀ ਹੈ ।

ਸਿਹਤ ਵਿਭਾਗ ਦੇ ਅਧਿਕਾਰੀ-ਕਰਮਚਾਰੀ ਮਿਲਾਵਟ ਖੋਰਾਂ ਦੇ ਬਰਾਬਰ ਕਸੂਰਵਾਰ : ਕਾਕਾ

ਮਿਲਾਵਟ ਖੋਰਾਂ ਦੇ ਬਰਾਬਰ ਸਿਹਤ ਵਿਭਾਗ ਦੇ ਅਨੇਕਾਂ ਅਧਿਕਾਰੀ ਅਤੇ ਕਰਮਚਾਰੀ ਘੱਟ ਕਸੂਰਵਾਰ ਨਹੀਂ ਜਿਨ੍ਹਾਂ ਦੇ ਲਾਲਚ ਕਾਰਨ ਪੰਜਾਬ ਵਿੱਚ ਮਿਲਾਵਟ ਖੋਰੀ ਦਾ ਧੰਦਾ ਵੱਧ ਫੁੱਲ ਰਿਹਾ ਹੈ ਪਰ ਮਿਲਾਵਟ ਖੋਰ ਆਪਣੇ ਵੱਧ ਮੁਨਾਫੇ ਦੀ ਖਾਤਰ ਲੋਕਾਂ ਨੂੰ ਮੌਤ ਦੇ ਮੂੰਹ ਵਲ ਧਕੇਲ ਰਹੇ ਹਨ, ਜਦੋਂ ਕਿ ਮਿਲਾਵਟ (Adulteration) ਕਰ ਵੇਚਣਾ ਲੋਕਾਂ ਦੀਆਂ ਹੱਤਿਆਵਾਂ ਕਰਨ ਦੇ ਬਰਾਬਰ ਗੁਨਾਹ ਹੈ, ਜਿਸ ਦੇ ਲਈ ਸਿਹਤ ਵਿਭਾਗ ਦੇ  ਅਨੇਕਾਂ ਅਧਿਕਾਰੀ ਅਤੇ ਕਰਮਚਾਰੀ ਪੂਰੀ ਤਰ੍ਹਾਂ ਜਿੰਮੇਵਾਰ ਹਨ ।

ਉਨ੍ਹਾਂ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਅਨੇਕਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਰਿਸ਼ਵਤ ਦੇ ਪੈਸਿਆਂ ਨਾਲ ਕੋਠੀਆਂ ਗੱਡੀਆਂ ਖਰੀਦੀਆਂ ਜਾ ਸਕਦੀਆਂ ਹਨ ਪਰ ਕਿਸੇ ਦੀਆਂ ਜਿੰਦਗੀਆਂ ਨਹੀਂ ਜੇਕਰ ਮਿਲਾਵਟ ਖੋਰ ਲੋਕਾਂ ਦੀ ਸਿਹਤ ਨਾਲ ਇਸੇ ਤਰ੍ਹਾਂ ਖੇਡਾਂ ਖੇਡਦੇ ਰਹੇ ਤਾਂ ਸਿਹਤ ਵਿਭਾਗ ਦੀ ਕੋਈ ਲੋੜ ਨਹੀਂ ਹੈ ।

ਭੋਲੇ ਭਾਲੇ ਲੋਕਾਂ ਨੂੰ ਪਰੋਸਿਆ ਰਿਹਾ ਹੈ ਜਹਿਰ

ਉਨ੍ਹਾਂ ਨੇ ਕਿਹਾ ਕਿ ਮਿਲਾਵਟ ਖੋਰ ਧਾਰਮਿਕ ਰਹਿਬਰਾਂ ਦੀਆਂ ਫੋਟੋਆਂ ਦੁਕਾਨਾਂ ਤੇ ਲਗਾ ਕੇ ਰੱਬ ਦੇ ਨਾਂ ਦਾ ਢੋਗ ਰਚ ਕੇ ਇਨਸਾਨਾਂ ਦੀਆਂ ਜਿੰਦਗੀਆਂ ਨਾਲ ਇਨਸਾਨ ਹੀ ਖਿਲਵਾੜ ਕਰਕੇ ਭੋਲੇ ਭਾਲੇ ਲੋਕਾਂ ਨੂੰ ਜਹਿਰ ਪਰੋਸ ਰਿਹਾ ਹੈ, ਜਿਹੜਾ ਕਿ ਇਨਸਾਨੀਅਤ ਦਾ ਸ਼ਰੇਆਮ ਘਾਣ ਹੋ ਰਿਹਾ ਹੈ । ਸਵਾਰਥੀ ਮਿਲਾਵਟ ਖੋਰ ਘੱਟ ਲਾਗਤ ਤੇ ਵੱਧ ਪੈਸੇ ਕਮਾਉਣ ਦੀ ਦੋੜ ਵਿਚ ਲੱਗੇ ਹੋਏ ਹਨ, ਜਿਨ੍ਹਾਂ ਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ ਹੈ, ਜਦੋਂ ਕਿ ਮਿਲਾਵਟ ਖੋਰਾਂ ਤੇ ਸਰਕਾਰ ਨੂੰ ਵੱਡਾ ਐਕਸ਼ਨ ਲੈਣ ਦੀ ਸਖਤ ਲੋੜ ਹੈ ਪਰ ਮਾਨ ਸਰਕਾਰ ਕੁੱਝ ਕਰਨ ਦੀ ਬਜਾਏ ਮੁੱਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ । ਮਿਲਾਵਟ ਖੋਰੀ ਦਾ ਧੰਦਾ ਸਿਹਤ ਵਿਭਾਗ ਦੀ ਮਿਲੀਭੁਗਤ ਤੋਂ ਬਿਨਾ ਨਹੀਂ ਚਲ ਸਕਦਾ ।

ਮਿਲਾਵਟ ਕਰਕੇ ਬਣਾਈਆਂ ਜਾਇਦਾਦਾਂ ਨੂੰ ਤੁਰੰਤ ਜਬਤ ਕੀਤਾ ਜਾਵੇ : ਕਾਕਾ

ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਿਲਾਵਟ ਦਾ ਧੰਦਾ ਕਰਨ ਦੌਰਾਨ ਬਣਾਈਆਂ ਜਾਇਦਾਦਾਂ ਨੂੰ ਤੁਰੰਤ ਜਬਤ ਕਰ ਮਿਲਾਵਟ ਖੋਰ ਨੂੰ ਸਖਤ ਤੋਂ ਸਖਤ ਸਜਾ ਹੋਵੇ । ਇਸ ਮੌਕੇ ਹੁਕਮ ਸਿੰਘ, ਮਾਨ ਸਿੰਘ, ਕਰਮ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਨਰੇਸ਼ ਕੁਮਾਰ, ਸਤਪਾਲ ਸਿੰਘ, ਪ੍ਰਦੀਪ ਸਿੰਘ, ਮੰਗਤ ਰਾਮ, ਜੰਗ ਖਾਨ, ਬੀ. ਐਮ. ਗੌਤਮ, ਨਰਿੰਦਰ ਪਾਲ ਸਿੰਘ, ਆਦਿ ਹਾਜਰ ਸਨ ।

Read More : ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਦੇ ਦਫਤਰ ਸਾਹਮਣੇ ਜ਼ੋਰਦਾਰ ਰੋਸ ਪ੍ਰਦਰਸ਼ਨ

Advertisement
Advertisement
Advertisement
Advertisement
Scroll to Top