Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:05 am

+91 90915 01313 , +91 90916 01313

punjabbanni@gmail.com
punjabbani@yahoo.com

ਸੰਗਰੂਰ ਪੁਲਸ ਵੱਲੋਂ ਜੇਲ੍ਹ ਅੰਦਰੋਂ ਚੱਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼

ਸੰਗਰੂਰ ਪੁਲਸ ਵੱਲੋਂ ਜੇਲ੍ਹ ਅੰਦਰੋਂ ਚੱਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼

ਸੰਗਰੂਰ, 5 ਮਈ 2025  : Sangrur Police bust drug smuggling racket running from inside jail : ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰੰਮ ‘‘ਯੁੱਧ ਨਸਿਆਂ ਵਿਰੁੱਧ’’ (“War against racism”) ਤਹਿਤ ਕਾਰਵਾਈ ਕਰਦੇ ਜਿਲ੍ਹਾ ਜੇਲ ਸੰਗਰੂਰ ਦੀ ਸਰਚ ਦੌਰਾਨ ਬ੍ਰਾਮਦ ਕੀਤੇ ਮੋਬਾਇਲ ਫੋਨਾਂ ਤੋਂ ਜੇਲ ਅੰਦਰੋਂ ਚੱਲ ਰਹੇ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ ਕਰਕੇ 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9 ਐਮ ਐਮ ਸਮੇਤ 02 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ ਹਨ ।

ਜੇਲ ਸੰਗਰੂਰ ਦੀ ਸਰਚ ਦੌਰਾਨ ਵੱਖ ਵੱਖ ਵਿਅਕਤੀਆਂ ਤੋਂ ਤਰ੍ਹਾਂ ਤਰ੍ਹਾਂ ਦਾ ਸਮਾਨ ਬਰਾਮਦ

ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ (S. S. P. Sangrur Sartaj Singh Chahal) ਨੇ ਦੱਸਿਆ ਕਿ ਨੇ ਦੱਸਿਆ ਕਿ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਦਲਜੀਤ ਸਿੰਘ ਵਿਰਕ, ਉਪ -ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਅਤੇ ਸ:ਥ ਰਣਜੀਤ ਸਿੰਘ ਥਾਣਾ ਸਿਟੀ 1 ਸੰੰਗਰੂਰ ਸਮੇਤ ਪੁਲਸ ਪਾਰਟੀ ਸੀ. ਆਈ. ਏ. ਸੰਗਰੂਰ ਨੂੰ ਉਸ ਸਮੇਂ ਸਫਲਤਾ ਮਿਲੀ ।

 

ਚਾਹਲ ਨੇ ਦੱਸਿਆ ਕਿ ਜਦੋਂ ਪਿਛਲੇ ਮਹੀਨੇ ਜਿਲ੍ਹਾ ਜੇਲ ਸੰਗਰੂਰ ਦੀ ਸਰਚ ਦੌਰਾਨ 50 ਗ੍ਰਾਮ ਅਫੀਮ, 6 ਸਮਾਰਟ ਟੱਚ ਫੋਨ, 3 ਕੁਚੱਡਾ ਕੰਪਨੀ ਦੇ ਕੀਪੈਡ ਫੋਨ, 4 ਸਮਾਰਟ ਵਾਚ ਫੋਨ, 4 ਚਾਰਜਰ, 2 ਹੈਡਫੋਨ, 3 ਮੋਬ ਾਇਲ ਚਾਰਜਰ ਲੀਡ, 2 ਸਮਾਰਟ ਵਾਚ ਚਾਰਜਰ ਲੀਡ ਅਤੇ ਇੱਕ ਬੈਟਰੀ ਕੁਚੱਡਾ ਮੋਬਾਇਲ ਵਗੈਰਾ ਬ੍ਰਾਮਦ ਹੋਣ ਉੱਤੇ ਪਹਿਲਾਂ 8 ਦੋਸ਼ੀਆਂ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੀਰਾ ਕਾ ਬਾਗ ਜਿਲਾ ਗੁਰਦਾਸਪੁਰ, ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੰਡੀ ਵਿੰਡ, ਸਿੰਕਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਠਰੂ ਜਿਲਾ ਤਰਨਤਾਰਨ, ਪਰਗਟ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਤਰਮਾਲਾ, ਸੁਲਤਾਨ ਸਿੰਘ ਪੁੱਤਰ ਅਰਜਿੰਦਰ ਸਿੰਘ ਵਾਸੀ ਇਸਾਪੁਰ, ਅਮਨ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਜੈਤੋ, ਅਜੇ ਪੁੱਤਰ ਸੁਭਾਸ ਵਾਸੀ ਕੁਰਕਸ਼ੇਤਰ (ਹਰਿਆਣਾ) ਅਤੇ ਹਰਪ੍ਰੀਤ ਸਿੰਘ ਪੁੱਤਰ ਲਾਲਾ ਸਿੰਘ ਵਾਸੀ ਲੁਧਿਆਣਾ ਹਾਲ ਜਿਲਾ ਜੇਲ ਸੰਗਰੂਰ ਦੇ ਖਿਲ਼ਾਫ ਮੁਕੱਦਮਾ ਨੰਬਰ 75 ਮਿਤੀ 27.04.2025 ਅ/ਧ 18 ਐਨ. ਡੀ. ਪੀ. ਐਸ. ਐਕਟ, 52-ਏ ਪਰੀਜਨ ਐਕਟ ਥਾਣਾ ਸਿਟੀ-1 ਸੰਗਰੂਰ ਦਰਜ ਰਜਿਸਟਰ ਕੀਤਾ ਗਿਆ ਸੀ ।

8 ਦੋਸ਼ੀਆਂ ਦਾ ਪੁਲਸ ਰਿਮਾਂਡ ਕੀਤਾ ਗਿਆ ਸੀ ਹਾਸਲ

ਉਹਨਾਂ ਕਿਹਾ ਕਿ ਤਫਤੀਸ ਦੌਰਾਨ ਦੋਸ਼ੀਆਂ ਨੂੰ ਮਿਤੀ 30 ਅਪ੍ਰੈਲ ਨੂੰ ਪ੍ਰੋਡਕਸਨ ਵਰੰਟ ਉਪਰ ਹਾਸਲ ਕਰਕੇ ਗ੍ਰਿਫਤਾਰ ਕਰਨ ਉਪਰੰਤ ਮਾਨਯੋਗ ਅਦਾਲਤ ਪਾਸੋਂ ਇਹਨਾਂ 8 ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਹਨਾਂ ਦੀ ਪੁੱਛ ਗਿੱਛ ਦੇ ਅਧਾਰ ਪਰ 30 ਅਪ੍ਰੈਲ ਨੂੰ ਹੀ ਰਛਪਾਲ ਸਿੰਘ ਪੁੱਤਰ ਸੋਮਨਾਥ ਵਾਸੀ ਪਾਰਸ ਕਲੋਨੀ ਸੁਨਾਮ, ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਚੀਮਾਂ ਥਾਣਾ ਸਦਰ ਧੂਰੀ, ਮੁੰਨਾ ਪੁੱਤਰ ਉਪਿੰਦਰ ਕੁਮਾਰ ਯਾਦਵ ਵਾਸੀ ਬਾਪਲਾ ਥਾਣਾ ਸੰਦੋੜ, ਪ੍ਰਸ਼ਾਂਤ ਮੌਜੂਮਦਾਰ ਪੁੱਤਰ ਨਿਰਮਲ ਮੌਜੂਮਦਾਰ ਵਾਸੀ ਸਰਕਾਰੀ ਕੁਆਟਰ ਜਿਲਾ ਜੇਲ ਸੰਗਰੂਰ ਹਾਲ ਨੇੜੇ ਟਾਵਰ ਬੱਗੂਆਣਾ ਕਲੋਨੀ ਸੰਗਰੂਰ ਨੂੰ ਮੁਕੱਦਮਾ ਉਕਤ ਵਿੱਚ ਬਤੋਰ ਦੋਸ਼ੀ ਨਾਮਜਦ ਕੀਤੇ ਗਏ ਸਨ ।

ਪੁੱਛ ਗਿੱਛ ਦੇ ਅਧਾਰ ਉਪਰ ਬੰਤੋ ਗ੍ਰਿਫਤਾਰ

ਉਹਨਾਂ ਅੱਗੇ ਦੱਸਿਆ ਕਿ 1 ਮਈ ਨੂੰ ਦੋਸ਼ੀ ਪ੍ਰਸਾਂਤ ਮੌਜੂਮਦਾਰ ਉਕਤ (ਜੋ ਜਿਲ੍ਹਾ ਜੇਲ ਸੰਗਰੂਰ ਵਿਖੇ ਕਲਾਸ-4 ਦਾ ਕਰਮਚਾਰੀ ਹੈ) ਨੂੰ ਗ੍ਰਿਫਤਾਰ ਕਰਕੇ ਉਸਦੀ ਪੁੱਛ ਗਿੱਛ ਦੇ ਅਧਾਰ ਉਪਰ ਬੰਤੋ ਪਤਨੀ ਸੋਮਨਾਥ ਵਾਸੀ ਗੁਲਾੜ ਥਾਣਾ ਖਨੋਰੀ ਹਾਲ ਨੇੜੇ ਸਾਈ ਮੰਦਿਰ ਪਾਰਸ ਕਲੋਨੀ ਸੁਨਾਮ ਥਾਣਾ ਸਿਟੀ ਸੁਨਾਮ ਨੂੰੰ ਮੁਕੱਦਮਾ ਵਿੱਚ ਬਤੌਰ ਦੋਸਣ ਨਾਮਜਦ ਕਰਕੇ ਮਿਤੀ 1 ਮਈ ਨੂੰ ਹੀ ਮੁਕੱਦਮਾ ਹਜਾ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ । 2 ਮਈ ਨੂੰ ਉਕਤ ਮੁਕੱਦਮੇ ਦੇ ਦੋਸੀ ਗੁਰਵਿੰਦਰ ਸਿੰਘ ਉਰਫ ਬਾਬਾ ਉਕਤ ਦੀ ਪੁੱਛ-ਗਿੱਛ ਉਪਰ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੈਲੀਬਰੇਸਨ ਐਨਕਲੇਵ ਤਰਨਤਾਰਨ ਰੋਡ ਅਮ੍ਰਿਤਸਰ ਸਾਹਿਬ ਨੂੰ ਬਤੌਰ ਦੋਸ਼ੀ ਨਾਮਜਦ ਕਰਕੇ 2 ਮਈ ਨੂੰ ਹੀ ਅੰਮ੍ਰਿਤਸਰ ਤੋਂ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋਂ 4 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 1 ਪਿਸਟਲ ਗਲੌਕ 9mm ਸਮੇਤ 2 ਜਿੰਦਾ ਰੌਂਦ ਦੀ ਬ੍ਰਾਮਦਗੀ ਹੋਈ। ਦੋਸੀਆਂ ਦੇ ਖਿਲਾਫ ਹੋਰ ਵੀ ਅਨੇਕਾ ਮੁਕੱਦਮੇ ਦਰਜ ਹਨ।

ਦੋਸ਼ੀਆਂ ਵਿੱਚ ਕੌਣ ਕੌਣ ਹੈ ਸ਼ਾਮਲ

ਦੋਸ਼ੀਆਂ ਵਿੱਚ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੀਰਾ ਕਾ ਬਾਗ ਜਿਲ੍ਹਾ ਗੁਰਦਾਸਪੁਰ, ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੰਡੀ ਵਿੰਡ ਜਿਲ੍ਹਾ ਤਰਨਤਾਰਨ, ਸਿਕੰਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਠਰੂ ਜਿਲ੍ਹਾ ਤਰਨਤਾਰਨ, ਪ੍ਰਗਟ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਤਰਮਾਲਾ, ਸੁਲਤਾਨ ਸਿੰਘ ਪੁੱਤਰ ਅਰਜਿੰਦਰ ਸਿੰਘ ਵਾਸੀ ਇਸਾਪੁਰ, ਅਮਨ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਜੈਤੋ, ਅਜੇ ਪੁੱਤਰ ਸੁਭਾਸ ਵਾਸੀ ਕੁਰਸ਼ੇਤਰ, ਹਰਿਆਣਾ, ਹਰਪ੍ਰੀਤ ਸਿੰਘ ਪੁੱਤਰ ਲਾਲਾ ਸਿੰਘ ਵਾਸੀ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੈਲੀਬਰੇਸਨ ਐਨਕਲੇਵ ਤਰਨਤਾਰਨ ਰੋਡ ਅਮ੍ਰਿਤਸਰ ਸਾਹਿਬ ਸ਼ਾਮਲ ਹਨ ।

ਕੀ ਕੀ ਕੀਤਾ ਗਿਆ ਬਰਾਮਦ

ਇਹਨਾਂ ਕੋਲੋਂ 50 ਗ੍ਰਾਮ ਅਫੀਮ, 06 ਸਮਾਰਟ ਟੱਚ ਫੋਨ, 03 ਕੁਚੱਡਾ ਕੰਪਨੀ ਦੇ ਕੀਪੈਡ ਫੋਨ, 4 ਸਮਾਰਟ ਵਾਚ ਫੋਨ, 4 ਚਾਰਜਰ, 2 ਹੈਡਫੋਨ, 3 ਮੋਬਾਇਲ ਚਾਰਜਰ ਲੀਡ, 2 ਸਮਾਰਟ ਵਾਚ ਚਾਰਜਰ ਲੀਡ, 01 ਬੈਟਰੀ ਕੁਚੱਡਾ ਮੋਬਾਇਲ, 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 1 ਪਿਸਟਲ ਗਲੌਕ 9mm ਸਮੇਤ 2 ਜਿੰਦਾ ਰੌਂਦ ਬਰਾਮਦ ਹੋਏ ਹਨ ।

Read More : ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 09 ਮੁਕੱਦਮੇ ਦਰਜ, 10 ਵਿਅਕਤੀ ਗ੍ਰਿਫਤਾਰ : ਐਸ.ਐਸ.ਪੀ ਸਰਤਾਜ ਸਿੰਘ ਚਾਹਲ

Advertisement
Advertisement
Advertisement
Advertisement
Scroll to Top