Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 3:01 am

+91 90915 01313 , +91 90916 01313

punjabbanni@gmail.com
punjabbani@yahoo.com

ਆਪ ਸਰਕਾਰ ਲੋਕ ਕੰਮਾਂ ਨੂੰ ਦੇ ਰਹੀ ਹੈ ਪਹਿਲ : ਰਮੇਸ਼ ਸਿੰਗਲਾ

ਆਪ ਸਰਕਾਰ ਲੋਕ ਕੰਮਾਂ ਨੂੰ ਦੇ ਰਹੀ ਹੈ ਪਹਿਲ : ਰਮੇਸ਼ ਸਿੰਗਲਾ

ਪਟਿਆਲਾ, 3 ਮਈ 2025 : (AAP government is giving priority to public works: Ramesh Singla : ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਦੇ ਕਾਰਜਕਾਲ ਦੌਰਾਨ ਆਪ ਸਰਕਾਰ ਤੁਹਾਡੇ ਦੁਆਰ (The government is at your door.) ਤਹਿਤ ਲੋਕਾਂ ਦੇ ਕੰਮਾਂ ਨੂੰ ਪਹਿਲ ਮਿਲ ਰਹੀ ਹੈ ਕਿਉਂਕਿ ਪਹਿਲਾਂ ਦੇ ਸਮੇਂ ਦੀਆਂ ਸਰਕਾਰਾਂ ਦੇ ਕਾਰਕਾਲ ਦੌਰਾਨ ਦਫ਼ਤਰ ਖਾਲੀ ਰਹਿੰਦੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਕੀਤਾ  ।

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਲੋਕਾਂ ਦੀ ਸੁਣਵਾਈ ਲਈ ਹਰ ਹਫ਼ਤੇ ਸਰਕਟ ਹਾਊਸ ਵਿਖੇ ਸੰਗਤ ਦਰਬਾਰ ਲਗਾ ਕੇ ਮੰਗਾਂ ਪੂਰੀਆਂ ਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ ।

ਆਪ ਸਰਕਾਰ ਦੇ ਕਾਰਜਕਾਲ ਵਿਚ ਹਰ ਸਰਕਾਰੀ ਕਰਮਚਾਰੀ ਮਿਲਦਾ ਹੈ  ਦਫਤਰ ਵਿੱਚ

ਰਮੇਸ਼ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਹੇਠ ਕੰਮ ਕਰ ਰਹੀ ਆਪ ਸਰਕਾਰ ਦੇ ਕਾਰਜਕਾਲ ਵਿਚ ਹਰ ਇੱਕ ਸਰਕਾਰੀ ਕਰਮਚਾਰੀ ਸਮੇਂ ਸਿਰ ਦਫਤਰ ਵਿੱਚ ਮਿਲਦਾ ਹੈ । ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਤੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦੀ ਯਾਦ ਆਉਂਦਿਆਂ ਕਿਹਾ ਕਿ ਜੋ ਵੀ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਤੇ ਕੰਮ ਕਰਨ ਦੀ ਇੱਛਾ ਰੱਖਦਿਆਂ ਰਫ਼ਤਾਰ ਇਥੋਂ ਤੱਕ ਫੜੀ ਕਿ ਜਿਹੜੇ ਕੰਮ ਕਰਨ ਵਾਲੇ ਸਨ ਬੇਸ਼ਕ ਉਹ ਵਾਅਦਿਆਂ ਵਿਚ ਨਹੀਂ ਸਨ ਵੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅਫ਼ਸਰਸ਼ਾਹੀ ਦੇ ਵਿਗੜੇ ਬੋਲਾਂ ਤੇ ਮੱਕੂ ਬੰਨ੍ਹਿਆਂ

ਰਮੇ਼ਸ਼ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਫ਼ਸਰਸ਼ਾਹੀ ਦੇ ਵਿਗੜੇ ਬੋਲਾਂ ਤੇ ਮੱਕੂ ਬੰਨ੍ਹਿਆਂ ਤੇ ਸਮੁੱਚੇ ਲੋਕ ਹਿਤੈਸ਼ੀ ਕਾਰਜਾਂ ਨੂੰ ਪਹਿਲ ਦਿੱਤੀ ਕਿਉਂਕਿ ਹਰੇਕ ਸਰਕਾਰ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸਿ਼ਸ਼ ਵਿਚ ਰਹਿੰਦੀ ਸੀ ਪਰ ਮੁੱਖ ਮੰਤਰੀ ਮਾਨ ਨੇ ਕਿਸੇ ਦੀ ਇਕ ਨਾ ਚੱਲਣ ਦਿੱਤੀ ਤੇ ਕੰਮ ਨਾ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ, ਜਿਸ ਦੇ ਚਲਦਿਆਂ ਵਿਗੜੇ ਬੋਲਾਂ ਵਿਚ ਸੁਧਾਰ ਹੋਇਆ ਤੇ ਕੰਮ ਕਾਜ ਲੀਹ ਤੇ ਪਏ ।

3 ਹਜ਼ਾਰ ਦੇ ਕਰੀਬ ਨਵੇਂ ਰਾਸ਼ਨ ਕਾਰਡ ਬਣਾਏ ਗਏ : ਸਿੰਗਲਾ

ਰਮੇਸ਼ ਸਿੰਗਲਾ ਨੇ ਕਿਹਾ ਕਿ ਆਪ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ (MLA Ajit Pal Singh Kohli) ਦੀ ਅਗਵਾਈ ਵਿੱਚ ਪਟਿਆਲਾ ਸ਼ਹਿਰ ਵਿੱਚ 3 ਹਜ਼ਾਰ ਦੇ ਕਰੀਬ ਨਵੇਂ ਰਾਸ਼ਨ ਕਾਰਡ (Ration card) ਬਣਾਏ ਗਏ ਤਾਂ ਜੋ ਇਸਦਾ ਲਾਭ ਜਰੂਰਤਮੰਦਾਂ ਨੂੰ ਮਿਲ ਸਕੇ ਜਦੋਂ ਕਿ ਪਹਿਲਾਂ ਹੀ ਹੁੰਦਾ ਸੀ ਸਿਫਾਰਸ਼ੀ ਬੰਦਿਆਂ ਦੇ ਕਾਰਡ ਬਣਾਏ ਜਾਂਦੇ ਸੀ ਪਰ ਹੁਣ ਜਰੂਰਤਮੰਦਾਂ ਦੇ ਕਾਰਡ ਬਣਾਏ ਗਏ ਹਨ ਤੇ ਜਿਸਦੀ ਪ੍ਰਕਿਰਿਆ ਵੀ ਪੂਰੀ ਹੋ ਗਈ ਹੈ ਹੁਣ ਉਨ੍ਹਾਂ ਦੀ ਈ. ਕੇ. ਵਾਈ. ਸੀ. (E. K. Y. C.) ਕਰਾਈ ਜਾ ਰਹੀ ਹੈ ।

ਰਮੇਸ਼ ਸਿੰਗਲਾ (Ramesh Singla) ਨੇ ਦੱਸਿਆ ਕਿ ਉਨ੍ਹਾਂ ਵਲੋਂ ਆਮ ਲੋਕਾਂ ਲਾਲ ਮੀਟਿੰਗ ਕਰਕੇ ਉਨ੍ਹਾਂ ਦੇ ਸੁਝਾਓ ਲਏ ਜਾਂਦੇ ਹਨ ਤਾਂ ਜੋ ਉਨ੍ਹਾਂ ਸੁਝਾਵਾਂ ਨੂੰ ਪਾਰਟੀ ਅਮਲ ਵਿੱਚ ਲਿਆ ਸਕੇ ਤੇ ਲੋਕਾਂ ਹਿਤੈਸ਼ੀ ਯੋਜਨਾਵਾਂ ਬਣਾਈਆਂ ਜਾ ਸਕਣ ਤਾਂ ਜੋ ਉਨ੍ਹਾਂ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਵੀ ਲਾਜ਼ਮੀ ਕੀਤਾ ਜਾ ਸਕੇ ।

Read More : ਦੋ ਸਾਲਾਂ ਵਿੱਚ 79 ਹਜ਼ਾਰ ਤੋਂ ਵੱਧ ਨਵੇਂ ਟੈਕਸਦਾਤਾ ਹੋਏ ਹਨ ਸ਼ਾਮਲ : ਰਮੇਸ਼ ਸਿੰਗਲਾ

 

Advertisement
Advertisement
Advertisement
Advertisement
Scroll to Top