Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:02 am

+91 90915 01313 , +91 90916 01313

punjabbanni@gmail.com
punjabbani@yahoo.com

75 ਮਿਲੀਗ੍ਰਾਮ ਤੋਂ ਜਿ਼ਆਦਾ ਮਾਤਰਾ ਵਾਲੀ ਪ੍ਰੀਗਾਬਾਲਿਨ ਦਵਾਈ `ਤੇ ਲੱਗੀ ਪਾਬੰਦੀ

75 ਮਿਲੀਗ੍ਰਾਮ ਤੋਂ ਜਿ਼ਆਦਾ ਮਾਤਰਾ ਵਾਲੀ ਪ੍ਰੀਗਾਬਾਲਿਨ ਦਵਾਈ `ਤੇ ਲੱਗੀ ਪਾਬੰਦੀ

ਪਟਿਆਲਾ, 3 ਮਈ 2025 : Ban on pregabalin medicine in doses greater than 75 mg : ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (Additional Deputy Commissioner (G)-cum-Additional District Magistrate, Patiala) ਇਸ਼ਾ ਸਿੰਗਲ ਨੇ ਭਾਰਤੀਆ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪ੍ਰੀ-ਗਾਬਾਲਿਨ ਦੀ75 ਮਿਲੀਗ੍ਰਾਮ (75 mg of pre-gabalin) ਤੋਂ ਵੱਧ ਮਾਤਰਾ ਵਾਲੀਆਂ ਦਵਾਈਆਂ, ਗੋਲੀਆਂ ਤੇ ਕੈਪਸੂਲਾਂ ਦੀ ਵਿਕਰੀ ਅਤੇ ਭੰਡਾਰਨ ‘ਤੇ ਪਾਬੰਦੀ (Prohibition on sale and storage) ਲਗਾਈ ਹੈ ।

ਸਿਵਲ ਸਰਜਨ ਦੀ ਅਗਵਾਈ ਹੇਠ ਇੱਕ ਕਮੇਟੀ ਵੀ ਗਠਿਤ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦਵਾਈਆਂ ਦੇ ਥੋਕ ਤੇ ਪ੍ਰਚੂਨ ਵਿਕਰੇਤਾ, ਕੈਮਿਸਟਸ, ਮੈਡੀਕਲ ਸਟੋਰਾਂ ਵਾਲੇ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਜਾਂ ਕੋਈ ਵੀ ਹੋਰ ਵਿਅਕਤੀ ਪ੍ਰੀਗਾਬਾਲਿਨ ਦੀ 75 ਐਮ. ਜੀ. ਤੋਂ ਵੱਧ ਵਾਲੀ ਦਵਾਈ ਦੀ ਬਿਨ੍ਹਾਂ ਅਸਲ ਡਾਕਟਰ ਦੀ ਪਰਿਸਕ੍ਰਿਪਸ਼ਨ ਸਲਿਪ (Prescription slip) ਦੇ ਕਿਸੇ ਨੂੰ ਵਿਕਰੀ ਨਹੀਂ ਕਰੇਗਾ ।

ਇਹ ਪਾਬੰਦੀ ਜ਼ਿਲ੍ਹੇ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤੀ ਸੂਚਨਾ ਦੇ ਮੱਦੇਨਜ਼ਰ ਸਿਵਲ ਸਰਜਨ (Civil Surgeon) ਦੀ ਅਗਵਾਈ ਹੇਠ ਇੱਕ ਕਮੇਟੀ ਵੀ ਗਠਿਤ ਕੀਤੀ ਗਈ ਹੈ, ਜਿਸ ਵੱਲੋਂ ਪ੍ਰੀ-ਗਾਬਾਲਿਨ ਖਾਣ ਦੇ ਮਾੜੇ ਪ੍ਰਭਾਵਾਂ ਦੀ ਇੱਕ ਰਿਪੋਰਟ ਵੀ ਤਿਆਰ ਕੀਤੀ ਗਈ ਕਿ 75ਐਮ. ਜੀ. (75 M. G.) ਤੋਂ ਵੱਧ ਮਾਤਰਾ ਵਾਲੀ ਪ੍ਰੀ-ਗਾਬਾਲਿਨ ਦਵਾਈ ਦੀ ਦੁਰਵਰਤੋਂ (Abuse) ਕੀਤੀ ਜਾਂਦੀ ਹੈ ਅਤੇ ਇਸ ਨੂੰ ਨਸ਼ੇ ਦੇ ਤੌਰ ‘ਤੇ ਵਰਤਿਆ ਜਾਂਦਾ ਹੈ । ਇਸੇ ਤਰ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ, ਪਟਿਆਲਾ ਤੇ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਬੈਠਕ ਕੀਤੀ ਗਈ, ਜਿਨ੍ਹਾਂ ਨੇ ਇਸ ਉਪਰ ਪਾਬੰਦੀ ਨੂੰ ਜਾਇਜ਼ ਠਹਿਰਾਇਆ ਸੀ ।

ਅਜਿਹੀ ਦਵਾਈ ਦੀ ਵਿਕਰੀ ਅਤੇ ਭੰਡਾਰਨ ‘ਤੇ ਲਗਾਈ ਗਈ ਹੈ ਪਾਬੰਦੀ 

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਇਸ਼ਾ ਸਿੰਗਲ (Additional District Magistrate Isha Singal) ਨੇ ਹੁਕਮਾਂ ਵਿੱਚ ਅੱਗੇ ਕਿਹਾ ਕਿ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਇਹ ਦਵਾਈ ਬਹੁਤ ਘੱਟ ਡਾਕਟਰਾਂ ਵੱਲੋਂ ਮਰੀਜਾਂ ਨੂੰ ਲਿਖੀ ਜਾਂਦੀ ਹੈ ਤੇ ਪ੍ਰੀਗਾਬਾਲਿਨ ਦੀ75 ਐਮ. ਜੀ. ਤੋਂ ਵੱਧ ਵਾਲੀ ਦਵਾਈ ਉਪਰ ਪਾਬੰਦੀ ਲਗਾਉਣੀ ਸਮਾਜ ਦੀ ਬਿਹਤਰੀ ਲਈ ਯੋਗ ਹੋਵੇਗੀ ।  ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਕਿਹਾ ਕਿ ਇਸੇ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਅਜਿਹੀ ਦਵਾਈ ਦੀ ਵਿਕਰੀ ਅਤੇ ਭੰਡਾਰਨ ‘ਤੇ ਪਾਬੰਦੀ ਲਗਾਈ ਗਈ ਹੈ ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਦਵਾਈ ਦੀ ਖਰੀਦ ਤੇ ਵੇਚ ਦਾ ਸਾਰੇ ਸਬੰਧਤ ਵਿਸਥਾਰਤ ਰਿਕਾਰਡ ਰੱਖਣਗੇ। ਇਸ ਤੋਂ ਬਿਨ੍ਹਾਂ ਪ੍ਰੀਗਾਬਾਲਿਨ ਦੀ75ਐਮ. ਜੀ. ਤੋਂ ਵੱਧ ਵਾਲੀ ਦਵਾਈ ਵਾਲੀ ਡਾਕਟਰ ਦੀ ਅਸਲ ਪਰਚੀ ਉਪਰ ਦਵਾਈ ਵਿਕਰੇਤਾ ਕੈਮਿਸਟ/ਰੀਟੇਲਰ ਦੇ ਟਰੇਡ ਦੇ ਨਾਮ, ਦਵਾਈ ਦੇਣ ਦੀ ਮਿਤੀ ਤੇ ਕਿੰਨੀ ਦਵਾਈ ਦਿੱਤੀ ਦੀ ਮੋਹਰ ਲਗਾਉਣੀ ਵੀ ਯਕੀਨੀ ਬਣਾਏਗਾ ।

ਜਿੰਨੇ ਸਮੇਂ ਲਈ ਡਾਕਟਰ ਵੱਲੋਂ ਦਵਾਈ ਲਿਖੀ ਗਈ ਹੈ, ਉਨੀ ਹੀ ਦਵਾਈ ਦੀ ਮਾਤਰਾ ਮਰੀਜ ਨੂੰ ਦਿੱਤੀ ਜਾਵੇ

ਦਵਾਈਆਂ ਦੇ ਥੋਕ ਤੇ ਪ੍ਰਚੂਨ ਵਿਕਰੇਤਾ, ਕੈਮਿਸਟਸ, ਮੈਡੀਕਲ ਸਟੋਰਾਂ ਵਾਲੇ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ (Pharmacies) ਇਹ ਵੀ ਯਕੀਨੀ ਬਣਾਉਣਗੇ ਕਿ ਡਾਕਟਰ ਦੀ ਪਰਚੀ ਬਾਰੇ ਇਹ ਵੀ ਪੂਰਾ ਧਿਆਨ ਰੱਖਣਗੇ ਕਿ ਇਸੇ ਪਰਚੀ ਉਪਰ ਕਿਸੇ ਹੋਰ ਦਵਾਈ ਵਿਕਰੇਤਾ ਵੱਲੋਂ ਪਹਿਲਾਂ ਹੀ ਦਵਾਈ ਨਾ ਦਿੱਤੀ ਗਈ ਹੋਵੇ । ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜਿੰਨੇ ਸਮੇਂ ਲਈ ਡਾਕਟਰ ਵੱਲੋਂ ਦਵਾਈ ਲਿਖੀ ਗਈ ਹੈ (The medicine has been prescribed by the doctor.), ਉਨੀ ਹੀ ਦਵਾਈ ਦੀ ਮਾਤਰਾ ਮਰੀਜ ਨੂੰ ਦਿੱਤੀ ਜਾਵੇ ।

ਹੁਕਮ ਰਹਿਣਗੇ 2 ਜੁਲਾਈ 2025 ਤੱਕ ਜ਼ਿਲ੍ਹੇ ਵਿੱਚ ਲਾਗੂ

ਇਹ ਹੁਕਮ 2 ਜੁਲਾਈ 2025 ਤੱਕ ਜ਼ਿਲ੍ਹੇ ਵਿੱਚ ਲਾਗੂ ਰਹਿਣਗੇ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪਟਿਆਲਾ (District Red Cross Society Patiala) ਵੱਲੋਂ ਰਾਜਿੰਦਰਾ ਹਸਪਤਾਲ ਵਿੱਚ ਚਲਾਏ ਜਾ ਰਹੇ ਮੈਡੀਕਲ ਸਟੋਰ ਵਿੱਚ 75 ਐਮ. ਜੀ. ਦੀ ਮਾਤਰਾ ਤੋਂ ਵਧੇਰੀ ਡੋਜ਼ ਵਾਲੀ ਦਵਾਈ ਮਰੀਜ ਦੀ ਲੋੜ ਮੁਤਾਬਕ ਮੁਹਈਆ ਕਰਵਾਈ ਜਾ ਸਕਦੀ ਹੈ ਪਰੰਤੂ ਸਕੱਤਰ ਰੈਡ ਕਰਾਸ ਇਸ ਦਾ ਪੂਰਾ ਰਿਕਾਰਡ ਰੱਖਣਗੇ ਤੇ ਇਸ ਲਈ ਜਿੰਮੇਵਾਰ ਹੋਣਗੇ ।

Read More : 75 ਮਿਲੀਗ੍ਰਾਮ ਤੋਂ ਵੱਧ ਮਾਤਰਾ ਵਾਲੀ ਪ੍ਰੀਗਾਬਾਲਿਨ ਦਵਾਈ ‘ਤੇ ਪਾਬੰਦੀ ਦੇ ਏ. ਡੀ. ਸੀ. ਵੱਲੋਂ ਹੁਕਮ ਜਾਰੀ

Advertisement
Advertisement
Advertisement
Advertisement
Scroll to Top