Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 2:39 pm

+91 90915 01313 , +91 90916 01313

punjabbanni@gmail.com
punjabbani@yahoo.com

ਹਾਲੋ ਬੇਹਾਲ ਪਟਿਆਲਾ ਦਾ ਸੀਵਰੇਜ ਸਿਸਟਮ

ਹਾਲੋ ਬੇਹਾਲ ਪਟਿਆਲਾ ਦਾ ਸੀਵਰੇਜ ਸਿਸਟਮ

ਪਟਿਆਲਾ, 28 ਅਪੈ੍ਰਲ  2025 : The sewerage system of Patiala is in a very bad condition : ਪਟਿਆਲਾ ਦਾ ਸੀਵਰੇਜ ਸਿਸਟਮ (Sewerage system) ਹਾਲੋ ਬੇਹਾਲ ਹੋ ਰਿਹਾ ਹੈ । ਪਟਿਆਲਾ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਵੀ ਥਾਂ-ਥਾਂ ਖੜਿਆ ਪਾਣੀ, ਸੀਵਰੇਜ ਜਾਮ ਨਗਰ ਨਿਗਮ (Municipal Corporation) ਦੇ ਪ੍ਰਬੰਧਾਂ ਨੂੰ ਮੂੰਹ ਚਿੜਾਉਂਦਾ ਹੈ ।

ਹਾਲਾਂਕਿ ਨਗਰ ਨਿਗਮ ਦੇ ਸੀਵਰੇਜ ਕਰਮਚਾਰੀ ਪੂਰੀ ਮੁਸਤੈਦੀ ਨਾਲ ਇਸਨੂੰ ਖੋਲਣ ਦੀ ਕੋਸ਼ਿਸ਼ ਕਰਦੇ ਹਨ ਪਰ ਟੈਕਨੀਕਲ ਕਾਰਨਾਂ ਕਰਕੇ, ਡੇਅਰੀਆਂ ਸਿਫ਼ਟ ਨਾ ਹੋਣ ਕਰਕੇ ਸੀਵਰੇਜ ਜਾਮ ਦੀ ਸਮੱਸਿਆ ਤੋਂ ਲੋਕ ਤਰਾਹ ਤਰਾਹਕਰ ਰਹੇ ਹਨ ।

ਸੀਵਰੇਜ ਸਮੱਸਿਆਵਾਂ ਵਿਚ ਵਾਧਾ ਹੁੰਦਾ ਰਹਿੰਦਾ ਹੈ ਪਰ ਪੱਕਾ ਹੱਲ ਨਹੀਂ ਹੋ ਪਾਉਂਦਾ

ਸੀਵਰੇਜ ਜਾਮ ਦੇ ਪਿੱਛੇ ਇੱਕ ਕਾਰਨ ਉਥੇ ਵੱਡੇ ਸੀਵਰੇਜ ਪਾਈਪ ਨਾ ਪਾ ਕੇ ਬਹੁਤ ਹੀ ਛੋਟੇ ਸੀਵਰੇਜ ਦੇ ਪਾਈਪ ਪਾ ਦਿੱਤੇ ਜਾਂਦੇ ਹਨ, ਜਿਸ ਕਾਰਨ ਘਰਾਂ ਵਿਚੋਂ ਨਿਕਲਣ ਵਾਲੀ ਗੰਦਗੀ ਅੱਗੇ ਵੱਡੇ ਸੀਵਰੇਜ ਪਾਈਪਾਂ ਤੱਕ ਪਹੁੰਚਣ ਵਿਚ ਬਹੁਤ ਹੀ ਜਿਆਦਾ ਸਮਾਂ ਲੈਂਦੀ ਹੈ, ਜਿਸ ਕਾਰਨ ਤਕਰੀਬਨ ਤਕਰੀਬਨ ਸੀਵਰੇਜ ਸਿਸਟਮ ਜਾਮ (Sewerage system blockage) ਰਹਿੰਦਾ ਹੈ ਤੇ ਵਾਰ ਵਾਰ ਸੀਵਰੇਜ ਖੋਲ੍ਹਣ ਲਈ ਨਗਰ ਨਿਗਮ ਦੇ ਸਿਕਾਇਤ ਕੇਂਦਰ ਵਿਖੇ ਸਿਕਾਇਤਾਂ ਕਰਨ ਤੇ ਸੀਵਰੇਜ ਕਰਮਚਾਰੀ ਸੀਵਰੇਜ ਵਿਚ ਡਾਂਗਾਂ ਮਾਰ ਮਾਰ ਕੇ ਤੇ ਗੰਦਗੀ ਕੱਢ ਕੇ ਸੀਵਰੇਜ ਖੋਲ੍ਹ ਤਾਂ ਜਾਂਦੇ ਹਨ ਪਰ ਫਿਰ ਹਾਲਾਤ ਥੋੜੇ ਸਮੇਂ ਬਾਅਦ ਉਵੇਂ ਦੇ ਉਵੇਂ ਹੀ ਹੋ ਜਾਂਦੇ ਹਨ, ਜਿਸ ਕਾਰਨ ਸੀਵਰੇਜ ਸਮੱਸਿਆਵਾਂ ਵਿਚ ਵਾਧਾ ਹੁੰਦਾ ਰਹਿੰਦਾ ਹੈ ਪਰ ਪੱਕਾ ਹੱਲ ਨਹੀਂ ਹੋ ਪਾਉਂਦਾ ।

ਵਗ ਰਹੀ ਗੰਦਗੀ ਪਾਣੀ ਦੇ ਵਹਾਅ ਨਾਲ ਬਹੁਤ ਹੀ ਹੋਲੀ ਹੋਲੀ ਤੁਰਦੀ ਹੈ

ਗਲੀਆਂ ਮੁਹੱਲਿਆਂ ਵਿਚ ਪਾਏ ਗਏ ਸੀਵਰੇਜ ਸਿਸਟਮ ਦੇ ਬਲਾਕ ਰਹਿਣ ਪਿੱਛੇ ਇਕ ਕਾਰਨ ਇਹ ਵੀ ਦੇਖਿਆ ਗਿਆ ਹੈ ਕਿ ਸੀਵਰੇਜ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਢਲਾਨ ਨਾਮਾਤਰ ਹੀ ਹੁੰਦੀ ਹੈ, ਜਿਸ ਨਾਲ ਸੀਵਰੇਜ ਅੰਦਰ ਵਗ ਰਹੀ ਗੰਦਗੀ ਪਾਣੀ ਦੇ ਵਹਾਅ ਨਾਲ ਬਹੁਤ ਹੀ ਹੋਲੀ ਹੋਲੀ ਤੁਰਦੀ ਹੈ

ਪਰ ਜੇਕਰ ਸੀਵਰੇਜ ਪਾਉਣ ਵਾਲੇ ਜਿਥੇ ਵੱਡੇ ਸੀਵਰੇਜ ਪਾਈਪ ਪਾਏ ਜਾਣ ਤਾਂ ਘਰਾਂ ਵਿਚੋਂ ਨਿਕਲਣ ਵਾਲੀ ਗੰਦਗੀ ਵੱਡੀਆਂ ਪਾਈਪਾਂ ਵਿਚ ਜੇਕਰ ਕਾਫੀ ਸਮਾਂ ਰਹਿ ਵੀ ਜਾਵੇਗੀ ਤਾਂ ਉਹ ਆਪਣੀ ਸਮਰੱਥਾ ਮੁਤਾਬਕ ਜਲਦੀ ਜਲਦੀ ਬਲਾਕ ਨਹੀਂ ਹੋਵੇਗੀ ਤੇ ਜੇਕਰ ਢਲਾਨ ਬਣੀ ਹੋਈ ਹੋਵੇਗੀ ਤਾਂ ਉਹ ਵੀ ਸੀਵਰੇਜ ਸਿਸਟਮ ਅੰਦਰ ਵਗ ਰਹੇ ਪਾਣੀ ਦੇ ਨਾਲ ਰੁੜਦੀ ਰਹੇਗੀ ਤੇ ਸੀਵਰੇਜ ਜਿ਼ਆਦਾਤਰ ਜਾਮ ਨਹੀਂ ਹੋਣਗੇ ।

ਨਗਰ ਨਿਗਮ ਕੋਲ ਬਰਸਾਤੀ ਪਾਣੀ ਦਾ ਵੀ ਕੋਈ ਨਹੀਂ ਹੈ ਸੁੱਚਜਾ ਪ੍ਰਬੰਧ

ਨਗਰ ਨਿਗਮ ਪਟਿਆਲਾ ਦੇਕੋਲ ਪਟਿਆਲਵੀਆਂ ਤੋਂ ਭਾਰੀ ਮਾਤਰਾ ਵਿਚ ਤਰ੍ਹਾਂ ਤਰ੍ਹਾਂ ਤੋਂ ਟੈਕਸ ਦੀ ਰਿਕਰਵਰੀ ਕਰਕੇ ਨਿਗਮ ਨੂੰ ਮਾਲਾ ਮਾਲ ਬਣਾਉਣ ਲਈ ਤਾਂ ਬਹੁਤ ਕਿਆਸਰਾਈਆਂ ਹਨ ਪਰ ਨਗਰ ਨਿਗਮ ਕੋਲ ਪਟਿਾਲਵੀਆਂ ਕੋਲ ਮਾਲੀਆ ਇਕੱਠਾ ਕਰਕੇ ਪਟਿਆਲਵੀਆਂ ਨੂੰ ਸਹੂਲਤਾ ਦੇਣ ਲਈ ਕੋਈ ਵੀ ਸੁੱਚਜਾ ਤੇ ਠੋਸ ਪ੍ਰਬੰਧ ਨਹੀਂ ਹੈ ।

ਹਾਂ ਜੇਕਰ ਹੈ ਤਾਂ ਬਸ ਇਕ ਰਟਿਆ ਰਟਾਇਆ ਪ੍ਰਬੰਧ ਜ਼ਰੂਰ ਹੈ ਇਸ ਵਾਰ ਦੇ ਬਰਸਾਤੀ ਸੀਜਨ ਵਿਚ ਬਰਸਾਤੀ ਪਾਣੀ ਨਹੀਂ ਖੜ੍ਹੇਗਾ ਪਰ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਚੁਫੇਰੇਓਂ ਖੇਤਰ ਦੇ ਖੇਤਰ ਪਾਣੀ ਹੀ ਡੁੱਬੇ ਰਹਿੰਦੇ ਹਨ ਕਿਉਂਕਿ ਜਦੋਂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਹੋਵੇਗਾ ਹੀ ਨਹੀਂ ਤਾਂ ਫਿਰ ਪਾਣੀ ਨੇ ਜਾਣਾ ਕਿਥੇ ਹੈ ਸੜਕਾਂ ਤੇ ਹੀ ਖੜ੍ਹੇ ਰਹਿਣਾ ਹੈ ਅਤੇ ਇਸ ਬਰਸਾਤੀ ਪਾਣੀ ਦਾ ਨਿੱਘ ਮਾਣਨ ਲਈ ਫਿਰ ਪਟਿਆਲਵੀ ਵੀ ਪਿੱਛੇ ਨਹੀਂ ਰਹਿ ਸਕਦੇ ਕਿਉਂਕਿ ਉਹ ਵੀ ਇਸ ਬਰਸਾਤੀ ਪਾਣੀ ਜੋ ਕਿ ਸੜਕਾਂ ਤੇ ਪਈ ਗੰਦਗੀ ਨਾਲ ਬਿਲਕੁੱਲ ਗੰਦਾ ਤੇ ਕੀਟਾਣੂ ਭਰਿਆ ਹੋ ਜਾਂਦਾ ਹੈ ਵਿਚ ਲੰਘਣ ਵੇਲੇ ਛਿੱਟਿਆਂ ਨਾਲ ਨਹਾਉਣ ਦਾ ਮੌਕਾ ਮਿਲ ਜਾਂਦਾ ਹੈ ।

ਰੇਨ ਵਾਟਰ ਸੀਕੇਜ ਵੈਲ ਵੀ ਨਹੀਂ ਹਨ ਭੋਰਾ ਵੀ ਕਾਮਯਾਬ

ਨਗਰ ਨਿਗਮ ਪਟਿਆਲਾ ਵਲੋਂ ਵੱਖ ਵੱਖ ਗਲੀਆਂ ਮੁਹੱਲਿਆਂ ਅੰਦਰ ਇੰਟਰਲਾਕਿੰਗ ਟਾਇਲਜ਼ ਵਾਲੀਆਂ ਸੜਕਾਂ ਤੋਂ ਇਲਾਵਾ ਥੋੜੇ ਥੋੜੇ ਡਿਸਟੈਂਸ ਪਾ ਕੇ ਰੇਨ ਵਾਟਰ (Rainwater) ਬਣਾਏ ਗਏ ਹਨ ਤਾਂ ਜੋ ਬਰਸਾਤੀ ਪਾਣੀ ਇਨ੍ਹਾਂ ਸੀਕੇਜ ਵੈਲਾਂ (Sewage wells) ਰਾਹੀਂ ਸੜਕਾਂ ਤੇ ਨਾ ਖੜ੍ਹ ਕੇ ਸੀਵਰੇਜ ਸਿਸਟਮ ਵਿਚ ਚਲਿਆ ਜਾਵੇ ਪਰ ਬਰਸਾਤੀ ਪਾਣੀ ਆਖਰ ਜਾਵੇਗਾ ਤਾਂ ਜੇਕਰ ਸੀਵਰੇਜ ਸਿਸਟਮ ਖਾਲੀ ਹੋਣਗੇ ਤਾਂ ਪਰ ਹਾਲਾਤ ਤਾਂ ਇਹ ਹਨ ਕਿ ਸੀਵਰੇਜ ਗੰਦਗੀ ਨਾਲ ਭਰੇ ਪਏ ਹਨ, ਜਿਸ ਕਾਰਨ ਬਰਸਾਤੀ ਪਾਣੀ ਤਾਂ ਰੇਨ ਵਾਟਰ ਸੀਕੇਜ ਵੈਲਾਂ ਰਾਹੀਂ ਜਾਣਾ ਹੀ ਨਹੀਂ ਉਲਟਾ ਸੀਵਰੇਜ ਵਾਲਾ ਗੰਦਾ ਪਾਣੀ ਹੀ ਇਨ੍ਹਾਂ ਰੇਨ ਵਾਟਰ ਸੀਕੇਜ ਵੈਲਾਂ ਦੇ ਉਪਰ ਮੰਡਰਾਉਂਦਾ ਰਹਿੰਦਾ ਹੈ, ਜਿਸ ਨਾਲ ਗੰਦਗੀ ਹੀ ਗੰਦਗੀ ਫੈਲ ਜਾਂਦੀ ਹੈ ।

Reade More : ਨਗਰ ਨਿਗਮ ਦੀ ਚੰਗੀ ਪਹਿਲ-ਸ਼ਾਹੀ ਸ਼ਹਿਰ ਪਟਿਆਲਾ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਨ ਦੀ ਮੁਹਿੰਮ ਸ਼ੁਰੂ

Advertisement
Advertisement
Advertisement
Advertisement
Scroll to Top